28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅਰਨੀਵਾਲਾ ਦਾ ਨੀਰਜ ਸਿੰਘ ਵਾਰਵਲ ਕੈਨੇਡਾ ਵਿਚ ਬਣਿਆ ਪੁਲਿਸ ਅਫ਼ਸਰ

ਮੰਡੀ ਅਰਨੀਵਾਲਾ, 27 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਦਾ ਜੰਮਪਲ ਅਤੇ ਪਿਛਲੇ 9 ਸਾਲ ਤੋਂ ਕੈਨੇਡਾ ਵਿਚ ਰਹਿ ਰਹੇ ਨੀਰਜ ਸਿੰਘ ਵਾਰਵਲ ਨੇ ਕੈਨੇਡਾ ਦੀ ਸਭ ਤੋ ਪੁਰਾਣੀ ਅਤੇ ਪ੍ਰਸਿੱਧ ਪੁਲਿਸ ਫੋਰਸ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਵਿਚ ਪੁਲਿਸ ਅਫ਼ਸਰ ਬਣ ਕੇ ਆਪਣੇ ਪਰਿਵਾਰ , ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਨੀਰਜ ਸਿੰਘ 2009 ਵਿਚ ਇੰਗਲੈਂਡ ਗਿਆ ਸੀ ਅਤੇ 2019 ਵਿਚ ਉਹ ਕੈਨੇਡਾ ਸ਼ਿਫ਼ਟ ਹੋ ਗਿਆ ਸੀ।

ਅਜੀਤ ਡੈਸਕ 28-11-2026
ਮੰਡੀ ਅਰਨੀਵਾਲਾ, 27 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਦਾ ਜੰਮਪਲ ਅਤੇ ਪਿਛਲੇ 9 ਸਾਲ ਤੋਂ ਕੈਨੇਡਾ ਵਿਚ ਰਹਿ ਰਹੇ ਨੀਰਜ ਸਿੰਘ ਵਾਰਵਲ ਨੇ ਕੈਨੇਡਾ ਦੀ ਸਭ ਤੋ ਪੁਰਾਣੀ ਅਤੇ ਪ੍ਰਸਿੱਧ ਪੁਲਿਸ ਫੋਰਸ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਵਿਚ ਪੁਲਿਸ ਅਫ਼ਸਰ ਬਣ ਕੇ ਆਪਣੇ ਪਰਿਵਾਰ , ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਨੀਰਜ ਸਿੰਘ 2009 ਵਿਚ ਇੰਗਲੈਂਡ ਗਿਆ ਸੀ ਅਤੇ 2019 ਵਿਚ ਉਹ ਕੈਨੇਡਾ ਸ਼ਿਫ਼ਟ ਹੋ ਗਿਆ ਸੀ। ਅੱਜ ਕੱਲ੍ਹ ਉਹ ਕੈਨੇਡਾ ਵਿਚ ਆਪਣੀ ਪਤਨੀ ਅਤੇ ਪੰਜ ਸਾਲਾ ਬੇਟੇ ਨਾਲ ਰਹਿ ਰਿਹਾ ਹੈ। ਉਸ ਨੇ 42 ਸਾਲ ਦੀ ਉਮਰ ਵਿਚ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਅਤੇ ਲਗਭਗ 18 ਮਹੀਨੇ ਇਸ ਪ੍ਰਕਿਰਿਆ ਨੂੰ ਪੂਰੇ ਕਰਨ ਲਈ ਉਸ ਨੇ ਸਮਾਂ ਲਗਾਇਆ। ਨੀਰਜ ਸਿੰਘ ਦੀ ਮਾਤਾ ਸਰਬਜੀਤ ਕੌਰ ਦੱਸਦੀ ਹੈ ਕਿ ਉਸ ਦੇ ਲਈ ਇਹ ਸਮਾਂ ਬੜਾ ਚੁਨੌਤੀ ਭਰਪੂਰ ਰਿਹਾ ਉਸ ਨੂੰ ਕਈ ਤਰ੍ਹਾਂ ਦੀਆਂ ਟਰੇਨਿੰਗਾਂ ਹਾਸਲ ਕਰਨੀਆਂ ਪਈਆਂ ਅਤੇ ਸਖ਼ਤ ਟਰੇਨਿੰਗ ਬਾਅਦ ਉਸ ਨੂੰ ਪੁਲਿਸ ਅਫ਼ਸਰ ਦਾ ਬੈਚ ਹਾਸਲ ਹੋਇਆ ਹੈ। ਇਹ ਦੱਸ ਦੇਈਏ ਕਿ ਨੀਰਜ ਉਸ ਵੇਲੇ ਚਾਰ ਸਾਲ ਦਾ ਸੀ, ਜਦ ਉਸ ਦੀ ਮਾਂ ਦਾ ਤਲਾਕ ਹੋ ਗਿਆ ਸੀ ਅਤੇ ਉਹ ਆਪਣੀ ਮਾਂ ਦੇ ਨਾਲ ਅਰਨੀਵਾਲਾ ਵਿਚ ਰਹਿ ਰਿਹਾ ਸੀ। ਨੀਰਜ ਨੇ ਇਸ ਪ੍ਰਾਪਤੀ ਲਈ ਆਪਣੀ ਮਾਂ ਦੇ ਸੰਘਰਸ਼ ਅਤੇ ਆਪਣੀ ਪਤਨੀ ਦੇ ਸਾਥ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਜਜ਼ਬਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਹੀ ਸਦਕਾ ਹੀ ਉਸ ਨੇ ਇਹ ਕਾਮਯਾਬੀ ਹਾਸਿਲ ਕੀਤੀ ਹੈ।
ਪਿਛਲੀ ਖ਼ਬਰ ਜਲਾਲਾਬਾਦ ਹਲਕੇ ਦੇ ਵਿਧਾਇਕ ਗੋਲਡੀ ਕੰਬੋਜ ਵਲੋਂ ਹਲਕੇ ਅੰਦਰ ਕਰਵਾਏ ਕੰਮਾਂ ਦੀ ਵਿਲੱਖਣਤਾ ਦੀ ਚਰਚਾ ਪੇਂਡੂ ਅਤੇ ਸ਼ਹਿਰੀ ਸ... ਅਗਲੀ ਖ਼ਬਰ ਜੰਡਵਾਲਾ ਭੀਮੇਸ਼ਾਹ ਦੇ ਨੌਜਵਾਨ ਦੀ ਸੜਕ ਹਾਦਸੇ ’ ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।