22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਵਿਸ਼ੇਸ਼ ਆਧਿਆਤਮਿਕ ਸਤਿਸੰਗ ਕਰਵਾਇਆ

ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਬਟਾਲਾ ਰੋਡ ਸਥਿਤ ਰਾਮ ਮੰਦਰ ਸ਼ਿਵਾਲਾ ਬਾਗ ਭਾਈਆਂ ਅੰਮ੍ਰਿਤਸਰ ਵਿਖੇ ਇਕ ਵਿਸ਼ੇਸ਼ ਆਧਿਆਤਮਿਕ ਸਤਿਸੰਗ ਕਰਵਾਇਆ ਗਿਆ। ਸਤਿਸੰਗ ਦੌਰਾਨ ਸਾਧਵੀ ਮਨਪ੍ਰੀਤ ਭਾਰਤੀ ਨੇ ਆਸ਼ੂਤੋਸ਼ ਮਹਾਰਾਜ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਆਤਮ-ਗਿਆਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।

ਡਾ. ਮਨਜੀਤ ਸਿੰਘ ਢਿੱਲੋਂ ਨੂੰ ਫਾਊਂਡੇਸ਼ਨ ਪ੍ਰਧਾਨ ਦੇ ਅਹੁਦੇ ਦਾ ਨਿਯੁਕਤੀ ਪੱਤਰ ਦਿੰਦੇ ਹੋਏ ਸੁਖਜੀਤ ਕੌਰ ਬਰਾੜ ਸਰਪ੍ਰਸਤ ਤੇ ਹੋਰ ਮੈਂਬਰ। ਤਸਵੀਰ ਅਜੀਤ 22-09-2026
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਬਟਾਲਾ ਰੋਡ ਸਥਿਤ ਰਾਮ ਮੰਦਰ ਸ਼ਿਵਾਲਾ ਬਾਗ ਭਾਈਆਂ ਅੰਮ੍ਰਿਤਸਰ ਵਿਖੇ ਇਕ ਵਿਸ਼ੇਸ਼ ਆਧਿਆਤਮਿਕ ਸਤਿਸੰਗ ਕਰਵਾਇਆ ਗਿਆ। ਸਤਿਸੰਗ ਦੌਰਾਨ ਸਾਧਵੀ ਮਨਪ੍ਰੀਤ ਭਾਰਤੀ ਨੇ ਆਸ਼ੂਤੋਸ਼ ਮਹਾਰਾਜ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਆਤਮ-ਗਿਆਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਸੰਗਤ ਨੂੰ ਪ੍ਰੇਮ, ਦਇਆ, ਸੇਵਾ ਅਤੇ ਨਿਮਰਤਾ ਵਰਗੇ ਉੱਚੇ ਮਨੁੱਖੀ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਆਧਿਆਤਮਿਕ ਸਿੱਖਿਆ ਦਾ ਅਸਲ ਮਕਸਦ ਸਿਰਫ਼ ਵਿਚਾਰਾਂ ਤੱਕ ਸੀਮਿਤ ਰਹਿਣਾ ਨਹੀਂ, ਸਗੋਂ ਉਨ੍ਹਾਂ ਨੂੰ ਆਪਣੇ ਵਿਹਾਰ ਅਤੇ ਆਚਰਨ ‘ਚ ਉਤਾਰਨਾ ਹੈ। ਇਸ ਤਰ੍ਹਾਂ ਮਨੁੱਖ ਸਮਾਜ ‘ਚ ਆਪਸੀ ਸਾਂਝ, ਭਾਈਚਾਰੇ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ‘ਚ ਯੋਗਦਾਨ ਪਾ ਸਕਦਾ ਹੈ।
ਪਿਛਲੀ ਖ਼ਬਰ ਹਲਕਾ ਵਿਧਾਇਕ ਡਾ. ਨਿੱਝਰ ਦੀਆਂ ਕੋਸ਼ਿਸ਼ਾਂ ਸਦਕਾ ਸੁਲਤਾਨਵਿੰਡ ਅਪਰ ਬਾਰੀ ਦੁਆਬ ਨਹਿਰ ਵਿਚ ਪਏ ਪਾੜ ਨੂੰ ਮੌਕੇ ਸਿਰ ਭਰਿਆ ਅਗਲੀ ਖ਼ਬਰ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਨਵੀਂ ਕਮੇਟੀ ਬਣਾਉਣ ਬਾਰੇ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।