ਕਸਬਾ ਰਮਦਾਸ ਦੇ ਐਡਵੋਕੇਟ ਰਜੀਵ ਮਦਾਨ ਦੀ ਨਿਯੁਕਤੀ ਸਰਹੱਦੀ ਇਲਾਕੇ ਲਈ ਮਾਣ ਵਾਲੀ ਗੱਲ- ਸੁਰਿੰਦਰਪਾਲ ਤਾਲਬਪੁਰਾ
ਗੱਗੋਮਾਹਲ, 8 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘਾ ਸੰਘਰਸ਼ ਕਮੇਟੀ ਦੇ ਕੋ-ਆਰਡੀਨੇਟਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਰਮਦਾਸ ਦੇ ਜੰਮਪਲ ਅਤੇ ਉੱਘੇ ਕਾਨੂੰਨੀ ਮਾਹਿਰ ਸ੍ਰੀ ਰਜੀਵ ਮਦਾਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਗੌਰਮੈਂਟ ਪਲੀਡਰ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਨਿਯੁਕਤੀ ਰਜੀਵ ਮਦਾਨ ਦੀ ਕਾਨੂੰਨੀ ਮੁਹਾਰਤ ਤੇ ਤਜਰਬੇ ਦਾ ਸਨਮਾਨ ਹੀ ਨਹੀਂ ਸਗੋਂ ਸਮੁੱਚੇ ਸਰਹੱਦੀ ਇਲਾਕੇ ਲਈ ਮਾਣ ਵਾਲੀ ਗੱਲ ਹੈ। ਤਾਲਬਪੁਰਾ ਨੇ ਇਸ ਨਿਯੁੱਕਤੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।
ਅਜੀਤ ਡੈਸਕ
09-10-2026