26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬੀਕੇਯੂ ਏਕਤਾ (ਉਗਰਾਹਾਂ) ਵਲੋਂ ਮੁੱਖ ਮੰਤਰੀ, ਡੀਜੀਪੀ ਪੰਜਾਬ ਅਤੇ ਨਸ਼ਿਆਂ ਲਈ ਜ਼ਿੰਮੇਵਾਰ ਗੱਠਜੋੜ ਦੇ ਪੁਤਲੇ ਫੂਕੇ

ਛੇਹਰਟਾ, 25 ਅਕਤੂਬਰ (ਪੱਤਰ ਪ੍ਰੇਰਕ)-ਬੀਕੇਯੂ ਏਕਤਾ (ਉਗਰਾਹਾਂ) ਵਲੋਂ ਮਾਨਸਾ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ ਲਈ ਬਣੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਆਪਣੀਆਂ ਸਭਨਾਂ ਪਿੰਡ ਇਕਾਈਆਂ ਨੂੰ ਸੱਦਾ ਦਿੱਤਾ ਗਿਆ ਸੀ ਉਸੇ ਤਹਿਤ 25 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਅਤੇ ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲਿਸ ਗੱਠਜੋੜ ਦੇ ਪੁਤਲੇ ਪਿੰਡ ਦਾ ਜਨਤਕ ਇਕੱਠ ਇੰਡੀਆ ਗੇਟ, ਮੂਧਲ, ਗੱਗੋਮਾਹਲ, ਮੱਧਛਾਗਾ, ਧੰਗਈ, ਚੇਤਨਪੁਰਾ, ਰਮਦਾਸ, ਮੱਝਵਿੰਡ ,ਥੋਬਾ, ਚੱਕ ਸਿਕੰਦਰ ਸਮੇਤ ਦਰਜਨਾਂ ਪਿੰਡਾਂ ਵਿਚ ਇਕੱਠ ਕਰਕੇ ਸਾੜੇ ਗਏ। ਜਥੇਬੰਦੀ ਦੇ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਤੇ ਬਘੇਲ ਸਿੰਘ ਕੋਟ ਮੁਗਲ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਮਾਰ ਲਈ ਇਹ ਤਿੰਨ ਧਿਰੀ ਗੱਠਜੋੜ ਜਿੰਮੇਵਾਰ ਹੈ ।

ਅਜੀਤ ਡੈਸਕ 26-10-2026
ਛੇਹਰਟਾ, 25 ਅਕਤੂਬਰ (ਪੱਤਰ ਪ੍ਰੇਰਕ)-ਬੀਕੇਯੂ ਏਕਤਾ (ਉਗਰਾਹਾਂ) ਵਲੋਂ ਮਾਨਸਾ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ ਲਈ ਬਣੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਆਪਣੀਆਂ ਸਭਨਾਂ ਪਿੰਡ ਇਕਾਈਆਂ ਨੂੰ ਸੱਦਾ ਦਿੱਤਾ ਗਿਆ ਸੀ ਉਸੇ ਤਹਿਤ 25 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਅਤੇ ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲਿਸ ਗੱਠਜੋੜ ਦੇ ਪੁਤਲੇ ਪਿੰਡ ਦਾ ਜਨਤਕ ਇਕੱਠ ਇੰਡੀਆ ਗੇਟ, ਮੂਧਲ, ਗੱਗੋਮਾਹਲ, ਮੱਧਛਾਗਾ, ਧੰਗਈ, ਚੇਤਨਪੁਰਾ, ਰਮਦਾਸ, ਮੱਝਵਿੰਡ ,ਥੋਬਾ, ਚੱਕ ਸਿਕੰਦਰ ਸਮੇਤ ਦਰਜਨਾਂ ਪਿੰਡਾਂ ਵਿਚ ਇਕੱਠ ਕਰਕੇ ਸਾੜੇ ਗਏ। ਜਥੇਬੰਦੀ ਦੇ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਤੇ ਬਘੇਲ ਸਿੰਘ ਕੋਟ ਮੁਗਲ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਮਾਰ ਲਈ ਇਹ ਤਿੰਨ ਧਿਰੀ ਗੱਠਜੋੜ ਜਿੰਮੇਵਾਰ ਹੈ । ਇਸ ਮੌਕੇ ਜਸਪਾਲ ਸਿੰਘ ਧੰਗਾਈ, ਡਾ. ਪਰਮਿੰਦਰ ਸਿੰਘ ਪੰਡੋਰੀ, ਜਗਜੀਵਨ ਸਿੰਘ ਤਲਵੰਡੀ, ਕੁਲਬੀਰ ਸਿੰਘ ਜੇਠੂਵਾਲ, ਸਤਨਾਮ ਸਿੰਘ ਭਕਨਾ, ਰਾਣਾ ਫਤਹਿਗੜ੍ਹ ਸ਼ੁੱਕਰਚੱਕ ,ਪਿਰਥੀਪਾਲ ਸਿੰਘ ਥੋਬਾ, ਪਰਗਟ ਚੜਪੁਰ, ਹੀਰਾ ਸਿੰਘ ਚੱਕ ਸਿਕੰਦਰ, ਗੁਰਮੀਤ ਸਿੰਘ ਸੈਕਟਰੀ, ਗੁਰਿੰਦਰਬੀਰ ਸਿੰਘ, ਗੁਰਪ੍ਰੀਤ ਸਿੰਘ ਮੂਧਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦਾ ਭਾਰਤ ਸਕੂਲ ਰੈਂਕਿੰਗ 2026-27 ’ਚ ਡਬਲ ਜੈਕਪਾਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।