ਤਾਲਮੇਲ ਕਮੇਟੀ ਪੈਰਾ-ਮੈਡੀਕਲ ਤੇ ਸਿਹਤ ਕਰਮਚਾਰੀਆਂ ਨੇ ਵੀ ਲਈ ਸਮੂਹਿਕ ਛੁੱਟੀ
ਅੰਮ੍ਰਿਤਸਰ, 26 ਅਗਸਤ (ਰੇਸ਼ਮ ਸਿੰਘ)- ਸੂਬੇ ਭਰ ’ਚ ਮੁਲਾਜਮਾਂ ਵਲੋਂ 27 ਅਗਸਤ ਨੂੰ ਕੀਤੇ ਜਾ ਰਹੇ ਬੰਦ ਦੇ ਮੱਦੇਨਜ਼ਰਪੰਜਾਬ ਅੰਦਰ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੂੰ ਸਮੂਹਿਕ ਛੁੱਟੀ ਲੈਣ ਸੰਬੰਧੀ ਜਾਣਕਾਰੀ ਦੇਣ ਦੇ ਫੈਸਲੇ ਮੁਤਾਬਿਕ ਅੱਜ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਗੁਰੂ ਨਾਨਕ ਦੇਵ ਹਸਪਤਾਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਲੋਂ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਸਮੂਹਿਕ ਛੁੱਟੀ ਸੰਬੰਧੀ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ , ਜਤਿਨ ਸ਼ਰਮਾ, ਸਵਿੰਦਰ ਸਿੰਘ ਭੱਟੀ, ਪ੍ਰੇਮ ਚੰਦ ਨੇ ਦਅਿਾ ਕਿ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਕਠੋਰਤਾ ਤੇ ਬੇਰੁਖੀ ਵਿਰੁਧ ਮੁਲਾਜਮਾਂ ਵਲੋਂ ਸਮੂਹਿਕ ਛੁੱਟੀ ਲਈ ਗਈ ਹੈ।
ਅੰਮ੍ਰਿਤਸਰ, 26 ਅਗਸਤ (ਰੇਸ਼ਮ ਸਿੰਘ)- ਸੂਬੇ ਭਰ ’ਚ ਮੁਲਾਜਮਾਂ ਵਲੋਂ 27 ਅਗਸਤ ਨੂੰ ਕੀਤੇ ਜਾ ਰਹੇ ਬੰਦ ਦੇ ਮੱਦੇਨਜ਼ਰਪੰਜਾਬ ਅੰਦਰ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੂੰ ਸਮੂਹਿਕ ਛੁੱਟੀ ਲੈਣ ਸੰਬੰਧੀ ਜਾਣਕਾਰੀ ਦੇਣ ਦੇ ਫੈਸਲੇ ਮੁਤਾਬਿਕ ਅੱਜ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਗੁਰੂ ਨਾਨਕ ਦੇਵ ਹਸਪਤਾਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਲੋਂ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਸਮੂਹਿਕ ਛੁੱਟੀ ਸੰਬੰਧੀ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ , ਜਤਿਨ ਸ਼ਰਮਾ, ਸਵਿੰਦਰ ਸਿੰਘ ਭੱਟੀ, ਪ੍ਰੇਮ ਚੰਦ ਨੇ ਦਅਿਾ ਕਿ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਕਠੋਰਤਾ ਤੇ ਬੇਰੁਖੀ ਵਿਰੁਧ ਮੁਲਾਜਮਾਂ ਵਲੋਂ ਸਮੂਹਿਕ ਛੁੱਟੀ ਲਈ ਗਈ ਹੈ। ਇਸ ਤਹਿਤ ਗੁਰੂ ਨਾਨਕ ਦੇਵ ਹਸਪਤਾਲ, ਟੀ.ਬੀ. ਹਸਪਤਾਲ, ਸਰਕਾਰੀ ਮੈਡੀਕਲ ਕਾਲਜ਼ ਦੇ ਸਮੂਹ ਪੈਰਾ ਮੈਡੀਕਲ ਕਰਮਚਾਰੀ ਤੇ ਦਰਜਾ ਚਾਰ ਕਰਮਚਾਰੀ ਵੀ ਛੁੱਟੀ ਲੈਣਗੇ ਜਦੋਂ ਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਚਾਲੂ ਰਹਿਣਗੀਆਂ।