04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜਾਅਲੀ ਰਜਿਸਟਰੀ ਕਰਵਾ ਕੇ ਧੱਕੇ ਨਾਲ ਮੱਲੇ ਪਲਾਟ ਲਈ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

ਕੱਥੂਨੰਗਲ, 4 ਅਕਤੂਬਰ( ਦਲਵਿੰਦਰ ਸਿੰਘ ਰੰਧਾਵਾ)-ਮਨਦੀਪ ਕੌਰ ਪਤਨੀ ਰਾਜਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਪਾਤਾਲਪੁਰੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਨੇ ਇਕ ਹਲਫੀਆ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵਲੋਂ ਸੰਨ 12-12-2014 ਵਿਚ ਆਪਣੀ ਖੇਤੀਬਾੜੀ ਦੇ ਧੰਦੇ ਵਾਸਤੇ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਚੁਗਾਵਾਂ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜਿਹੜੇ ਕਿ ਪਿੰਡ ਢੱਡੇ ਵਿਚ ਆੜ੍ਹਤ ਦਾ ਕੰਮ ਕਰਦੇ ਹਨ, ਇਨ੍ਹਾਂ ਪਾਸੋਂ 4,25,000/-(ਚਾਰ ਲੱਖ ਪੰਜੀ ਹਜ਼ਾਰ ਰੁਪਏ) ਉਧਾਰ ਲਏ ਸਨ ਅਤੇ ਗੁਰਪ੍ਰੀਤ ਸਿੰਘ ਨੇ ਸਾਨੂੰ 2,25,000- ਭੰਡਾਰੀ ਚਵਿੰਡਾ ਦੇਵੀ ਕੋਲੋ ਨਕਦ ਲੈਕੇ ਦਿੱਤੇ, ਇਕ ਲੱਖ ਰੁਪਏ ਗੁਰਪ੍ਰੀਤ ਸਿੰਘ ਨੇ ਦਿੱਤੇ ਅਤੇ ਇਕ ਲੱਖ ਰੁਪਏ ਕਿਰਨਦੀਪ ਵਾਸੀਕਾ ਨੇ ਦਿੱਤੇ ਸਨ । ਇਹ ਕਿ ਪਰੇਮ ਸਿੰਘ ਨੇ ਇਸ ਦੇ ਬਦਲੇ ਵਿਚ ਸਾਡੀ ਜਮੀਨ ਜਿਹੜੀ ਅਸਾਂ ਕਿਰਨਦੀਪ ਵਲੋਂ ਧੋਖੇ ਨਾਲ ਇਹ ਉਨ੍ਹਾਂ ਦੇ ਨਾਮ ਕਰਵਾ ਦਿੱਤੀ ਪ੍ਰੰਤੂ ਸਾਨੂੰ ਇਹ ਰਜਿਸਟਰੀ ਕਿਰਨਦੀਪ ਨੇ ਨਹੀਂ ਦਿੱਤੀ ਰਜਿਸਟਰੀ ਗੁਰਪ੍ਰੀਤ ਸਿੰਘ ਨੇ ਰੱਖ ਲਈ ਸੀ।

ਜਅਲੀ ਰਜਿਸਟਰੀ ਕਰਵਾ ਕੇ ਧੱਕੇ ਨਾਲ ਮੱਲੇ ਪਲਾਟ ਲਈ ਇਨਸਾਫ ਦੀ ਮੰਗ ਾਕਰਦਾ ਹੋਇਆ ਪੀੜਤ ਪਰਿਵਾਰ। ਤਸਵੀਰ : ਦਲਵਿੰਦਰ ਸਿੰਘ ਰੰਧਾਵਾ 04-10-2026
ਕੱਥੂਨੰਗਲ, 4 ਅਕਤੂਬਰ( ਦਲਵਿੰਦਰ ਸਿੰਘ ਰੰਧਾਵਾ)-ਮਨਦੀਪ ਕੌਰ ਪਤਨੀ ਰਾਜਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਪਾਤਾਲਪੁਰੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਨੇ ਇਕ ਹਲਫੀਆ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵਲੋਂ ਸੰਨ 12-12-2014 ਵਿਚ ਆਪਣੀ ਖੇਤੀਬਾੜੀ ਦੇ ਧੰਦੇ ਵਾਸਤੇ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਚੁਗਾਵਾਂ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜਿਹੜੇ ਕਿ ਪਿੰਡ ਢੱਡੇ ਵਿਚ ਆੜ੍ਹਤ ਦਾ ਕੰਮ ਕਰਦੇ ਹਨ, ਇਨ੍ਹਾਂ ਪਾਸੋਂ 4,25,000/-(ਚਾਰ ਲੱਖ ਪੰਜੀ ਹਜ਼ਾਰ ਰੁਪਏ) ਉਧਾਰ ਲਏ ਸਨ ਅਤੇ ਗੁਰਪ੍ਰੀਤ ਸਿੰਘ ਨੇ ਸਾਨੂੰ 2,25,000- ਭੰਡਾਰੀ ਚਵਿੰਡਾ ਦੇਵੀ ਕੋਲੋ ਨਕਦ ਲੈਕੇ ਦਿੱਤੇ, ਇਕ ਲੱਖ ਰੁਪਏ ਗੁਰਪ੍ਰੀਤ ਸਿੰਘ ਨੇ ਦਿੱਤੇ ਅਤੇ ਇਕ ਲੱਖ ਰੁਪਏ ਕਿਰਨਦੀਪ ਵਾਸੀਕਾ ਨੇ ਦਿੱਤੇ ਸਨ । ਇਹ ਕਿ ਪਰੇਮ ਸਿੰਘ ਨੇ ਇਸ ਦੇ ਬਦਲੇ ਵਿਚ ਸਾਡੀ ਜਮੀਨ ਜਿਹੜੀ ਅਸਾਂ ਕਿਰਨਦੀਪ ਵਲੋਂ ਧੋਖੇ ਨਾਲ ਇਹ ਉਨ੍ਹਾਂ ਦੇ ਨਾਮ ਕਰਵਾ ਦਿੱਤੀ ਪ੍ਰੰਤੂ ਸਾਨੂੰ ਇਹ ਰਜਿਸਟਰੀ ਕਿਰਨਦੀਪ ਨੇ ਨਹੀਂ ਦਿੱਤੀ ਰਜਿਸਟਰੀ ਗੁਰਪ੍ਰੀਤ ਸਿੰਘ ਨੇ ਰੱਖ ਲਈ ਸੀ। ਇਕ ਖਾਲੀ ਚੈਕ ਦਸਤਖਤ ਕਰਵਾ ਕੇ ਸਾਡੇ ਪਾਸੋਂ ਲਿਆ ਗਿਆ ਸੀ ਅਤੇ ਸਾਡੇ ਵਲੋਂ ਮਈ 2015 ਵਿਚ ਆਪਣੀ ਜ਼ਮੀਨ ਦੀ ਜਿਣਸ ਕਣਕ ਇਨ੍ਹਾਂ ਦੀ ਆੜ੍ਹਤ ਤੇ ਵੇਚੀ ਸੀ। ਜਿਸ ਦੀ ਕੁਲ ਕੀਮਤ 3,25,000/- ਬਣੀ ਸੀ ਜਿਸ ਤੇ ਉਕਤ ਆੜ੍ਹਤੀ ਨੇ ਸਾਡੇ ਵਲੋਂ ਲਈ ਰਕਮ ’ਤੇ ਵਿਆਜ ਪਾ ਕੇ 1,70,000 ਰੁਪਏ ਬਣਾਏ ਸਨ ਜਿਸ ਵਿਚੋਂ ਅਸਾਂ 60,000 ਹਜ਼ਾਰ ਰੁਪਏ ਪਹਿਲਾਂ, ਫਿਰ 40,000 ਹਜ਼ਾਰ ਰੁਪਏ ਫਿਰ 30,000 ਹਜ਼ਾਰ ਰੁਪਏ ਗੁਰਪ੍ਰੀਤ ਸਿੰਘ ਨੂੰ ਵਾਪਸ ਮੋੜ ਦਿੱਤੇ ਸਨ। ਇਸ ਤਰ੍ਹਾਂ ਸਾਡੇ ਵਲੋਂ ਗੁਰਪ੍ਰੀਤ ਸਿੰਘ ਨੂੰ 4.55.000/- ਰੁਪਏ ਸਮੇਤ ਵਿਆਜ ਮੋੜ ਦਿੱਤੇ ਸਨ। ਕਦੇ ਸਾਡੇ ਵਲੋਂ ਰਕਮ ਮੋੜਨ ਦੇ ਬਾਵਜੂਦ ਵੀ ਇਨ੍ਹਾਂ ਵਲੋਂ ਧੋਖੇ ਗੁਰਪ੍ਰੀਤ ਸਿੰਘ ਨੇ ਜਾਅਲਸਾਜੀ ਕਰਕੇ ਸਾਡਾ ਇਕ ਪਲਾਟ 161.11 ਵਰਗ ਜਿਸ ਦਾ ਖਸਰਾ ਨੰਬਰ-7//24/1(0-8),7/23(4-14) ਵਾਕਿਆ ਕਾਲੇ ਘਨੂੰਪੁਰ ਸਬਅਰਬਨ ਨਵੀ ਆਬਾਦੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਜ਼ਾਅਲੀ ਬਿਆਨਾ ਲਿਖ ਕੇ ਇਸ ਦੀ ਰਜਿਸਟਰੀ ਕਰਵਾ ਲਈ ਹੈ ਅਤੇ ਇਨ੍ਹਾਂ ਵਲੋਂ ਸਾਡੇ ਕੋਲੋਂ ਲਿਆ ਖਾਲੀ ਚੈਕ ਕਿਰਨਦੀਪ ਪਾਸੋਂ ਬੈਂਕ ਵਿਚ ਲਵਾਇਆ ਸੀ ਜਿਸ ਦਾ ਸਾਡਾ ਦੋਹਾਂ ਧਿਰਾਂ ਦਾ ਆਪਸ ਵਿਚ ਰਾਜੀਨਾਵਾਂ ਵੀ ਹੋ ਚੁੱਕਾ ਹੈ ਗੁਰਪ੍ਰੀਤ ਸਿੰਘ ਨੇ ਸਾਡੇ ਉਕਤ ਪਲਾਟ ਦੀ ਜਾਅਲੀ ਰਜਿਸਟਰੀ ਕਰਵਾ ਕੇ ਇਹ ਪਲਾਟ ਅਗੇ ਕਿਸੇ ਹੋਰ ਨੂੰ ਵੇਚ ਦਿੱਤਾ ਹੈ। ਸਾਡੇ ਵਲੋਂ ਡੀਐੱਸਪੀ ਮਜੀਠਾ ਦੇ ਬਾਰ-ਬਾਰ ਦਰਖਾਸਤਾਂ ਦੇਣ ’ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕਰਦੇ ਹਾਂ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਦਿਵਾਇਆ ਜਾਵੇ।
ਪਿਛਲੀ ਖ਼ਬਰ 60 ਸਾਲ ਦੀ ਉਮਰ ਵਿਚ ਵੀ ਪ੍ਰਿੰ: ਨਗੀਨ ਸਿੰਘ ਬੱਲ ਨੇ ਰਚਿਆ ਨਵਾਂ ਕੀਰਤੀਮਾਨ ਅਗਲੀ ਖ਼ਬਰ ਪਾਕਿ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਗੱਲਬਾਤ ਦੌਰਾਨ ਪੀ. ਟੀ. ਆਈ. 4 ਅਕਤੂਬਰ ਦੇ ਲਾਂਗ ਮਾਰਚ ਦੇ ਫ਼ੈਸਲੇ ’ਤੇ ਕਾਇਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।