04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਿਆਲਕੋਟ ਵਿਖੇ ‘ਪੂਰਨ ਭਗਤ: ਵਿਰਾਸਤ ਤੋਂ ਸੈਰ-ਸਪਾਟੇ ਵੱਲ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ

ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿਆਲਕੋਟ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਐੱਸ. ਸੀ.

ਅਜੀਤ ਡੈਸਕ 04-10-2026
ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿਆਲਕੋਟ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਐੱਸ. ਸੀ. ਸੀ. ਆਈ.) ਦੀ ਸੈਰ-ਸਪਾਟਾ, ਸਭਿਆਚਾਰ ਅਤੇ ਪੁਰਾਤਤਵ ਕਮੇਟੀ ਵਲੋਂ ‘ਸਿਆਲਕੋਟ ਦਾ ਸ਼ਹਿਜ਼ਾਦਾ ਪੂਰਨ ਭਗਤ : ਵਿਰਾਸਤ ਤੋਂ ਸੈਰ-ਸਪਾਟੇ ਵੱਲ’ ਸਿਰਲੇਖ ਹੇਠ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਚੈਂਬਰ ਦੇ ਪ੍ਰਧਾਨ ਸਈਅਦ ਅਹਿਤੇਸ਼ਾਮ ਮਜ਼ਹਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਦਕਿ ਲਹਿੰਦੇ ਪੰਜਾਬ ਦੇ ਸੈਰ-ਸਪਾਟਾ, ਸਭਿਆਚਾਰ ਅਤੇ ਪੁਰਾਤਤਵ ਵਿਭਾਗ ਦੇ ਸੂਬਾਈ ਸੰਸਦੀ ਸਕੱਤਰ ਰਾਣਾ ਆਰਿਫ਼ ਇਕਬਾਲ ਹਰਨਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਸਿਆਲਕੋਟ ਸ਼ਹਿਰ ਵਿਚਲੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਬਾਬੇ ਦੀ ਬੇਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿੱਧੂ ਵੀ ਹਾਜ਼ਰ ਸਨ। ਕਮੇਟੀ ਦੇ ਚੇਅਰਮੈਨ ਖ਼ਾਲਿਦ ਲਤੀਫ਼ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦਾ ਮੁੱਖ ਉਦੇਸ਼ ਪੂਰਨ ਭਗਤ ਦੇ ਇਤਿਹਾਸਕ ਤੇ ਸਭਿਆਚਾਰਕ ਮਹੱਤਵ ਅਤੇ ਉਨ੍ਹਾਂ ਦੀ ਦਾਸਤਾਨ ਨਾਲ ਜੁੜੀਆਂ ਰਵਾਇਤਾਂ ਨੂੰ ਸੈਰ-ਸਪਾਟੇ ਦੇ ਵਿਕਾਸ ਨਾਲ ਜੋੜਨ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਸੀ।
ਪਿਛਲੀ ਖ਼ਬਰ ਦਿੱਤ ਮੈਮੋਰੀਅਲ ਰਿਸੋਰਸ ਸੈਂਟਰ ਵਿਖੇ ‘ਨਾਮ ਜਪ’ ਵਿਸ਼ੇ ’ਤੇ ਕਰਵਾਇਆ ਅੰਤਰ-ਧਾਰਮਿਕ ਸੈਮੀਨਾਰ ਅਗਲੀ ਖ਼ਬਰ ਅਨੂਦੀਪ ਸਿੰਘ ਮੈਣੀ ਨਮਿੱਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।