26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗੁਰੂ ਨਾਨਕ ਦੇਵ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦੇ ਮੁਲਾਜ਼ਮ ਵੀ ਲੈਣਗੇ ਸਮੂਹਿਕ ਛੁੱਟੀ

ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਦੀਆਂ ਜਥੇਬੰਦੀਆਂ ਵਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਸਮੂਹਿਕ ਛੁੱਟੀ ’ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਯੂਨਾਈਟਡ ਨਰਸਿੰਗ ਯੂਨੀਅਨ ਦੇ ਪ੍ਰਧਾਨ ਰਮਨਜੀਤ ਸਿੰਘ ਅਤੇ ਬਲਵਿੰਦਰ ਸਿੰਘ, ਮੈਡੀਕਲ ਲਬੋਟਰੀ ਟੈਕਨੀਸ਼ਨ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ , ਚੇਅਰਮੈਨ ਗੁਰਭੇਜ ਸਿੰਘ , ਜਨਰਲ ਸੈਕਟਰੀ ਨੀਤੂ ਭਗਤ, ਵਿੱਤ ਸਕੱਤਰ ਹਰਦੀਪ ਸਿੰਘ, ਜਤਨ ਸ਼ਰਮਾ, ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕੀਤਾ ।

ਅਜੀਤ ਡੈਸਕ 26-08-2026
ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਦੀਆਂ ਜਥੇਬੰਦੀਆਂ ਵਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਸਮੂਹਿਕ ਛੁੱਟੀ ’ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਯੂਨਾਈਟਡ ਨਰਸਿੰਗ ਯੂਨੀਅਨ ਦੇ ਪ੍ਰਧਾਨ ਰਮਨਜੀਤ ਸਿੰਘ ਅਤੇ ਬਲਵਿੰਦਰ ਸਿੰਘ, ਮੈਡੀਕਲ ਲਬੋਟਰੀ ਟੈਕਨੀਸ਼ਨ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ , ਚੇਅਰਮੈਨ ਗੁਰਭੇਜ ਸਿੰਘ , ਜਨਰਲ ਸੈਕਟਰੀ ਨੀਤੂ ਭਗਤ, ਵਿੱਤ ਸਕੱਤਰ ਹਰਦੀਪ ਸਿੰਘ, ਜਤਨ ਸ਼ਰਮਾ, ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕੀਤਾ । ਇਨ੍ਹਾਂ ਆਗੂਆਂ ਨੇ ਦੱਸਿਆ ਕਿ ਸਰਕਾਰ ਨਾਲ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਕਾਮੇ ਪੱਕੇ ਕਰਨਾ, ਡੀ. ਏ. ਦੀਆਂ ਕਿਸਤਾਂ ਜਾਰੀ ਕਰਨ ਆਦਿ ਮੰਗਾਂ ਦੇ ਸੰਬੰਧ ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਕ ਵਿਸ਼ਾਲ ਮੀਟਿੰਗ ਕੀਤੀ ਗਈ ਤੇ ਇਹ ਫੈਸਲਾ ਕੀਤਾ ਗਿਆ। ਇਸ ਮੌਕੇ ਰਾਜ ਫਾਰਮੇਸੀ ਐਸੋਸੀਸ਼ਨ ਦੇ ਪ੍ਰਧਾਨ ਗੌਰਵ ਅਗਰਵਾਲ, ਆਪਰੇਸ਼ਨ ਥੀਏਟਰ ਯੂਨੀਅਨ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਨਾਗ, ਅਤੇ ਦੀਪਕ ਕੁਮਾਰ ਰੇਡੀਓਗ੍ਰਾਫਰ ਯੂਨੀਅਨ ਦੇ ਬਾਬਾ ਗੁਰਮੀਤ ਸਿੰਘ ਸਿੰਘ, ਜਗਰੂਪ ਸਿੰਘ, ਸੁਖਜਿੰਦਰ ਸਿੰਘ ਲੈਬ ਅਟੈਡੇਂਟ ਐਸੋਸੀਏਸ਼ਨ ਦੇ ਰਾਮ ਕਲਫ, ਗੁਰਿੰਦਰ ਸਿੰਘ, ਅਮਰਜੀਤ ਸਿੰਘ ਖਹਿਰਾ, ਪੰਜਾਬ ਮੈਂਟਲ ਹਸਪਤਾਲ ਦੇ ਪ੍ਰਧਾਨ ਕਮਲ ਕਨੌਜੀਆ , ਟੀ. ਬੀ. ਹਸਪਤਾਲ ਦੇ ਪ੍ਰਧਾਨ ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੋਨੇ ਨੇ ਫੜੀ ਤੇਜ਼ੀ, 3 ਹਫ਼ਤਿਆਂ ’ਚ 20 ਹਜ਼ਾਰ ਰੁਪਏ ਹੋਇਆ ਮਹਿੰਗਾ ਚਾਂਦੀ ਦੀਆਂ ਕੀਮਤਾਂ ’ ਚ ਵੀ ਹੋਇਆ ਇਜ਼ਾਫਾ ਅਗਲੀ ਖ਼ਬਰ ਨਗਰ ਨਿਗਮ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰ ਦੇ ਬਾਹਰੋਂ ਤੇ ਹੋਰ ਵੱਖ - ਵੱਖ ਜਗ੍ਹਾ ’ ਤੇ ਨਾਜਾਇਜ਼ ਕਬਜ਼ੇ ਹਟਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।