23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਟਾਰਨੀ ਜਸਪ੍ਰੀਤ ਸਿੰਘ ਨੇ ਸੈਕਰਾਮੈਂਟੋ ਵਿਖੇ ਯੂ.ਐੱਸ.ਅਟਾਰਨੀ ਅਤੇ ਸਿਆਸੀ ਆਗੂ ਜ਼ੇਵੀਅਰ ਬੇਸੇਰਾ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 22 ਅਗਸਤ (ਜੱਸ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਕੈਲੀਫੋਰਨੀਆ ਆਧਾਰਿਤ ਅਟਾਰਨੀ ਜਸਪ੍ਰੀਤ ਸਿੰਘ ਨੇ ਹਾਲ ਹੀ ਵਿਚ ਸੈਕਰਾਮੈਂਟੋ ਵਿਖੇ ਯੂ. ਐੱਸ.

ਗੁਰੂ ਨਾਨਕ ਦੇਵ ’ਵਰਸਿਟੀ ਦੇ ਸਾਬਕਾ ਵਿਦਿਆਰਥੀ ਅਟਾਰਨੀ ਜਸਪ੍ਰੀਤ ਸਿੰਘ ਸੈਕਰਾਮੈਂਟੋ ਵਿਖੇ ਯੂ.ਐਸ.ਅਟਾਰਨੀ ਅਤੇ ਸਿਆਸੀ ਆਗੂ ਸ੍ਰੀ ਜ਼ੇਵੀਅਰ ਬੇਸੇਰਾ ਨਾਲ ਮੁਲਾਕਾਤ ਦੌਰਾਨ ਨਜ਼ਰ ਆ ਰਹੇ ਹਨ। ਅਜੀਤ : ਤਸਵੀਰ 23-08-2026
ਅੰਮ੍ਰਿਤਸਰ, 22 ਅਗਸਤ (ਜੱਸ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਕੈਲੀਫੋਰਨੀਆ ਆਧਾਰਿਤ ਅਟਾਰਨੀ ਜਸਪ੍ਰੀਤ ਸਿੰਘ ਨੇ ਹਾਲ ਹੀ ਵਿਚ ਸੈਕਰਾਮੈਂਟੋ ਵਿਖੇ ਯੂ.ਐੱਸ.ਏ. ਦੇ ਅਟਾਰਨੀ ਅਤੇ ਸਿਆਸੀ ਆਗੂ ਸ੍ਰੀ ਜ਼ੇਵੀਅਰ ਬੇਸੇਰਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਜਸਪ੍ਰੀਤ ਸਿੰਘ ਨੇ ਗੁਰੂ ਨਾਨਕ ਦੇਵ ‘ਵਰਸਿਟੀ ਦੀ ਸ਼ਾਨਦਾਰ ਅਕਾਦਮਿਕ ਵਿਰਾਸਤ, ਉੱਚ ਸਿੱਖਿਆ, ਖੋਜ, ਨਵੀਨਤਾ ਅਤੇ ਲੋਕ ਸੇਵਾ ਦੇ ਖੇਤਰ ਵਿਚ ਯੂਨੀਵਰਸਿਟੀ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਅਤੇ ਅਮਰੀਕਾ ਦਰਮਿਆਨ ਅਕਾਦਮਿਕ, ਸੱਭਿਆਚਾਰਕ ਅਤੇ ਪੇਸ਼ੇਵਰ ਪੱਧਰ ‘ਤੇ ਵਧ ਰਹੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ-ਚਰਚਾ ਕੀਤੀ । ਜਸਪ੍ਰੀਤ ਸਿੰਘ ਨੇ ਗੁਰੂ ਨਾਨਕ ਦੇਵ ਵਰਸਿਟੀ ਦੇ ਸਾਬਕਾ ਵ ਿਦਿਆਰਥੀ ਭਾਈਚਾਰੇ ਵਲੋਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ‘ਤੇ ਮਾਣ ਪ੍ਰਗਟ ਕਰਦਿਆਂ ਅਮਰੀਕੀ ਵਿਦਵਾਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਿਆਨ, ਸੇਵਾ, ਸਮਾਨਤਾ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਦੇ ਆਦਰਸ਼ਾਂ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦਾ ਜ਼ਿਕਰ ਕੀਤਾ।
ਪਿਛਲੀ ਖ਼ਬਰ ਅਮਰੀਕਾ ਨਿਵਾਸੀ ਸ਼ਰਧਾਲੂ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਲੰਗਰ ਸੇਵਾ ਲਈ ਗੱਡੀ ਅਤੇ ਰਾਸ਼ੀ ਭੇਟ ਅਗਲੀ ਖ਼ਬਰ ਫ਼ਾਜ਼ਿਲਕਾ ’ਚ ਕਾਂਗਰਸ ਵਲੋਂ ਬੀ.ਐਲ.ਏ-2 ਦੀ ਮੀਟਿੰਗ ਵੋਟਾਂ ਦੀ ਜਾਂਚ ਅਤੇ ਸੰਭਾਵਿਤ ਕਟੌਤੀ ਦਾ ਮੁੱਦਾ ਛਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।