15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅੰਮ੍ਰਿਤਸਰ ਹਰਿਆਵਲ ਮੰਚ ਨੇ ਬੀ. ਆਰ. ਟੀ. ਐੱਸ. ਲਾਂਘੇ ’ਚ ਲੱਗੇ ਬੂਟੇ ਬਚਾਉਣ ਸੰਬੰਧੀ ਮੇਅਰ ਤੇ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 14 ਸਤੰਬਰ (ਹਰਮਿੰਦਰ ਸਿੰਘ)-ਅੰਮ੍ਰਿਤਸਰ ਹਰਿਆਵਲ ਮੰਚ ਵਲੋਂ ਇੰਜ: ਦਲਜੀਤ ਸਿੰਘ ਕੋਹਲੀ ਅਤੇ ਨਿਰਮਲ ਸਿੰਘ ਆਨੰਦ ਨੇ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਮਿਲ ਕੇ ਇਕ ਮੰਗ ਪੱਤਰ ਸੌਪਿਆ ਜਿਸ ਵਿਚ ਬੀ. ਆਰ.

ਅਜੀਤ ਡੈਸਕ 15-09-2026
ਅੰਮ੍ਰਿਤਸਰ, 14 ਸਤੰਬਰ (ਹਰਮਿੰਦਰ ਸਿੰਘ)-ਅੰਮ੍ਰਿਤਸਰ ਹਰਿਆਵਲ ਮੰਚ ਵਲੋਂ ਇੰਜ: ਦਲਜੀਤ ਸਿੰਘ ਕੋਹਲੀ ਅਤੇ ਨਿਰਮਲ ਸਿੰਘ ਆਨੰਦ ਨੇ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਮਿਲ ਕੇ ਇਕ ਮੰਗ ਪੱਤਰ ਸੌਪਿਆ ਜਿਸ ਵਿਚ ਬੀ.ਆਰ.ਟੀ.ਐੱਸ. ਲਾਂਘੇ ਨੂੰ ਢਾਹੁਣ ਦੀ ਪ੍ਰਕਿਰਿਆ ਦੌਰਾਨ ਵੱਖ ਵੱਖ ਰੂਟਾਂ ’ਤੇ ਵਿਕਸਿਤ ਗ੍ਰੀਨ ਬੈਲਟਾਂ, ਦਰੱਖਤਾਂ ਅਤੇ ਜਨਤਕ ਸੰਪਤੀ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇੰਜ: ਦਲਜੀਤ ਸਿੰਘ ਕੋਹਲੀ ਤੇ ਨਿਰਮਲ ਸਿੰਘ ਆਨੰਦ ਨੇ ਕਿਹਾ ਕਿ ਬੀ.ਆਰ.ਟੀ.ਐੱਸ. ਲਾਂਘੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਪ੍ਰਸ਼ਾਸਨਿਕ ਅਤੇ ਤਕਨੀਕੀ ਲੋੜਾਂ ਅਨੁਸਾਰ ਲਿਆ ਗਿਆ ਹੈ, ਪਰ ਅਸੀਂ ਇਸ ਗੱਲ ਵੱਲ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਬੀ.ਆਰ.ਟੀ.ਐੱਸ. ਰੂਟ ਅਤੇ ਬੱਸ ਟਰਮੀਨਲਾਂ ਦੇ ਅੰਦਰ ਅਤੇ ਆਲੇ-ਦੁਆਲੇ ਬਹੁਤ ਹੀ ਸ਼ਾਨਦਾਰ ਗ੍ਰੀਨ ਬੈਲਟਾਂ ਵਿਕਸਿਤ ਹੋ ਚੁੱਕੀਆਂ ਹਨ। ਖਾਸ ਤੌਰ ’ਤੇ ਵੇਰਕਾ, ਅਲਫ਼ਾ ਮਾਲ, ਰੇਲਵੇ ਸਟੇ ਸ਼ਨ, ਸਦਰ ਥਾਣਾ, ਪੁਤਲੀਘਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਰੈਣਗੜ ਦੇ ਆਸ-ਪਾਸ ਬਣੀਆਂ ਗ੍ਰੀਨ ਬੈਲਟਾਂ ਅੱਜ ਸ਼ਹਿਰ ਦੀ ਇਕ ਬੇਹੱਦ ਕੀਮਤੀ ਵਾਤਾਵਰਣਕ ਸੰਪਤੀ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰਿਆਲੀ ਵਾਲਾ ਖੇਤਰ ਪਹਿਲਾਂ ਹੀ ਕੌਮੀ ਔਸਤ ਨਾਲੋਂ ਬਹੁਤ ਘੱਟ ਹੈ। ਅਜਿਹੇ ਨਾਜ਼ੁਕ ਸਮੇਂ ਵਿਚ, ਮੌਜੂਦਾ ਹਰਿਆਵਲ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਅਤੇ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਅਪੀਲ ਹੈ ਕਿ ਬੀ.ਆਰ.ਟੀ.ਐੱਸ. ਦੇ ਢਾਂਚੇ ਨੂੰ ਹਟਾਉਣ ਦੀ ਕਾਰਵਾਈ ਕੁਝ ਕਦਮ ਚੁਕਣ ਦੀ ਲੋੜ ਹੈ। ਹਰੀ ਪੱਟੀ ਦੀ ਸੁਰੱਖਿਆ ਹਿੱਤ ਉਪਰੋਕਤ ਦਰਸਾਈਆਂ ਗਈਆਂ ਥਾਵਾਂ ਅਤੇ ਬੀ.ਆਰ.ਟੀ.ਐੱਸ. ਰੂਟ ਦੇ ਨਾਲ ਲੱਗਦੇ ਸਾਰੇ ਦਰੱਖਤਾਂ, ਬੂਟਿਆਂ ਅਤੇ ਗ੍ਰੀਨ ਬੈਲਟਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਸੁਰੱਖਿਅਤ ਰੱਖਣ ਨੂੰ ਪਹਿਲ ਦਿੱਤੀ ਜਾਵੇ। ਏਜੰਸੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣ ਕਿ ਕਿ ਕਿਸੇ ਵੀ ਦਰੱਖਤ ਜਾਂ ਹਰੀ ਪੱਟੀ ਨੂੰ ਅਣਗਹਿਲੀ ਕਾਰਨ ਨੁਕਸਾਨ ਨਾ ਪਹੁੰਚੇ। ਇੰਜ: ਦਲਜੀਤ ਸਿੰਘ ਕੋਹਲੀ ਅਤੇ ਨਿਰਮਲ ਸਿੰਘ ਆਨੰਦ ਨੇ ਦੱਸਿਆ ਕਿ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਵਿਸ਼ਵਾਸ ਦਵਾਇਆ ਕਿ ਇਸ ਜਨ-ਹਿੱਤ ਅਤੇ ਵਾਤਾਵਰਣ-ਹਿੱਤ ਦੇ ਗੰਭੀਰ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਿਆ ਜਾਵੇਗਾ।
ਪਿਛਲੀ ਖ਼ਬਰ ਰਣਜੀਤ ਸਿੰਘ ਨਾਗਪਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮ੍ਰਿਤਸਰ ਇਕਾਈ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਾਲਜ ਡਿਵੈੱਲਪਮੈਂਟ ਕੌਂਸਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।