25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

-ਮੁੱਦਾ ਇਕ ਸਾਲ ਬਾਅਦ ਵੀ ਖਾਦ ਘੁਟਾਲਾ ਦੇ ਦੋਸ਼ੀਆਂ ’ਤੇ ਬਣਦੀ ਕਾਰਵਾਈ ਨਾ ਕਰਨ ਦਾ- ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਵਲੋਂ ਪੁਲਿਸ ਥਾਣਾ ਵੱਲ੍ਹਾ ਖਿਲਾਫ਼ ਰੋਸ ਧਰਨਾ

ਨਵਾਂ ਪਿੰਡ, 24 ਅਗਸਤ (ਜਸਪਾਲ ਸਿੰਘ )-ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵਲੋਂ 1 ਸਾਲ ਪਹਿਲਾਂ ਬਹੁ ਖਾਦ ਘੋਟਾਲਾ ਦਾ ਪਰਦਾ ਪਾਸ਼ ਕਰਨ ’ਤੇ ਇਸ ਦੇ ਕਥਿਤ ਦੋਸ਼ੀਆਂ ਖਿਲਾਫ਼ ਪੁਲਿਸ ਥਾਣਾ, ਵੱਲ੍ਹਾ, ਸ਼ਹਿਰੀ (ਅੰਮ੍ਰਿਤਸਰ ) ਵਿਖੇ ਪਰਚਾ ਦਰਜ ਕਰਵਾਉਣ ਦੇ ਬਾਵਜੂਦ ਅਜੇ ਤੱਕ ਪੁਲਿਸ ਥਾਣਾ ਵੱਲ੍ਹਾ ਵਲੋਂ ਪਰਚੇ ’ਚ ਨਾਮਜਦ ਕਥਿਤ ਦੋਸ਼ੀਆਂ ’ਤੇ ਬਣਦੀ ਪੁਲਿਸ ਕਾਰਵਾਈ ਨਾ ਕਰਨ ਖਿਲਾਫ਼ ਪੁਲਿਸ ਥਾਣਾ ਵੱਲ੍ਹਾ ਦੇ ਸਾਹਮਣੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਦੁਪਿਹਰ 12 ਤੋਂ ਸ਼ਾਮ 3 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਸੂਬਾ ਆਗੂ ਲਖਬੀਰ ਸਿੰਘ ਨਿਜਾਮਪੁਰ ਨੇ ਪੁਲਿਸ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ 1 ਸਾਲ ਪਹਿਲਾਂ ਖੇਤੀਬਾੜੀ ਅੰਦਰ ਵਰਤੋਂ ਯੋਗ ਯੂਰੀਆ ਖਾਦ ਦੀ ਗੈਰ ਖੇਤੀ ਕੰਮਾਂ ਲਈ ਵਰਤੋਂ ਸੰਬੰਧੀ 1 ਟਰੱਕ ਜੋ ਕਿ 600 ਬੋਰੀਆਂ ਨਾਲ ਲੱਦਿਆ ਸੀ, ਨੂੰ ਵੱਲ੍ਹਾ ਥਾਣਾ ਵਿਖੇ ਲਿਆਂਦਾ ਗਿਆ ਸੀ।

ਅਜੀਤ ਡੈਸਕ 25-08-2026
ਨਵਾਂ ਪਿੰਡ, 24 ਅਗਸਤ (ਜਸਪਾਲ ਸਿੰਘ )-ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵਲੋਂ 1 ਸਾਲ ਪਹਿਲਾਂ ਬਹੁ ਖਾਦ ਘੋਟਾਲਾ ਦਾ ਪਰਦਾ ਪਾਸ਼ ਕਰਨ ’ਤੇ ਇਸ ਦੇ ਕਥਿਤ ਦੋਸ਼ੀਆਂ ਖਿਲਾਫ਼ ਪੁਲਿਸ ਥਾਣਾ, ਵੱਲ੍ਹਾ, ਸ਼ਹਿਰੀ (ਅੰਮ੍ਰਿਤਸਰ ) ਵਿਖੇ ਪਰਚਾ ਦਰਜ ਕਰਵਾਉਣ ਦੇ ਬਾਵਜੂਦ ਅਜੇ ਤੱਕ ਪੁਲਿਸ ਥਾਣਾ ਵੱਲ੍ਹਾ ਵਲੋਂ ਪਰਚੇ ’ਚ ਨਾਮਜਦ ਕਥਿਤ ਦੋਸ਼ੀਆਂ ’ਤੇ ਬਣਦੀ ਪੁਲਿਸ ਕਾਰਵਾਈ ਨਾ ਕਰਨ ਖਿਲਾਫ਼ ਪੁਲਿਸ ਥਾਣਾ ਵੱਲ੍ਹਾ ਦੇ ਸਾਹਮਣੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਦੁਪਿਹਰ 12 ਤੋਂ ਸ਼ਾਮ 3 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਸੂਬਾ ਆਗੂ ਲਖਬੀਰ ਸਿੰਘ ਨਿਜਾਮਪੁਰ ਨੇ ਪੁਲਿਸ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ 1 ਸਾਲ ਪਹਿਲਾਂ ਖੇਤੀਬਾੜੀ ਅੰਦਰ ਵਰਤੋਂ ਯੋਗ ਯੂਰੀਆ ਖਾਦ ਦੀ ਗੈਰ ਖੇਤੀ ਕੰਮਾਂ ਲਈ ਵਰਤੋਂ ਸੰਬੰਧੀ 1 ਟਰੱਕ ਜੋ ਕਿ 600 ਬੋਰੀਆਂ ਨਾਲ ਲੱਦਿਆ ਸੀ, ਨੂੰ ਵੱਲ੍ਹਾ ਥਾਣਾ ਵਿਖੇ ਲਿਆਂਦਾ ਗਿਆ ਸੀ। ਜਿਥੇ ਮਹਿਕਮਾ ਕੋਆਪ੍ਰੇਟਿਵ ਅਧਿਕਾਰੀਆਂ ਦੇ ਬਿਆਨਾਂ ’ਤੇ ਐੱਫ. ਆਈ.ਆਰ. ਨੰਬਰ 181 ਮਿਤੀ 21/8/ 2025 ਨੂੰ ਦਰਜ ਕੀਤੀ ਗਈ ਸੀ।ਉੱਥੇ ਇਸ ਸੰਬੰਧੀ ਜਿਥੇ ਡੀ.ਸੀ.ਅੰਮ੍ਰਿਤਸਰ, ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ, ਖੇਤੀਬਾੜੀ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਤੱਕ ਜਥੇਬੰਦੀ ਵਲੋਂ ਪੱਤਰ ਲਿਖੇ ਗਏ। ਉਸ ਤੋਂ ਇਲਾਵਾ ਸੰਬੰਧਿਤ ਪੁਲਿਸ ਅਧਿਕਾਰੀਆਂ ਕੋਲ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਤੇ ਕੇਸ ਦੀ ਸਹੀ ਪੜਤਾਲ ਦੀ ਮੰਗ ਕੀਤੀ ਜਾਂਦੀ ਰਹੀ ਹੈ। ਪ੍ਰੰਤੂ ਖਾਦ ਕੰਪਨੀਆਂ, ਪੁਲਿਸ ਪ੍ਰਸ਼ਾਸਨ ਤੇ ਖੇਤੀਬਾੜੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਿੱਥੇ ਦੋਸ਼ੀਆਂ ਦੀ ਜਮਾਨਤ ਹੋ ਗਈ ਉਥੇ 1 ਸਾਲ ਅੰਦਰ ਕੇਸ ਦੀ ਸਹੀ ਪੜਤਾਲ ਨਾ ਕਰਕੇ ਦੋਸ਼ੀਆਂ ਖਿਲਾਫ਼ ਅਦਾਲਤ ’ਚ ਚਲਾਨ ਵੀ ਪੇਸ਼ ਨਹੀਂ ਕੀਤਾ ਗਿਆ, ਤੋਂ ਇਹ ਸਾਬਤ ਹੁੰਦਾ ਹੈ ਕਿ ਸਾਰਾ ਅਮਲਾ ਫੈਲਾਅ ਦੋਸ਼ੀਆਂ ਨੂੰ ਬਚਾਉਣ ’ਚ ਲੱਗਾ ਹੋਇਆ ਹੈ। ਇਸ ਮੌਕੇ ਜਸਪਾਲ ਸਿੰਘ ਨਬੀਪੁਰ, ਜੋਗਿੰਦਰ ਸਿੰਘ ਗੋਪਾਲਪੁਰ, ਮੰਗਲ ਸਿੰਘ ਖਜਾਲਾ ਤੇ ਮਹਿੰਦਰ ਸਿੰਘ ਮੱਖਣਵਿੰਡੀ ਨੇ ਸੰਬੋਧਨ ਕੀਤਾ। ਇਸ ਮੌਕੇ ਲਖਬੀਰ ਸਿੰਘ ਪੱਤਰਕਾਰਾਂ ਨੂੰ ਦੱਸਿਆ ਕਿ ਜਥੇਬੰਦੀ ਆਗੂਆਂ ਨਾਲ ਮੀਟਿੰਗ ਕਰਕੇ ਏ.ਸੀ. ਪੀ.ਹਰਪਾਲ ਸਿੰਘ ਰੰਧਾਵਾ ਤੇ ਐੱਸ. ਐੱਚ.ਓ. ਵੱਲ੍ਹਾ ਗੁਰਿੰਦਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰਕੇ ਚਲਾਨ ਪੇਸ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ ਨਵਾਂ ਪਿੰਡ, ਗੁਰਮੇਜ ਸਿੰਘ, ਮਲਕੀਤ ਸਿੰਘ ਮੱਖਣਵਿੰਡੀ, ਜੱਸਵਿੰਦਰ ਸਿੰਘ, ਜਗਨਦੀਪ ਸਿੰਘ ਤੇ ਜਗਦੀਪ ਸਿੰਘ ਨਬੀਪੁਰ, ਹਰਜੀਤ ਸਿੰਘ, ਅਮਰਜੀਤ ਸਿੰਘ ਨਿਜਾਮਪੁਰ, ਧਰਮਿੰਦਰ ਸਿੰਘ, ਗੁਰਜੀਤ ਸਿੰਘ ਕਿਲਾ, ਮਹਿਲ ਸਿੰਘ ਛਾਪਾ, ਅਵਤਾਰ ਸਿੰਘ, ਭੁਪਿੰਦਰ ਸਿੰਘ ਵਡਾਲਾ ਜੌਹਲ, ਤਰਸੇਮ ਸਿੰਘ ਨੰਗਲ ਆਦਿ ਸਾਥੀਆਂ ਨਾਲ ਹਾਜ਼ਰ ਸਨ।
ਪਿਛਲੀ ਖ਼ਬਰ ਅਜੇਪਾਲ ਸਿੰਘ ਦੀ ਮੌਤ ਮਾਮਲੇ ’ਚ ਇਨਸਾਫ਼ ਦੀ ਮੰਗ ਅਗਲੀ ਖ਼ਬਰ ਚਵਿੰਡਾ ਦੇਵੀ ਵਿਖੇ ਪਹੁੰਚਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ- ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।