23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਖ਼ੈਬਰ ਪਖਤੂਨਖਵਾ ਤੇ ਬਲੋਚਿਸਤਾਨ ’ਚ 49 ਅੱਤਵਾਦੀ ਮਾਰੇ ਜਾਣ ਦਾ ਦਾਅਵਾ

ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ.

ਅਜੀਤ ਡੈਸਕ 23-08-2026
ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਇਕ ਬਿਆਨ ’ਚ ਸੁਰੱਖਿਆ ਬਲਾਂ ਦੇ ਪੁਲਿਸ ਨਾਲ ਮਿਲ ਕੇ ਸੂਬਾ ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ’ਚ ਕੀਤੇ ਸਾਂਝੇ ਖ਼ੁਫ਼ੀਆ ਆਪ੍ਰੇਸ਼ਨਾਂ ’ਚ 49 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਮਾਰੇ ਗਏ ਅੱਤਵਾਦੀਆਂ ਨੂੰ ਫ਼ਿਤਨਾ ਅਲ ਖਵਾਰਿਜ ਅਤੇ ਫ਼ਿਤਨਾ ਅਲ ਹਿੰਦੁਸਤਾਨ ਦੱਸਦਿਆਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਖ਼ੈਬਰ ਪਖਤੂਨਖਵਾ ‘ਚ ਬੰਨੂ, ਉੱਤਰੀ ਵਜ਼ੀਰਿਸਤਾਨ, ਓਰਕਜ਼ਈ ਅਤੇ ਖ਼ੈਬਰ ਜ਼ਿਲ੍ਹਿਆਂ ’ਚ 12 ਅੱਤਵਾਦੀ ਮਾਰੇ ਗਏ। ਇਨ੍ਹਾਂ ਕਾਰਵਾਈਆਂ ਦੌਰਾਨ ਵੱਡੀ ਮਾਤਰਾ ‘ਚ ਧਮਾਕਾਖੇਜ਼ ਸਮਗਰੀ, ਆਈ. ਈ. ਡੀ. ਵਿਸਫੋਟਕ ਰਿਮੋਟ, ਹਥਿਆਰ, ਗੋਲਾ ਬਾਰੂਦ ਅਤੇ ਮੋਟਰ ਸਾਈਕਲ ਬਰਾਮਦ ਕੀਤੇ ਗਏ, ਜਿਨ੍ਹਾਂ ਨੂੰ ਬਾਅਦ ’ਚ ਨਸ਼ਟ ਕਰ ਦਿੱਤਾ ਗਿਆ। ਇਸੇ ਤਰ੍ਹਾਂ ਬਲੋਚਿਸਤਾਨ ਦੇ ਮਸਤੁੰਗ, ਮਾਛ, ਖੁਜ਼ਦਾਰ ਅਤੇ ਪੰਜਗੁਰ ਜ਼ਿਲ੍ਹਿਆਂ ‘ਚ 10 ਖ਼ੁਫ਼ੀਆ ਆਧਾਰਿਤ ਕਾਰਵਾਈਆਂ ’ਚ 37 ਅੱਤਵਾਦੀ ਮਾਰੇ ਗਏ।
ਪਿਛਲੀ ਖ਼ਬਰ ਪੁਰਾਣੀ ਸਬਜ਼ੀ ਮੰਡੀ ’ਚ ਕੂੜਾ ਇਕੱਠਾ ਕਰਨ ਵਾਲਾ ਸੈਂਟਰ ਬਣਨ ਲੱਗਾ ਡੰਪ ਐਲੀਵੇਟਿੰਡ ਰੋਡ ਤੋਂ ਆਉਣ ਵਾਲਿਆਂ ਦਾ ਗੰਦਗੀ ਦ... ਅਗਲੀ ਖ਼ਬਰ ਹਰਸਿਮਰਤ ਤੇ ਮਜੀਠੀਆ ਨਿਰਮਾਣ ਅਧੀਨ ਸੜਕਾਂ ਦੇ ਕਾਰਜਾਂ ਨੂੰ ਸੋਸ਼ਲ ਮੀਡੀਆ ’ਤੇ ਦਿਖਾ ਰਹੇ : ਲੋਕ ਨਿਰਮਾਣ ਮੰਤਰੀ ਈ.ਟੀ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।