07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਐੱਸ ਜੀ ਠਾਕੁਰ ਸਿੰਘ ਦਾ ਆਰਟ ਗੈਲਰੀ ’ਚ 127ਵਾਂ ਜਨਮ ਦਿਨ ਮਨਾਇਆ

ਅੰਮ੍ਰਿਤਸਰ, 6 ਸਤੰਬਰ (ਹਰਮਿੰਦਰ ਸਿੰਘ)-ਆਰਟ ਗੈਲਰੀ ਦੇ ਪਹਿਲੇ ਪ੍ਰਧਾਨ ਪਦਮ ਸ੍ਰੀ ਐੱਸ ਜੀ ਠਾਕੁਰ ਸਿੰਘ ਦਾ 127 ਵਾਂ ਜਨਮ ਦਿਨ ਉਨ੍ਹਾਂ ਦੀ ਯਾਦਗਾਰ ਆਰਟ ਗੈਲਰੀ ਐੱਮ. ਐੱਮ.

ਅਜੀਤ ਡੈਸਕ 07-09-2026
ਅੰਮ੍ਰਿਤਸਰ, 6 ਸਤੰਬਰ (ਹਰਮਿੰਦਰ ਸਿੰਘ)-ਆਰਟ ਗੈਲਰੀ ਦੇ ਪਹਿਲੇ ਪ੍ਰਧਾਨ ਪਦਮ ਸ੍ਰੀ ਐੱਸ ਜੀ ਠਾਕੁਰ ਸਿੰਘ ਦਾ 127 ਵਾਂ ਜਨਮ ਦਿਨ ਉਨ੍ਹਾਂ ਦੀ ਯਾਦਗਾਰ ਆਰਟ ਗੈਲਰੀ ਐੱਮ. ਐੱਮ. ਮਾਲਵੀਆ ਰੋਡ ਵਿਖੇ ਮਨਾਇਆ ਗਿਆ। ਜਿਸ ਦੌਰਾਨ ਐੱਸ. ਜੀ. ਠਾਕੁਰ ਸਿੰਘ ਦੀ ਮੂਰਤੀ ’ਤੇ ਫੁਲ ਅਰਪਿਤ ਕੀਤੇ ਗਏ। ਇਸ ਦੌਰਾਨ ਪ੍ਰਦਰਸ਼ਨੀ ਵੀ ਲਗਵਾਈ ਗਈ ਜਿਸ ਦਾ ਉਦਘਾਟਨ ਇੰਡੀਅਨ ਅਕੈਡਮੀ ਆਫ਼ ਫਾਇਨ ਆਰਟ ਦੇ ਚੇਅਰਮੈਨ ਸ਼ਿਵਦੇਵ ਸਿੰਘ ਨੇ ਕੀਤਾ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਵੀ ਮੌਜੂਦ ਸਨ। ਇਸ ਮੌਕੇ ’ਤੇ ਆਰਟ ਗੈਲਰੀ ਦੇ ਆਨਰੇਰੀ ਸਕੱਤਰ ਡਾ: ਪੀ.ਐੱਸ. ਗਰੋਵਰ ਵਲੋਂ ਐੱਸ. ਜੀ. ਠਾਕੁਰ ਸਿੰਘ ਦੇ ਜੀਵਨ ’ ਤੇ ਰੋਸ਼ਨੀ ਪਾਈ ਤੇ ਦੱਸਿਆ ਕਿ ਉਨ੍ਹਾਂ ਦਾ ਜਨਮ 1899 ਈ : ਨੂੰ ਵੇਰਕਾ ਵਿਖੇ ਹੋਇਆ ਅਤੇ ਉਨ੍ਹਾਂ ਨੂੰ 1973 ਵਿਚ ਪਦਮ ਸ੍ਰੀ ਅਵਾਰਡ ਨਾਲ ਭਾਰਤ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ। ਡਾ: ਗਰੋਵਰ ਨੇ ਦੱਸਿਆ ਕਿ ਠਾਕੁਰ ਸਿੰਘ ਦੀ ਇਕ ਪੇਂਟਿੰਗ ਨੂੰ 1924 ਵਿਚ ਬ੍ਰਿਟਿਸ਼ ਇੰਪਾਇਅਰ ਲੰਡਨ ਵਲੋਂ ਜੇਤੂ ਕਰਾਰ ਦਿੱਤਾ ਗਿਆ। ਉਹ ਦੇਸ਼ ਦੇ ਪ੍ਰਮੁੱਖ ਕਲਾਕਾਰਾਂ ਵਿਚ ਆਉਂਦੇ ਹਨ ਜਿਨ੍ਹਾਂ ਨੂੰ ਡਾ: ਰਾਜਿੰਦਰ ਪ੍ਰਸ਼ਾਦ ਤੇ ਰਵਿੰਦਰ ਨਾਥ ਟੈਗੋਰ ਵਲੋਂ ਸਨਮਾਨਿਤ ਕੀਤਾ ਗਿਆ ਸੀ । ਅੱਜ ਲਗਾਈ ਗਈ ਪ੍ਰਦਰਸ਼ਨੀ ਤਿੰਨ ਦਿਨ ਚੱਲੇਗੀ। ਇਸ ਮੌਕੇ ’ਤੇ ਡਾ: ਏ. ਐੱਸ. ਚਮਕ, ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਨਰਿੰਦਰ ਸਿੰਘ ਬੁਤਤਰਾਸ਼, ਨਰਿੰਦਰਜੀਤ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਕਰਮਜੀਤ ਸਿੰਘ ਰਿੰਟੂ ਵਲੋਂ ਹਾਊਸਿੰਗ ਬੋਰਡ ਕਾਲੋਨੀ ’ਚ ਪਾਰਕ ਦਾ ਨਵੀਨੀਕਰਨ ਅਤੇ ਸਟਰੀਟ ਲਾਈਟਾਂ ਲਗਾਉਣ ਦਾ ਉਦਘਾਟਨ ਅਗਲੀ ਖ਼ਬਰ ਮੂੰਹ ਵਿਚ ਹੋਣ ਵਾਲੇ ਛਾਲਿਆਂ (ਅਲਸਰ) ਪ੍ਰਤੀ ਸੁਚੇਤ ਰਹਿਣ ਦੀ ਲੋੜ — ਡਾ. ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।