14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਡੀ.ਏ.ਵੀ. ਕਾਲਜ ਵਿਖੇ ਡਿਜੀਟਲ ਭੌਤਿਕ ਵਿਗਿਆਨ ਪ੍ਰਯੋਗਾਂ ਬਾਰੇ ਵਰਕਸ਼ਾਪ

ਅੰਮ੍ਰਿਤਸਰ, 13 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਅਜੀਤ ਡੈਸਕ 14-10-2026
ਅੰਮ੍ਰਿਤਸਰ, 13 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਭੌਤਿਕ ਵਿਗਿਆਨ ਵਿਭਾਗ (ਪੋਸਟ-ਗ੍ਰੈਜੂਏਟ) ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਵੱਲੋਂ ਸਾਂਝੇ ਤੌਰ ‘ਤੇ ਸਕੂਲੀ ਭੌਤਿਕ ਵਿਗਿਆਨ ਅਧਿਆਪਕਾਂ ਲਈ ਅਗਲੀ ਪੀੜ੍ਹੀ ਦੇ ਭੌਤਿਕ ਵਿਗਿਆਨ ਪ੍ਰਯੋਗ : ਐਕਸਪਆਈਜ਼ ਨਾਲ ਡਿਜੀਟਲ ਪ੍ਰਯੋਗ ਵਿਸ਼ੇ ‘ਤੇ ਹੈਂਡਸ-ਆਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ‘ਚ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੇ 15 ਤੋਂ ਵੱਧ ਭੌਤਿਕ ਵਿਗਿਆਨ ਅਧਿਆਪਕਾਂ ਨੇ ਭਾਗ ਲਿਆ। ਇਸ ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ। ਇਸ ਵਰਕਸ਼ਾਪ ਦਾ ਉਦੇਸ਼ ਸਕੂਲੀ ਅਧਿਆਪਕਾਂ ਨੂੰ ਭੌਤਿਕ ਵਿਗਿਆਨ ਦੇ ਪ੍ਰਯੋਗ ਕਰਨ ਦੇ ਆਧੁਨਿਕ ਅਤੇ ਤਕਨਾਲੋਜੀ-ਅਧਾਰਿਤ ਤਰੀਕਿਆਂ ਤੋਂ ਜਾਣੂ ਕਰਵਾਉਣਾ ਸੀ । ਵਰਕਸ਼ਾਪ ਦੇ ਮਾਹਿਰ (ਰਿਸੋਰਸ ਪਰਸਨ), ਡਾ. ਸਮੀਰ ਕਾਲੀਆ ਨੇ ਐਕਸਪਆਈਜ਼ ਕਿੱਟ ਦੀ ਵਰਤੋਂ ਬਾਰੇ ਵਿਸਤ੍ਰਿਤ ਵਿਹਾਰਕ ਸਿਖਲਾਈ ਦਿੱਤੀ। ਐਕਸਪ ਆਈਜ਼ ਵਿਗਿਆਨ ਸਿੱਖਿਆ ਲਈ ਤਿਆਰ ਕੀਤਾ ਗਿਆ ਇਕ ‘ਆਲ-ਇਨ-ਵਨ’ ਡਿਜੀਟਲ ਪ੍ਰਯੋਗ ਪ੍ਰਣਾਲੀ ਹੈ। ਇਸ ’ਚ ਪੂਰੀ ਤਰ੍ਹਾਂ ਵਿਹਾਰਕ ਪਹੁੰਚ ਅਪਣਾਈ ਗਈ, ਜਿੱਥੇ ਭਾਗ ਲੈਣ ਵਾਲੇ ਅਧਿਆਪਕਾਂ ਨੇ ਸਿਰਫ਼ ਪ੍ਰਦਰਸ਼ਨ ਦੇਖਣ ਦੀ ਬਜਾਏ ਖੁਦ ਇੰਨ੍ਹਾਂ ਕਿੱਟਾਂ ਨੂੰ ਚਲਾਇਆ ਅਤੇ ਪ੍ਰਯੋਗ ਕੀਤੇ। ਇਸ ਵਿਹਾਰਕ ਗਤੀਵਿਧੀ ਨੇ ਅਧਿਆਪਕਾਂ ਨੂੰ ਇਹ ਸਮਝਣ ‘ਚ ਮਦਦ ਕੀਤੀ ਕਿ ਕਿਵੇਂ ਡਿਜੀਟਲ ਡਾਟਾ ਪ੍ਰਾਪਤੀ, ਮਾਪ , ਵਿਜ਼ੂਅਲਾਈਜ਼ੇਸ਼ਨ ਅਤੇ ਵਿਸ਼ਲੇਸ਼ਣ ਰਾਹੀਂ ਅਸੀਂ ਬੇਹਤਰੀਨ ਟੀਚਿੰਗ ਕਰਵਾ ਸਕਦੇ ਹਾਂ ।
ਪਿਛਲੀ ਖ਼ਬਰ ਸਮੁੱਚਾ ਪੰਜਾਬ ਨਸ਼ਿਆਂ ਖਿਲਾਫ਼ ਲੜ ਰਹੇ ਝੋਟੇ ਵਰਗੇ ਜ਼ਿੰਦਾਦਿਲ ਯੋਧਿਆਂ ਦੇ ਨਾਲ ਹੈ – ਭਾਈ ਮਹਿਤਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਅੱਜ 5 ਵਜੇ ਹੋਵੇਗੀ - ਪ੍ਰਧਾਨ ਮੋਹਨ ਸਿੰਘ ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।