24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਨਾਰਦਰਨ ਰੇਲਵੇ ਪੈਸੇਜਰਜ਼ ਕਮੇਟੀ ਦੀ ਮੀਟਿੰਗ ’ਚ ਰੇਲ ਸਹੂਲਤਾਂ ਨਾਲ ਜੁੜੀਆਂ ਲਟਕਦੀਆਂ ਮੰਗਾਂ ’ਤੇ ਹੋਈ ਚਰਚਾ

ਫ਼ਾਜ਼ਿਲਕਾ, 23 ਨਵੰਬਰ (ਦਵਿੰਦਰ ਪਾਲ ਸਿੰਘ)-ਨਾਰਦਰਨ ਰੇਲਵੇ ਪੈਸੰਜਰਜ਼ ਕਮੇਟੀ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਮੇਟੀ ਦੇ ਜ਼ੋਨਲ ਪ੍ਰਧਾਨ ਵਿਨੋਦ ਕੁਮਾਰ ਭਵਾਨੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਨਾਰਦਰਨ ਰੇਲਵੇ ਪੈਸੰਜਰਜ਼ ਕਮੇਟੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਰੇਲ ਸਹੂਲਤਾਂ ਸਬੰਧੀ ਵਿਚਾਰ-ਵਟਾਂਦਰਾ ਕਰਦੇ ਹੋਏ ਮੈਂਬਰ। ਅਜੀਤ ਤਸਵੀਰ 24-11-2026
ਫ਼ਾਜ਼ਿਲਕਾ, 23 ਨਵੰਬਰ (ਦਵਿੰਦਰ ਪਾਲ ਸਿੰਘ)-ਨਾਰਦਰਨ ਰੇਲਵੇ ਪੈਸੰਜਰਜ਼ ਕਮੇਟੀ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਮੇਟੀ ਦੇ ਜ਼ੋਨਲ ਪ੍ਰਧਾਨ ਵਿਨੋਦ ਕੁਮਾਰ ਭਵਾਨੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੌਰਾਨ ਫ਼ਾਜ਼ਿਲਕਾ ਖੇਤਰ ਦੀਆਂ ਰੇਲ ਸਹੂਲਤਾਂ ਨਾਲ ਜੁੜੀਆਂ ਲਟਕਦੀਆਂ ਮੰਗਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿਚ ਖ਼ਜ਼ਾਨਚੀ ਡਾ. ਰੋਹਿਤ ਕਟਾਰੀਆ ਨੇ ਸਾਲ 2026-27 ਦੀਆਂ ਗਤੀਵਿਧੀਆਂ ਅਤੇ ਆਮਦਨ-ਖ਼ਰਚ ਦਾ ਲੇਖਾ-ਜੋਖਾ ਪੇਸ਼ ਕੀਤਾ। ਮੀਟਿੰਗ ਵਿਚ ਮੁੱਖ ਮੁੱਦਾ ਹਾਲ ਹੀ ਵਿਚ ਪ੍ਰਸਤਾਵਿਤ ਹਰਿਦੁਆਰ, ਮੁਹਾਲੀ ਅਤੇ ਜੰਮੂ ਲਈ ਨਵੀਆਂ ਰੇਲ ਗੱਡੀਆਂ ਦਾ ਸਮਾਂ ਜਲਦ ਤੈਅ ਕਰਨ ਦਾ ਰਿਹਾ, ਤਾਂ ਜੋ ਇਨ੍ਹਾਂ ਗੱਡੀਆਂ ਦੇ ਜਲਦ ਸ਼ੁਰੂ ਹੋਣ ਨਾਲ ਲੋਕਾਂ ਨੂੰ ਸਹੂਲਤ ਮਿਲ ਸਕੇ। ਇਸ ਤੋਂ ਇਲਾਵਾ ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਨਵੀਂ ਵਾਸ਼ਿੰਗ ਲਾਈਨ ਸਥਾਪਤ ਕਰਨ ਦੀ ਮੰਗ ਉਠਾਈ ਗਈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਪੁਰਾਣੀ ਵਾਸ਼ਿੰਗ ਲਾਈਨ ਸਾਲ 1992 ਤੋਂ ਬਾਅਦ ਦੁਬਾਰਾ ਤਿਆਰ ਨਹੀਂ ਕੀਤੀ ਗਈ, ਜਿਸ ਕਾਰਨ ਗੱਡੀਆਂ ਦੀ ਤਿਆਰੀ ਅਤੇ ਰੱਖ-ਰਖਾਅ ਨਾਲ ਜੁੜੇ ਕੰਮਾਂ ਵਿਚ ਪਰੇਸ਼ਾਨੀ ਆਉਂਦੀ ਹੈ। ਕਮੇਟੀ ਨੇ ਰੇਲਵੇ ਤੋਂ ਫ਼ਾਜ਼ਿਲਕਾ ਵਿਚ ਆਧੁਨਿਕ ਵਾਸ਼ਿੰਗ ਲਾਈਨ ਸਥਾਪਤ ਕਰਨ ਦੀ ਮੰਗ ਕੀਤੀ। ਮੈਂਬਰਾਂ ਨੇ ਕਿਹਾ ਕਿ ਫ਼ਾਜ਼ਿਲਕਾ-ਅਬੋਹਰ ਸੈਕਸ਼ਨ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੇ ਬਾਵਜੂਦ ਗੱਡੀਆਂ ਦੀ ਗਿਣਤੀ ਨਹੀਂ ਵਧਾਈ ਗਈ। ਕਮੇਟੀ ਨੇ ਦੋਵਾਂ ਸੈਕਸ਼ਨਾਂ ਨੂੰ 24 ਘੰਟੇ ਚਲਾਉਣ ਦੀ ਮੰਗ ਰੱਖੀ, ਤਾਂ ਜੋ ਇਨ੍ਹਾਂ ਰੂਟਾਂ ’ਤੇ ਗੱਡੀਆਂ ਦੀ ਗਿਣਤੀ ਵਧਾਈ ਜਾ ਸਕੇ ਅਤੇ ਯਾਤਰੀਆਂ ਨੂੰ ਵਧੇਰੇ ਸਹੂਲਤਾਂ ਮਿਲ ਸਕਣ। ਕਮੇਟੀ ਨੇ ਗੰਗਾਨਗਰ ਵਿਚ ਕਈ ਘੰਟੇ ਤੱਕ ਖੜ੍ਹੀ ਰਹਿਣ ਵਾਲੀ ਟਰੇਨ ਨੰਬਰ 14701-14702 ਨੂੰ ਅਬੋਹਰ-ਫ਼ਾਜ਼ਿਲਕਾ-ਜਲਾਲਾਬਾਦ-ਫ਼ਿਰੋਜ਼ਪੁਰ ਹੁੰਦੇ ਹੋਏ ਬਠਿੰਡਾ ਤੱਕ ਵਧਾਉਣ ਦਾ ਮਤਾ ਰੱਖਿਆ। ਕਮੇਟੀ ਦਾ ਕਹਿਣਾ ਹੈ ਕਿ ਇਨ੍ਹਾਂ ਗੱਡੀਆਂ ਦੇ ਵਿਸਥਾਰ ਨਾਲ ਖੇਤਰ ਦੇ ਯਾਤਰੀਆਂ ਨੂੰ ਲੰਬੀ ਦੂਰੀ ਦੀ ਯਾਤਰਾ ਲਈ ਵਾਧੂ ਬਦਲ ਮਿਲ ਸਕਣਗੇ। ਮੀਟਿੰਗ ਦੇ ਅੰਤ ਵਿਚ ਬਲਾਕ ਪ੍ਰਧਾਨ ਬਹਾਦਰ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਕਰੀਬ 10 ਨਵੇਂ ਮੈਂਬਰਾਂ ਨੂੰ ਹਾਰ ਪਹਿਨਾ ਕੇ ਕਮੇਟੀ ਵਿਚ ਸਵਾਗਤ ਕੀਤਾ ਗਿਆ। ਮੀਟਿੰਗ ਵਿਚ ਸਾਬਕਾ ਪ੍ਰਧਾਨ ਵਿਪੁਲ ਦੱਤ, ਗੌਰਵ, ਭਗਵਾਨ ਦਾਸ ਇਟਕਾਨ, ਜੰਗ ਬਹਾਦਰ ਮੰਡੀ ਰੋੜਾਂਵਾਲੀ, ਬਿਸ਼ਨ ਕੰਬੋਜ, ਡਾ. ਮਨੋਜ ਨਾਰੰਗ, ਪੂਜਾ ਰਾਣੀ, ਮੰਨਾ ਕੁੱਕੜ, ਹਰਿਕ੍ਰਿਸ਼ਨ, ਲੀਲਾਧਰ ਸ਼ਰਮਾ, ਸੁਰਿੰਦਰ ਕੁਮਾਰ ਕੰਬੋਜ, ਜਸਵੀਰ ਸਿੰਘ ਗਿੱਲ, ਪ੍ਰੀਤਮ ਸਿੰਘ, ਹੀਰਾ ਲਾਲ, ਤੀਰਥ ਰਾਮ, ਸੂਚੀ, ਹਰਸ਼ ਜੁਨੇਜਾ, ਨਰਿੰਦਰ ਕੁਮਾਰ ਸਮੇਤ ਹੋਰ ਮੈਂਬਰ ਮੌਜੂਦ ਰਹੇ। ਮੰਡੀ ਰੋੜਾਂਵਾਲੀ ਅਤੇ ਲਾਧੂਕਾ ਖੇਤਰ ਤੋਂ ਪਹੁੰਚੇ ਮੈਂਬਰਾਂ ਨੇ ਦੋਵਾਂ ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ ਦੀ ਮੰਗ ਉਠਾਈ। ਲਾਧੂਕਾ ਦੇ ਮੈਂਬਰਾਂ ਨੇ ਦੱਸਿਆ ਕਿ ਪਲੇਟਫ਼ਾਰਮ ਨੰਬਰ ਇਕ ਕਾਫ਼ੀ ਛੋਟਾ ਹੈ, ਜਿਸ ਕਾਰਨ ਜਦੋਂ ਵੀ ਕੋਈ ਮੇਲ ਟਰੇਨ ਇੱਥੇ ਰੁਕਦੀ ਹੈ ਤਾਂ ਉਸ ਦੇ ਕੁੱਝ ਡੱਬੇ ਪਲੇਟਫ਼ਾਰਮ ਤੋਂ ਬਾਹਰ ਰਹਿ ਜਾਂਦੇ ਹਨ। ਇਸ ਲਈ ਪਲੇਟਫ਼ਾਰਮ ਨੂੰ ਵੱਡਾ ਕੀਤਾ ਜਾਵੇ। ਇਸ ਦੇ ਨਾਲ ਹੀ ਪਲੇਟਫ਼ਾਰਮ ਨੰਬਰ ਦੋ ਬਣਾਉਣ ਦੀ ਮੰਗ ਵੀ ਰੱਖੀ ਗਈ, ਕਿਉਂਕਿ ਦੂਜੇ ਪਾਸੇ ਯਾਤਰੀਆਂ ਦੇ ਉੱਤਰਨ ਲਈ ਪਲੇਟਫ਼ਾਰਮ ਨਾ ਹੋਣ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਇਸ ਤੋਂ ਇਲਾਵਾ ਲਾਧੂਕਾ ਸਟੇਸ਼ਨ ’ਤੇ ਟਰੇਨ ਨੰਬਰ 14719-14720 ਅਤੇ 14613-14614 ਦਾ ਠਹਿਰਾਅ ਕਰਨ ਦੀ ਮੰਗ ਕੀਤੀ ਗਈ। ਕਮੇਟੀ ਨੇ ਕਿਹਾ ਕਿ ਦੋਵਾਂ ਖੇਤਰਾਂ ਵਿਚ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਰੇਲਵੇ ਨੂੰ ਇਨ੍ਹਾਂ ਮੰਗਾਂ ’ਤੇ ਸਕਾਰਾਤਮਿਕ ਫ਼ੈਸਲਾ ਲੈਣਾ ਚਾਹੀਦਾ ਹੈ।
ਪਿਛਲੀ ਖ਼ਬਰ ਗੁਰਲਾਲ ਸਿੰਘ ਦਾਨੇਵਾਲੀਆ ਅਤੇ ਬੀਬੀ ਦਾਨੇਵਾਲੀਆ ਜਥੇ ਸਮੇਤ ਪਾਕਿਸਤਾਨ ਰਵਾਨਾ ਅਗਲੀ ਖ਼ਬਰ ਫ਼ਾਜ਼ਿਲਕਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ’ਚ ਸੰਗਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।