26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਰੈਲੀ ਲਈ ਅਕਾਲੀ ਵਰਕਰਾਂ ’ਚ ਭਾਰੀ ਉਤਸ਼ਾਹ- ਰੰਧਾਵਾ

ਵੇਰਕਾ, 24 ਅਗਸਤ (ਲਖਵਿੰਦਰ ਸਿੰਘ)-ਸਾਚਾ ਲਾਧੋ ਰੇ ਦਿਵਸ-ਮੇਲਾ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਉੱਤੇ ਬਾਬਾ ਬਕਾਲਾ ਸਾਹਿਬ ਵਿਖੇ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪਿੰਡ ਨੰਗਲੀ ਵਿਖੇ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਹਾਲਾਤਾਂ ਤੋਂ ਤੰਗ ਆ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲ ਬੜੀ ਆਸ ਨਾਲ ਦੇਖ ਰਹੇ ਹਨ।

ਅਜੀਤ ਡੈਸਕ 25-08-2026
ਵੇਰਕਾ, 24 ਅਗਸਤ (ਲਖਵਿੰਦਰ ਸਿੰਘ)-ਸਾਚਾ ਲਾਧੋ ਰੇ ਦਿਵਸ-ਮੇਲਾ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਉੱਤੇ ਬਾਬਾ ਬਕਾਲਾ ਸਾਹਿਬ ਵਿਖੇ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪਿੰਡ ਨੰਗਲੀ ਵਿਖੇ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਹਾਲਾਤਾਂ ਤੋਂ ਤੰਗ ਆ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲ ਬੜੀ ਆਸ ਨਾਲ ਦੇਖ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਬਾਬਾ ਬਕਾਲਾ ਸਾਹਿਬ ਦੀ ਇਤਿਹਾਸਕ ਰੈਲੀ ਵਿਚ ਅਕਾਲੀ ਵਰਕਰਾਂ ਅਤੇ ਆਮ ਜਨਤਾ ਵਿਚ ਅਥਾਹ ਉਤਸ਼ਾਹ ਹੈ, ਜੋ ਸੂਬੇ ਦੀ ਰਾਜਨੀਤੀ ਵਿਚ ਨਵਾਂ ਮੋੜ ਲਿਆਵੇਗਾ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਤੋਂ ਹਜ਼ਾਰਾਂ ਦੀ ਗਿਣਤੀ ’ਚ ਵਰਕਰ ਕਾਫ਼ਲਿਆਂ ਦੇ ਰੂਪ ’ਚ ਰੈਲੀ ‘ਚ ਸ਼ਮੂਲੀਅਤ ਕਰਨਗੇ। ਇਸ ਮੌਕੇ ਕੌਮੀ ਪ੍ਰਧਾਨ ਵਜਿੰਦਰ ਕੌਰ, ਬੀਬੀ ਜਗਰੂਪ ਕੌਰ, ਮਲਕੀਤ ਸਿੰਘ ਵੱਲਾ, ਰਾਣਾ ਦਬੁਰਜੀ, ਸਿਮਰਜੀਤ ਸਿੰਘ ਮੂਧਲ, ਸੇਵਾ ਸਿੰਘ ਸਰਪੰਚ, ਪ੍ਰਿਤਪਾਲ ਸਿੰਘ, ਤਰਨਜੀਤ ਸਿੰਘ ਸ਼ਰੀਫਪੁਰਾ, ਅਮਰੀਕ ਸਿੰਘ ਮੱਲ੍ਹੀ, ਅਮਰੀਕ ਸਿੰਘ ਤੁੰਗ ਭਾਈ, ਬੀਬੀ ਰਛਪਾਲ ਕੌਰ, ਜਸਬੀਰ ਪਟਵਾਰੀ, ਪਰਮਜੀਤ ਵਿਰਦੀ, ਹਰਦਿਆਲ ਸਿੰਘ, ਅਮੋਲਕ ਸਿੰਘ ਵੇਰਕਾ, ਸਰਬਜੀਤ ਸਿੰਘ ਵੇਰਕਾ, ਪ੍ਰਭਜੋਤ ਸਿੰਘ, ਸੁਖਬੀਰ ਸਿੰਘ ਜੱਜ, ਪੰਕਜ, ਚਰਨਜੀਤ ਧੁੱਪਸੜੀ, ਧਰਮਿੰਦਰ ਸਿੰਘ, ਡਾ. ਬਿੱਲਾ, ਨਸੀਰ ਖਾਨ, ਅਰਜਨ ਸਿੰਘ, ਬਲਦੇਵ ਸਿੰਘ ਬਾਗੜੀਆ ਅਤੇ ਬੀਬੀ ਰਜਿੰਦਰ ਕੌਰ ਆਦਿ ਅਕਾਲੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸੁਲਤਾਨਵਿੰਡ ਦੀਆਂ ਗਲੀਆਂ-ਬਾਜ਼ਾਰਾਂ ’ਚ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਲੋਕਾਂ ’ਚ... ਅਗਲੀ ਖ਼ਬਰ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦਾ ਬਾਬਾ ਬੁੱਧ ਸਿੰਘ ਆਡੀਟੋਰੀਅਲ ਹਾਲ ਜੰਗਲੀ ਬੂਟੀ ਨਾਲ ਢੱਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।