11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕੱਲ੍ਹ ਤੋਂ ਜ਼ਿਲ੍ਹੇ ਭਰ ’ਚ ਵੱਖ-ਵੱਖ ਭਲਾਈ ਸਕੀਮਾਂ ਲਈ ਲਗਣਗੇ 15 ਵਿਸ਼ੇਸ਼ ਕੈਂਪ – ਡੀ. ਸੀ.

ਅੰਮ੍ਰਿਤਸਰ, 10 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਭਰ ਵਿਚ 11 ਸਤੰਬਰ ਤੋਂ 24 ਦਸੰਬਰ ਤੱਕ 15 ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿਚ ਦਿਵਿਆਂਗਜਨਾਂ ਦੇ ਯੂ.

ਅਜੀਤ ਡੈਸਕ 11-09-2026
ਅੰਮ੍ਰਿਤਸਰ, 10 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਭਰ ਵਿਚ 11 ਸਤੰਬਰ ਤੋਂ 24 ਦਸੰਬਰ ਤੱਕ 15 ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿਚ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. ਕਾਰਡ ਲਈ ਅਸੈਸਮੈਂਟ, ਈ.ਡਬਲਿਊ.ਐੱਸ. ਸਕੂਲ ਦਾਖਲਾ ਮੁਹਿੰਮ, ਲੋੜਵੰਦ ਬੱਚਿਆਂ ਲਈ ਸਪੌਂਸਰਸ਼ਿਪ ਅਤੇ ਫੋਸਟਰ ਕਾਰਡ ਸਕੀਮ, ਬੱਚਿਆਂ ਦੇ ਆਧਾਰ ਕਾਰਡ ਸੰਬੰਧਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਡੀ.ਸੀ. ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਭਲਕੇ 11 ਸਤੰਬਰ ਸਰਕਾਰੀ ਮਿਡਲ ਸਕੂਲ ਭੁੱਲਰ, 18 ਸਤੰਬਰ ਨੂੰ ਸ. ਸ. ਸ. ਸਕੂਲ ਭਕਨਾ, 25 ਸਤੰਬਰ ਨੂੰ ਸ. ਸ. ਸ. ਸਕੂਲ ਸੁਲਤਾਨਵਿੰਡ, 1 ਅਕਤੂਬਰ ਨੂੰ ਸਰਕਾਰੀ ਹਾਈ ਸਕੂਲ ਮਾਹਲ, 9 ਅਕਤੂਬਰ ਨੂੰ ਸ. ਸ. ਸ. ਸਕੂਲ ਮੱਤੇਵਾਲ, 16 ਅਕਤੂਬਰ ਨੂੰ ਸ. ਸ. ਸ. ਸਕੂਲ ਟਾਹਲੀ ਸਾਹਿਬ 23 ਅਕਤੂਬਰ ਨੂੰ ਸਰਕਾਰੀ ਮਿਡਲ ਸਕੂਲ ਨਵਾਂ ਪਿੰਡ, 30 ਅਕਤੂਬਰ ਨੂੰ ਸ. ਸ. ਸ. ਸਕੂਲ ਵਰਪਾਲ , 6 ਨਵੰਬਰ ਨੂੂੰ ਸ. ਸ. ਸ. ਸਕੂਲ ਰਈਆ, 13 ਨਵੰਬਰ ਨੂੰ ਸਰਕਾਰੀ ਸੀਨੀਅਰ ਤੇ ਸਰਕਾਰੀ ਹਾਈ ਸਕੂਲ ਸਠਿਆਲਾ, 20 ਨਵੰਬਰ ਨੂੰ ਸ. ਸ. ਸ. ਸਕੂਲ ਸੰਗਤਪੁਰਾ, 27 ਨਵੰਬਰ ਨੂੰ ਸ. ਸ. ਸ. ਸਕੂਲ ਚਮਿਆਰੀ, 4 ਦਸੰਬਰ ਨੂੰ ਸ. ਸ. ਸ. ਸਕੂਲ ਚਵਿੰਡਾ ਦੇਵੀ, 11 ਦਸੰਬਰ ਨੂੰ ਸਰਕਾਰੀ ਹਾਈ ਸਕੂਲ ਸ਼ਾਮ ਨਗਰ, 18 ਦਸੰਬਰ ਨੂੰ ਸਰਕਾਰੀ ਮੈਰੀਟੋਰੀਅਸ ਸਕੂਲ ਛੇਹਰਟਾ ਤੇ 24 ਦਸੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮਕਬੂਲਪੁਰਾ ਵਿਖੇ ਲਾਏ ਜਾਣਗੇ ਇਨ੍ਹਾਂ ਦਾ ਸਮਾਂ ਸਵੇਰੇ ਸਾਢੇ 9 ਤੋਂ ਦੁਪਹਿਰ ਡੇਢ ਵਜੇ ਤੱਕ ਦਾ ਹੋਵੇਗਾ।
ਪਿਛਲੀ ਖ਼ਬਰ ਵੋਟਰ ਰਜਿਸਟ੍ਰੇਸ਼ਨ ਮੁੱਦੇ ’ਤੇ ਪੰਜਾਬ ਨੂੰ ਬਦਨਾਮ ਕਰ ਰਹੇ ਭਾਜਪਾ ਅਤੇ ਰਾਘਵ ਚੱਢਾ : ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਦਿਸ਼ਾ ਕਮੇਟੀ ਦੀ ਮੀਟਿੰਗ ’ਚ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਦੀ ਵਿਸਥਾਰਿਤ ਸਮੀਖਿਆ ਸ਼ਹਿਰ ਦੀ ਸਫਾਈ, ਮਿਲਾਵਟੀ ਖਾਧ ਪਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।