27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਇਕ ਮਹੀਨੇ ਤੋਂ ਲਾਪਤਾ ਹੋਏ ਨੌਜਵਾਨ ਦੀ ਹਾਲੇ ਵੀ ਨਹੀਂ ਮਿਲੀ ਕੋਈ ਉਘ - ਸੁੱਘ

ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਕੈਟਰਿੰਗ ਦਾ ਕੰਮ ਕਰਦੇ ਇਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ’ਚ ਲਾਪਤਾ ਹੋਣ ਦੇ ਇਕ ਮਹੀਨੇ ਬਾਅਦ ਵੀ ਕੋਈ ਉੱਘ ਸੁੱਘ ਨਹੀਂ ਮਿਲੀ, ਜਿਸ ਦੀ ਭਾਲ ਲਈ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ । ਚੌਂਕੀ ਅੰਨਗੜ੍ਹ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਚਿੱਟੇ ਕੁਆਟਰ ਆਨੰਦ ਵਿਹਾਰ ਝਬਾਲ ਰੋਡ ਨੇ ਦੱਸਿਆ ਕਿ ਉਸਦਾ ਭਰਾ ਸੋਨੂੰ (37) ਜੋ ਬੀਤੇ 22 ਜੁਲਾਈ ਨੂੰ ਘਰੋਂ ਗਿਆ ਪਰ ਬਾਅਦ ’ਚ ਲਾਪਤਾ ਹੋ ਗਿਆ ।

ਅਜੀਤ ਡੈਸਕ 26-08-2026
ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਕੈਟਰਿੰਗ ਦਾ ਕੰਮ ਕਰਦੇ ਇਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ’ਚ ਲਾਪਤਾ ਹੋਣ ਦੇ ਇਕ ਮਹੀਨੇ ਬਾਅਦ ਵੀ ਕੋਈ ਉੱਘ ਸੁੱਘ ਨਹੀਂ ਮਿਲੀ, ਜਿਸ ਦੀ ਭਾਲ ਲਈ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ । ਚੌਂਕੀ ਅੰਨਗੜ੍ਹ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਚਿੱਟੇ ਕੁਆਟਰ ਆਨੰਦ ਵਿਹਾਰ ਝਬਾਲ ਰੋਡ ਨੇ ਦੱਸਿਆ ਕਿ ਉਸਦਾ ਭਰਾ ਸੋਨੂੰ (37) ਜੋ ਬੀਤੇ 22 ਜੁਲਾਈ ਨੂੰ ਘਰੋਂ ਗਿਆ ਪਰ ਬਾਅਦ ’ਚ ਲਾਪਤਾ ਹੋ ਗਿਆ । ਉਸ ਨੇ ਕਰੀਮ ਰੰਗ ਦੀ ਟੀ.ਸ਼ਰਟ ਤੇ ਨੀਲੇ ਰੰਗ ਦੀ ਨਿੱਕਰ ਪਹਿਨੀ ਹੋਈ ਸੀ। ਉਸਦੇ ਮੱਥੇ ’ਤੇ ਕੱਟ ਦਾ ਨਿਸ਼ਾਨ ਹੈ ਅਤੇ ਸਿਰੋਂ ਮੋਨਾ ਹੈ। ਉਕਤ ਔਰਤ ਨੇ ਦੱਸਿਆ ਕਿ ਲਾਪਤਾ ਹੋਇਆ ਨੌਜਵਾਨ ਤਿੰਨਾ ਭੈਣਾ ਦਾ ਇਕਲੌਤਾ ਭਰਾ ਹੈ, ਜਿਸ ਦੀ ਭਾਲ ਲਈ ਉਨ੍ਹਾਂ ਪੁਲਿਸ ਨੂੰ ਦਿੱਤੀ ਰਿਪੋਰਟ ਦੇ ਬਾਵਜੂਦ ਵੀ ਪਤਾ ਨਹੀਂ ਲਗ ਸਕਿਆ ਜਿਸ ਕਾਰਨ ਪਰਿਵਾਰ ਸਦਮੇਂ ’ਚ ਹੈ। 25ਏਐਸਆਰ67 ਲਾਪਤਾ ਹੋਏ ਨੌਜਵਾਨ ਸੋਨੂੰ ਦੀ ਪੁਰਾਣੀ ਤਸਵੀਰ।
ਪਿਛਲੀ ਖ਼ਬਰ ਦਿੱਲੀ ਇੰਟਰਸਿਟੀ ਐਕਸਪ੍ਰੈੱਸ ਸਮੇਤ ਦਰਜ਼ਨ ਭਰ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਅਗਲੀ ਖ਼ਬਰ ਗੋਲਡਨ ਏਰਾ ਸਕੂਲ ਦੇ ਦੋ ਵਿਦਿਆਰਥੀਆਂ ਦੀ ਨੈਸ਼ਨਲ ਪੱਧਰ ਖੇਡਾਂ ਲਈ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।