30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕੇਂਦਰ ਵਲੋਂ ਪੰਜਾਬ ਦੀਆਂ ਪੰਜ ਜੇਲ੍ਹਾਂ ’ਚੋਂ 7 ਕੈਦੀਆਂ ਸਮੇਤ 25 ਪਾਕਿ ਕੈਦੀ ਰਿਹਾਅ ਅਟਾਰੀ ਸਰਹੱਦ ਰਾਹੀਂ ਵਤਨ ਪੁੱਜਣ ’ਤੇ ਕੈਦੀਆਂ ਲਹਿਰਾਏ ਪਕਿਸਤਾਨੀ ਦੇਸ਼ ਦੇ ਕੌਮੀ ਝੰਡੇ

ਅਟਾਰੀ ਸਰਹੱਦ, (ਅੰਮ੍ਰਿਤਸਰ)- 29 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਵੰਡ ਸਮੇਂ ਦੋਵੇਂ ਦੇਸ਼ਾਂ ਦਰਮਿਆਨ ਹੋਏ ਕੌਮਾਂਤਰੀ ਸਮਝੌਤਿਆਂ ਤਹਿਤ ਭਾਰਤ ਸਰਕਾਰ ਨੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਪਾਕਿਸਤਾਨੀ 25 ਕੈਦੀਆਂ ’ਤੇ ਦਰਿਆ ਦਿਲੀ ਵਿਖਾਉਂਦਿਆਂ ਦੇਰ ਸ਼ਾਮ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਉਨ੍ਹਾਂ ਦੇ ਦੇਸ਼ ਲਈ ਰਿਹਾਅ ਕਰ ਦਿੱਤਾ ਗਿਆ ਹੈ । ਭਾਰਤ ਸਰਕਾਰ ਵਲੋਂ ਵਤਨ ਪਾਕਿਸਤਾਨ ਲਈ ਰਿਹਾਅ ਕੀਤੇ ਗਏ 25 ਕੈਦੀਆਂ ਵਿਚ ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਜੇਲ੍ਹਾਂ ’ਚੋਂ ਸੱਤ ਕੈਦੀ, ਦਿੱਲੀ ਰਾਜਸਥਾਨ ਤੋਂ ਇੱਕ-ਇੱਕ ਅਤੇ ਗੁਜਰਾਤ ਕੱਛ ਭੁੱਜ ਜੇਲ੍ਹ ਤੋਂ 16 ਕੈਦੀ ਮਛੇਰੇ ਸ਼ਾਮਿਲ ਸਨ ।

ਅਜੀਤ ਡੈਸਕ 30-08-2026
ਅਟਾਰੀ ਸਰਹੱਦ, (ਅੰਮ੍ਰਿਤਸਰ)- 29 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਵੰਡ ਸਮੇਂ ਦੋਵੇਂ ਦੇਸ਼ਾਂ ਦਰਮਿਆਨ ਹੋਏ ਕੌਮਾਂਤਰੀ ਸਮਝੌਤਿਆਂ ਤਹਿਤ ਭਾਰਤ ਸਰਕਾਰ ਨੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਪਾਕਿਸਤਾਨੀ 25 ਕੈਦੀਆਂ ’ਤੇ ਦਰਿਆ ਦਿਲੀ ਵਿਖਾਉਂਦਿਆਂ ਦੇਰ ਸ਼ਾਮ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਉਨ੍ਹਾਂ ਦੇ ਦੇਸ਼ ਲਈ ਰਿਹਾਅ ਕਰ ਦਿੱਤਾ ਗਿਆ ਹੈ । ਭਾਰਤ ਸਰਕਾਰ ਵਲੋਂ ਵਤਨ ਪਾਕਿਸਤਾਨ ਲਈ ਰਿਹਾਅ ਕੀਤੇ ਗਏ 25 ਕੈਦੀਆਂ ਵਿਚ ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਜੇਲ੍ਹਾਂ ’ਚੋਂ ਸੱਤ ਕੈਦੀ, ਦਿੱਲੀ ਰਾਜਸਥਾਨ ਤੋਂ ਇੱਕ-ਇੱਕ ਅਤੇ ਗੁਜਰਾਤ ਕੱਛ ਭੁੱਜ ਜੇਲ੍ਹ ਤੋਂ 16 ਕੈਦੀ ਮਛੇਰੇ ਸ਼ਾਮਿਲ ਸਨ । ਭਾਰਤ ਤੋਂ ਵਤਨ ਜਾਣ ਸਮੇਂ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਦੀਆਂ ਨੇ ਕ ਿਹਾ ਕਿ ਉਹ ਅੱਜ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਆਪਣੀਆਂ ਸਜ਼ਾਵਾਂ ਭੁਗਤ ਕੇ ਵਤਨ ਜਾਣ ਲਈ ਬਹੁਤ ਖੁਸ਼ ਹਨ । ਪੰਜਾਬ ਦੀਆਂ ਜੇਲ੍ਹਾਂ ’ਚੋਂ ਰਿਹਾਅ ਹੋ ਕੇ ਆਪਣੇ ਵਤਨ ਪਾਕਿਸਤਾਨ ਗਏ ਪੰਜ ਕੈਦੀ ਪਿਛਲੇ ਕਰੀਬ 30 ਮਹੀਨਿਆਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਗੈਰ ਕਾਨੂੰਨੀ ਢੰਗ ਨਾਲ ਭਾਰਤ ਅੰਦਰ ਦਾਖਲ ਹੋਣ ਤੇ ਬੀ.ਐਸ.ਐਫ ਵਲੋਂ ਗ੍ਰਿਫਤਾਰ ਕਰਕੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਰਨ ਤੇ ਫਿਰੋਜ਼ਪੁਰ ਪੁਲਿਸ ਨੂੰ ਸੌਂਪੇ ਗਏ ਸਨ ਜੋ ਅੱਜ ਖੁਸ਼ੀ ਖੁਸ਼ੀ ਆਪਣੇ ਵਤਨ ਭਾਰਤ ਤੋਂ ਪਾਕਿਸਤਾਨ ਲਈ ਰਵਾਨਾ ਹੋਏ। ਇਸ ਦੌਰਾਨ ਹੀ ਪਾਕਿਸਤਾਨੀ ਕੈਦੀਆਂ ਨੇ ਆਪਣੇ ਦੇਸ਼ ਦੀ ਵਾਹਘਾ ਸਰਹੱਦ ’ਤੇ ਪਹੁੰਚਦਿਆਂ ਜਿੱਥੇ ਸਿਰ ਝੁਕਾ ਕੇ ਮੱਥਾ ਟੇਕਿਆ, ਉੱਥੇ ਹੀ ਭਾਰਤ ਵੱਲ ਮੂੰਹ ਕਰਕੇ ਪਾਕਿਸਤਾਨ ਦੇਸ਼ ਦੇ ਕੌਮੀ ਝੰਡੇ ਹੱਥਾਂ ’ਚ ਫੜ ਲਹਿਰਾਏ ਤੇ ਖੁਸ਼ੀ ਦਾ ਇਜ਼ਹਾਰ ਕੀਤਾ । ਭਾਰਤ ਵਲੋਂ ਦੇਰ ਸ਼ਾਮ ਦੋਵੇਂ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਸਰਹੱਦ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਪੰਜੀ ਪਾਕਿਸਤਾਨੀ ਕੈਦੀਆਂ ਨੂੰ ਕਾਗਜੀ ਪੱਤਰੀ ਕਾਰਵਾਈ ਮੁਕੰਮਲ ਕਰਕੇ ਪਾਕਿਸਤਾਨ ਰੇਂਜਰਾਂ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ I
ਪਿਛਲੀ ਖ਼ਬਰ ਪਾਤਿਸ਼ਾਹੀ ਛੇਵੀਂ ਤੇ ਨੌਵੀਂ ਗੁਰਦੁਆਰਾ ਕਰਹਾਲੀ ਸਾਹਿਬ ਤੋਂ ਸਜਾਇਆ ਮੀਰੀ ਪੀਰੀ ਖ਼ਾਲਸਾ ਮਾਰਚ ਅਗਲੀ ਖ਼ਬਰ ਪੰਜਾਬ ਰੋਡਵੇਜ਼ ਕਰਮਚਾਰੀ ਦਲ ਵਲੋਂ ਡਿਪੂ ਵਿਖੇ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।