08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕਾਮਰੇਡ ਸੀਤਾਰਾਮ ਯੇਚੁਰੀ ਦੀ ਬਰਸੀ ’ਤੇ ਵਿਸ਼ੇਸ਼ ਸੈਮੀਨਾਰ

ਛੇਹਰਟਾ, 7 ਸਤੰਬਰ (ਪੱਤਰ ਪ੍ਰੇਰਕ)-ਸੀ. ਪੀ.

ਅਜੀਤ ਡੈਸਕ 08-09-2026
ਛੇਹਰਟਾ, 7 ਸਤੰਬਰ (ਪੱਤਰ ਪ੍ਰੇਰਕ)-ਸੀ. ਪੀ. ਆਈ. (ਐੱਮ) ਦੇ ਸਾਬਕਾ ਜਨਰਲ ਸਕੱਤਰ ਮਰਹੁੂਮ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਦੂਸਰੀ ਬਰਸੀ ਮੌਕੇ ਇਥੇ ਇਕ ਵਿਸ਼ੇਸ਼ ਸੈਮੀਨਾਰ ਦਾ ਅਯੋਜਿਤ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਆਗੂਆਂ ਨੇ ਉਨ੍ਹਾਂ ਦੇ ਜੀਵਨ ,ਘਾਲਣਾਵਾਂ ਅਤੇ ਖੱਬੇ ਪੱਖੀ ਲਹਿਰ ‘ਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੈਮੀਨਾਰ ਦੀ ਸ਼ੁਰੂਆਤ ’ਚ ਸੂਬਾ ਕਮੇਟੀ ਮੈਂਬਰ ਕਾ: ਕਵਲਜੀਤ ਕੌਰ ਧਨੋਆ ਨੇ ਆਏ ਹੋਏ ਸਾਥੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਸਵਾਗਤ ਕੀਤਾ ਤੇ ਮੁੱਖ ਬੁਲਾਰੇ ਵਜੋਂ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸੂਬਾ ਸਕੱਤਰ, ਸੀਪੀਆਈ (ਐੱਮ) ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਸਰਮਾਏਦਾਰਾਂ ਦੀ ਪੱਖਪੂਰਕ ਬਣ ਕੇ ਕੰਮ ਕਰ ਰਹੀ ਹੈ। ਮਹਿੰਗਾਈ, ਬੇਰੁਜ਼ਗਾਰੀ ਅਤੇ ਲੋਕ-ਮਾਰੂ ਕਾਨੂੰਨਾਂ ਰਾਹੀਂ ਜਨਤਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਫਿਰਕੂ ਤਾਕਤਾਂ ਨੂੰ ਪਛਾੜਨ ਲਈ ਵਰਕਰਾਂ ਨੂੰ ਇੱ ਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਸੂਬਾ ਸਕੱਤਰੇਤ ਮੈਂਬਰ, ਸੀਪੀਆਈ ਨੇ ਪੰਜਾਬ ਦੇ ਪਾਣੀਆਂ ਅਤੇ ਚੰਡੀਗੜ੍ਹ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਕੇਂਦਰ ਵਲੋਂ ਸੂਬੇ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਵਿਰੋਧ ਕੀਤਾ। ਬੀਬੀ ਜਗੀਰ ਕੌਰ ਮਾਤਾ, ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਕਾਮਰੇਡ ਯੇਚੁਰੀ ਦੇ ਵਿਦਿਆਰਥੀ ਜੀਵਨ ਤੋਂ ਲੈ ਕੇ ਪਾਰਟੀ ਦੇ ਜਨਰਲ ਸਕੱਤਰ ਤੱਕ ਦੇ ਸਫ਼ਰ ਅਤੇ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਸਟੇਜ ਸੈਕਟਰੀ ਦੀ ਭੂਮਿਕਾ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਬਖੂਬੀ ਨਿਭਾਈ ਅਤੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਮਰੇਡ ਜਤਿੰਦਰ ਪਾਲ ਸਿੰਘ, ਭੁਪਿੰਦਰਜੀਤ ਸਿੰਘ ਛੀਨਾ, ਗੁਰਦੀਪ ਸਿੰਘ ਬੁਤਾਲਾ, ਗੁਰਨਾਮ ਸਿੰਘ ਤਲਵੰਡੀ, ਨਰਿੰਦਰ ਧੰਜਲ, ਪ੍ਰਤਾਪ ਸਿੰਘ ਖਾਪੜਖੇੜੀ, ਪ੍ਰੇਮ ਬਿਲਾਸ, ਮਨਦੀਪ ਕੌਰ ਖਿਆਲਾ, ਅਨੀਤਾ ਸ਼ਰਮਾ ਤੋਂ ਇਲਾਵਾ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਦੇ ਜ਼ਿਲ੍ਹਾ ਸਕੱਤਰ ਤੇ ਹੋਰ ਸਮੁੱਚੇ ਆਗੂ/ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਦੇਸ਼ ਵੰਡ, ਵਿਦੇਸ਼ੀ ਪਰਵਾਸ ਅਤੇ ਗਲੋਬਲਾਈਜ਼ੇਸ਼ਨ ਨੇ ਪੰਜਾਬੀ ਸਭਿਆਚਾਰ ਨੂੰ ਨਵੇਂ ਰੂਪ ਦਿੱਤੇ - ਰਜਿਸਟਰਾਰ ਅਗਲੀ ਖ਼ਬਰ ਆਈ. ਟੀ. ਐੱਮ. ਅੰਮ੍ਰਿਤਸਰ-2026 ’ਚ ਪੰਜਾਬ ਟੂਰਿਜ਼ਮ ਨੇ ਜਿੱਤਿਆ ਸਰਵੋਤਮ ਸੈਰ-ਸਪਾਟਾ ਸਟਾਲ ਦਾ ਪੁਰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।