28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਜੇਲ੍ਹ ’ਚ ਬੰਦ ਯੂਟਿਊਬਰ ਪੱਤਰਕਾਰ ਦੀਪਕ ਭੰਡਾਰੀ ਦੀ ਮੌਤ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵਲੋਂ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)- ਕੇਂਦਰੀ ਜੇਲ੍ਹ ਫਤਾਹਪੁਰ ’ਚ ਬੰਦ ਯੂਟਿਊਬਰ ਪੱਤਰਕਾਰ ਦੀਪਕ ਭੰਡਾਰੀ ਦੀ ਹੋਈ ਮੌਤ ਉਪਰੰਤ ਅੱਜ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਸਥਾਨਕ ਥਾਣਾ ਇਸਲਾਮਾਬਾਦ ਦੇ ਖੇਤਰ ਜਵਾਲਾ ਅਸਟੇਟ ਵਿਖੇ ਰਹਿੰਦੇ ਇਸ ਪੱਤਰਕਾਰ ਖਿਲਾਫ਼ ਕੌਮੀ ਨਾਰਕੋਟਿਸ ਕੰਟਰੋਲ ਬਿਊਰੋ ਵਲੋਂ ਨਸ਼ੀਲੀਆਂ ਦਵਾਈਆਂ ਦੇ ਮਾਮਲੇ ’ਚ ਪਰਚਾ ਦਰਜ ਕੀਤਾ ਗਿਆ ਸੀ ਜੋ ਕਾਫੀ ਸਮੇਂ ਤੋਂ ਜੇਲ੍ਹ ’ਚ ਬੰਦ ਸਨ ਤੇ ਖੁਦ ਨੂੰ ਬੇਕਸੂਰ ਦੱਸਦੇ ਸਨ, ਉਨ੍ਹਾਂ ਦੀ ਜਮਾਨਤ ਨਾ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ ਜਿਸ ਦੀ ਬੇਵਕਤੀ ਮੌਤ ’ਤੇ ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਦੀਪਕ ਭੰਡਾਰੀ ਪੱਤਰਕਾਰ ਦੀ ਪੁਰਾਣੀ ਤਸਵੀਰ। 28-08-2026
ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)- ਕੇਂਦਰੀ ਜੇਲ੍ਹ ਫਤਾਹਪੁਰ ’ਚ ਬੰਦ ਯੂਟਿਊਬਰ ਪੱਤਰਕਾਰ ਦੀਪਕ ਭੰਡਾਰੀ ਦੀ ਹੋਈ ਮੌਤ ਉਪਰੰਤ ਅੱਜ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਸਥਾਨਕ ਥਾਣਾ ਇਸਲਾਮਾਬਾਦ ਦੇ ਖੇਤਰ ਜਵਾਲਾ ਅਸਟੇਟ ਵਿਖੇ ਰਹਿੰਦੇ ਇਸ ਪੱਤਰਕਾਰ ਖਿਲਾਫ਼ ਕੌਮੀ ਨਾਰਕੋਟਿਸ ਕੰਟਰੋਲ ਬਿਊਰੋ ਵਲੋਂ ਨਸ਼ੀਲੀਆਂ ਦਵਾਈਆਂ ਦੇ ਮਾਮਲੇ ’ਚ ਪਰਚਾ ਦਰਜ ਕੀਤਾ ਗਿਆ ਸੀ ਜੋ ਕਾਫੀ ਸਮੇਂ ਤੋਂ ਜੇਲ੍ਹ ’ਚ ਬੰਦ ਸਨ ਤੇ ਖੁਦ ਨੂੰ ਬੇਕਸੂਰ ਦੱਸਦੇ ਸਨ, ਉਨ੍ਹਾਂ ਦੀ ਜਮਾਨਤ ਨਾ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ ਜਿਸ ਦੀ ਬੇਵਕਤੀ ਮੌਤ ’ਤੇ ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜੇਲ੍ਹ ਵਿਚ ਬੀਤੇ ਦਿਨ ਉਨ੍ਹਾਂ ਦੀ ਸਿਹਤ ਨਾਸਾਜ ਹੋਣ ’ਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਅੰਮ੍ਰਿਤਸਰ ਪ੍ਰੈਸ ਕਲੱਬ ਦੇ ਸਰਪ੍ਰਸਤ ਜਸਵੰਤ ਸਿੰਘ ਜੱਸ, ਪ੍ਰਧਾਨ ਰਾਜੇਸ਼ ਗਿੱਲ, ਜਨ: ਸਕੱਤਰ ਰੇਸ਼ਮ ਸਿੰਘ, ਸੀਨੀ: ਮੀਤ ਪ੍ਰਧਾਲ ਵਿਪਨ ਰਾਣਾ, ਮੀਤ ਪ੍ਰਧਾਲ ਵਿਕਰਮ ਸ਼ਰਮਾ, ਰਜਿੰਦਰ ਸਿੰਘ ਰੂਬੀ, ਜੁਆਇੰਟ ਸੈਕਟਰੀ ਹਰਮੀਤ ਸਿੰਘ, ਰਮਨ ਸ਼ਰਮਾ ਨੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਪੀ.ਡਬਲਿਊ. ਡੀ. ਦੀ ਔਰਤ ਬੇਲਦਾਰ ਤੇ ਮਰਦ ਕਲਰਕ ਤੋਂ ਦੁਖੀ ਹੋ ਕੇ ਸੇਵਾਦਾਰ ਵਲੋਂ ਖੁਦਕੁਸ਼ੀ ਬੇਲਦਾਰ ਤੇ ਸੇਵਾਦਾਰ ਪਹਿਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।