ਸਿਵਲ ਸਰਜਨ ਦਫਤਰ ਦੇ ਹਾਲਾਤ ਵੀ ਸਾਜ਼ਗਾਰ ਨਹੀਂ
ਪੀਣ ਵਾਲੇ ਪਾਣੀ ਦੀ ਘਾਟ , ਬਾਥਰੂਮਾਂ ਦੀ ਮੰਦੀ ਹਾਲਤ ਤੇ ਕੂੜੇ ਕਰਕਟ ਦੀ ਭਰਮਾਰ
ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਲਈ ਅਹਿਮ ਸਿਵਲ ਸਰਜ਼ਨ ਦਫਤਰ ਵੀ ਬੁਨਿਆਦੀ ਸਹੂਲਾਂ ਦੀ ਘਾਟ ਨਾਲ ਜੂਝ ਰਿਹਾ ਹੈ ਜਿਥੇ ਪੀਣ ਵਾਲੇ ਪਾਣੀ ਦੀ ਘਾਟ, ਬਾਥਰੂਮਾਂ ਦੀ ਮੰਦੀ ਹਾਲਾਤ ਤੇ ਕੂੜੇ ਕਰਕਟ ਦੇ ਖਿਲਰੇ ਹੋਣ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੀ ਸਥਿਤੀ ਚਿੰਤਾਜਨਕ ਹੈ ਜਿਸ ਲਈ ਸਰਕਾਰ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਅਵੇਸਲਾ ਹੋਇਆ ਪਿਆ ਹੈ। ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਅਤੇ ਦੂਰ-ਦੁਰਾਡੇ ਤੋਂ ਆਪਣੇ ਕੰਮਾਂ ਲਈ ਆਉਣ ਵਾਲੀ ਜਨਤਾ ਲਈ ਪੀਣ ਵਾਲੇ ਪਾਣੀ ਦੀ ਢੁੱਕਵੀਂ ਵਿਵਸਥਾ, ਬੈਠਣ ਲਈ ਬੈਂਚ ਅਤੇ ਹੋਰ ਜ਼ਰੂਰੀ ਜਨਤਕ ਸਹੂਲਤਾਂ ਦੀ ਘਾਟ ਹੈ।
ਸ
ਸਿਵਲ ਸਰਜਨ ਦਫਤਰ ਦੇ ਸੇਵਾ ਕੇਂਦਰ ’ਤੇ ਲੱਗੇ ਦਵਾ ਸਟਾਕ ਦੇ ਢੇਰ ਜੋ ਆਮ ਲੋਕਾਂ ਦਾ ਲਾਂਘਾ ਰੋਕ ਰਿਹਾ ਹੈ । ਤਸਵੀਰ: ਹਰਜੀਤ ਸਿੰਘ
02-09-2026
ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਲਈ ਅਹਿਮ ਸਿਵਲ ਸਰਜ਼ਨ ਦਫਤਰ ਵੀ ਬੁਨਿਆਦੀ ਸਹੂਲਾਂ ਦੀ ਘਾਟ ਨਾਲ ਜੂਝ ਰਿਹਾ ਹੈ ਜਿਥੇ ਪੀਣ ਵਾਲੇ ਪਾਣੀ ਦੀ ਘਾਟ, ਬਾਥਰੂਮਾਂ ਦੀ ਮੰਦੀ ਹਾਲਾਤ ਤੇ ਕੂੜੇ ਕਰਕਟ ਦੇ ਖਿਲਰੇ ਹੋਣ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੀ ਸਥਿਤੀ ਚਿੰਤਾਜਨਕ ਹੈ ਜਿਸ ਲਈ ਸਰਕਾਰ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਅਵੇਸਲਾ ਹੋਇਆ ਪਿਆ ਹੈ। ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਅਤੇ ਦੂਰ-ਦੁਰਾਡੇ ਤੋਂ ਆਪਣੇ ਕੰਮਾਂ ਲਈ ਆਉਣ ਵਾਲੀ ਜਨਤਾ ਲਈ ਪੀਣ ਵਾਲੇ ਪਾਣੀ ਦੀ ਢੁੱਕਵੀਂ ਵਿਵਸਥਾ, ਬੈਠਣ ਲਈ ਬੈਂਚ ਅਤੇ ਹੋਰ ਜ਼ਰੂਰੀ ਜਨਤਕ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਇੰਨੇ ਮਹੱਤਵਪੂਰਨ ਜ਼ਿਲ੍ਹਾ ਪੱਧਰੀ ਦਫ਼ਤਰ ਵਿਚ ਇਹ ਸਥਿਤੀ ਸਰਕਾਰ ਅਤੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਸੇ ਤਰ੍ਹਾਂ ਬਾਥਰੂਮ ਜੋ ਕਿ ਬਹੁਤ ਖ਼ਰਾਬ ਹਾਲਤ ਵਾਲਾ ਬਾਥਰੂਮ ਹੈ, ਜੋ ਦਫ਼ਤਰ ਵਿਚ ਆਉਣ ਵਾਲੀ ਜਨਤਾ ਅਤੇ ਮੁਲਾਜ਼ਮਾਂ ਲਈ ਸਾਂਝੇ ਤੌਰ ’ਤੇ ਵਰਤਿਆ ਜਾਂਦਾ ਹੈ। ਇਸ ਬਾਥਰੂਮ ਦੀ ਸਥਿਤੀ ਦੇਖਣ ਅਤੇ ਜੇਕਰ ਇਹ ਸਹੂਲਤ ਉਨ੍ਹਾਂ ਲਈ ਵਰਤਣਯੋਗ ਨਹੀਂ ਹੈ ਤਾਂ ਗੁਰੂ ਨਗਰੀ ਦੀ ਜਨਤਾ ਅਤੇ ਵਿਭਾਗੀ ਮੁਲਾਜ਼ਮਾਂ ਤੋਂ ਅਜਿਹੀ ਸਹੂਲਤ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਅੱਜ ਜਦੋਂ ਜਾ ਕੇ ਦੇਖਿਆ ਗਿਆ ਤਾਂ ਇਥੇ ਸੁਵਿਧਾ ਕੇਂਦਰਾਂ ਦੀ ਹਾਲਾਤ ਵੀ ਬਹੁਤੀ ਸਾਜਗਾਰ ਨਹੀਂ ਜਿਥੇ ਦਵਾਈਆਂ ਦੇ ਸਟਾਕ ਦਾ ਢੇਰ ਲਗਿਆ ਹੋਇਆ ਤੇ ਆਮ ਲੋਕਾਂ ਦਾ ਲਾਂਘਾ ਵੀ ਰੁਕਿਆ ਹੋਇਆ ਸੀ। ਇਸੇ ਤਰ੍ਹਾਂ ਜਨਮ ਮੌਤ ਦੇ ਸਰਟੀਫਿਕੇਟ ਦੇ ਦਫਤਰ ਦੇ ਅੱਗੇ ਕੂੜੇ ਕਰਕਟ ਦੇ ਢੇਰ ਲੱਗੇ ਆਮ ਦਿਖਾਈ ਦੇ ਰਹੇ ਹਨ ਤੇ ਸਾਫ ਸਫਾਈ ਦੀ ਵੀ ਕੋਈ ਵਿਵਸਥਾ ਨਹੀਂ ਹੈ। ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਹੋਰ ਕਮੀਆਂ ਇਸ ਸਬੰਧੀ ਜਦੋਂ ਸਿਵਲ ਸਰਜ਼ਨ ਡਾ: ਰਸ਼ਮੀ ਵਿਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁਕਿਆ।