ਅੰਮ੍ਰਿਤਸਰ ਗਰੁੱਪ ਆਫ ਕਾਲਜ਼ਿਜ ਦੇ ਵਿਹੜੇ ’ਚ ਕਰਵਾਇਆ ਦੋ ਦਿਨਾਂ ਸਾਇੰਸ ਦੇ ਸਭਿਆਚਾਰਕ ਮੇਲਾ ‘ਫਿਊਜਨ 2026’
ਐਸ.ਐਸ.ਐਸ.ਐਸ.ਮਾਡਰਨ ਸਕੂਲ ਨੇ ਕੀਤਾ ਓਵਰਆਲ ਟਰਾਫੀ ’ਤੇ ਕਬਜਾ
ਮਾਨਾਂਵਾਲਾ, 24 ਅਕਤੂਬਰ (ਗੁਰਦੀਪ ਸਿੰਘ ਨਾਗੀ)-ਸਥਾਨਕ ਅੰਮ੍ਰਿਤਸਰ ਗਰੁੱਪ ਆਫ ਕਾਲਜ਼ਿਜ ਦੇ ਵਿਹੜੇ ’ਚ ਦੋ ਦਿਨਾਂ ਇੰਟਰ ਸਕੂਲ ਸਾਇੰਸ ਤੇ ਸਭਿਆਚਾਰਕ ਮੇਲਾ ‘ਫਿਊਜਨ 2026’ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 35 ਤੋਂ ਵੱਧ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਬਰਾਵੀਂ ਜਮਾਤ ਦੇ ਲਗਭਗ 1854 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ। ਸਾਇੰਸ ਤੇ ਸਭਿਆਚਾਰਕ ਮੇਲੇ ’ਚ ਸ਼ਹਿਜਾਦਾ ਨੰਦ ਹਾਈ ਸਕੂਲ ਦੇ ਪ੍ਰਿੰਸੀਪਲ ਸ੍ਰੀ ਸ਼ੁੱਭਮ ਪਿਪਲਾਨੀ ਅਤੇ ਫੋਰ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਬਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮਾਨਾਂਵਾਲਾ, 24 ਅਕਤੂਬਰ (ਗੁਰਦੀਪ ਸਿੰਘ ਨਾਗੀ)-ਸਥਾਨਕ ਅੰਮ੍ਰਿਤਸਰ ਗਰੁੱਪ ਆਫ ਕਾਲਜ਼ਿਜ ਦੇ ਵਿਹੜੇ ’ਚ ਦੋ ਦਿਨਾਂ ਇੰਟਰ ਸਕੂਲ ਸਾਇੰਸ ਤੇ ਸਭਿਆਚਾਰਕ ਮੇਲਾ ‘ਫਿਊਜਨ 2026’ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 35 ਤੋਂ ਵੱਧ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਬਰਾਵੀਂ ਜਮਾਤ ਦੇ ਲਗਭਗ 1854 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ। ਸਾਇੰਸ ਤੇ ਸਭਿਆਚਾਰਕ ਮੇਲੇ ’ਚ ਸ਼ਹਿਜਾਦਾ ਨੰਦ ਹਾਈ ਸਕੂਲ ਦੇ ਪ੍ਰਿੰਸੀਪਲ ਸ੍ਰੀ ਸ਼ੁੱਭਮ ਪਿਪਲਾਨੀ ਅਤੇ ਫੋਰ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਬਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੋ ਦਿਨਾਂ ਸਾਇੰਸ ਤੇ ਸਭਿਆਚਾਰਕ ਮੇਲੇ ’ਚ ਵਰਕਿੰਗ ਮਾਡਲ ਪ੍ਰਦਰਸ਼ਨੀ, ਗਰੁੱਪ ਡਿਸਕਸ਼ਨ, ਡੀਬੇਟ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਸੋਲੋ ਗੀਤ, ਗਿੱਧਾ ਅਤੇ ਭੰਗੜਾ ਆਦਿ ਮੁਕਾਬਲੇ ਕਰਵਾਏ ਗਏ, ਜਿੰਨਾਂ ਵਿਚੋਂ ਫੋਰ ਐਸ.ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਓਵਰਆਲ ਟਰਾਫੀ ‘ਤੇ ਕਬਜਾ ਕੀਤਾ। ਅੰਮ੍ਰਿਤਸਰ ਗਰੁੱਪ ਆਫ ਕਾਲਜ਼ਿਜ ਦੇ ਐਮ.ਡੀ. ਡਾ.ਰਜਨੀਸ਼ ਅਰੋੜਾ ਨੇ ਕਿਹਾ ਕਿ ਫਿਊਜ਼ਨ- 2026 ਵਿਚਾਰਾਂ ਤੇ ਕਲਾ ਦਾ ਇਕ ਮੇਲਾ ਹੈ । ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਆਏ ਮਹਿਮਾਨਾਂ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਆਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖ਼ੀਰ ਵਿਚ ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਓਵਰਆਲ ਟਰਾਫੀ ਜੇਤੂ ਸਕੂਲ ਸਮੇਤ ਵੱਖ-ਵੱਖ ਵਰਗਾਂ ਵਿਚ ਜੇਤੂ ਰਹੇ ਸਕੂਲਾਂ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।