31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਮੁੱਖ ਮੰਤਰੀ ਤੀਰਥ ਬੱਸ ਯਾਤਰਾ ਦੀ ਬੱਸ ਵਲੋਂ ਅੱਜ ਇਥੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਮੋਟਰਸਾਇਕਲ ਦੇ ਪਿੱਛੇ ਬੈਠੀ ਉਸਦੀ ਭੈਣ ਵੀ ਜ਼ਖ਼ਮੀਂ ਹੋ ਗਈ। ਇਹ ਘਟਨਾ ਇਥੇ ਰਾਮ ਤੀਰਥ ਰੋਡ ਗਵਾਲ ਮੰਡੀ ਪੁਤਲੀਘਰ ਨੇੜੇ ਵਾਪਰੀ।

ਅਜੀਤ ਡੈਸਕ 31-10-2026
ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਮੁੱਖ ਮੰਤਰੀ ਤੀਰਥ ਬੱਸ ਯਾਤਰਾ ਦੀ ਬੱਸ ਵਲੋਂ ਅੱਜ ਇਥੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਮੋਟਰਸਾਇਕਲ ਦੇ ਪਿੱਛੇ ਬੈਠੀ ਉਸਦੀ ਭੈਣ ਵੀ ਜ਼ਖ਼ਮੀਂ ਹੋ ਗਈ। ਇਹ ਘਟਨਾ ਇਥੇ ਰਾਮ ਤੀਰਥ ਰੋਡ ਗਵਾਲ ਮੰਡੀ ਪੁਤਲੀਘਰ ਨੇੜੇ ਵਾਪਰੀ। ਇਸ ਹਾਦਸੇ ਉਪਰੰਤ ਲੋਕਾਂ ਵਲੋਂ ਬੱਸ ਡਰਾਇਵਰ ਦਾ ਕੁਟਾਪਾ ਵੀ ਚਾੜ ਦਿੱਤੇ ਜਾਣ ਦੀ ਖ਼ਬਰ ਹੈ। ਬੱਸ ਹਾਦਸੇ ਦਾ ਸ਼ਿਕਾਰ ਹੋਏ ਮੋਟਰਸਾਈਕਲ ਚਾਲਕ ਦੀ ਸ਼ਨਾਖਤ ਅਮਨਦੀਪ ਸਿੰਘ (24) ਵਾਸੀ ਗਹਿਰੀ ਮੰਡੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਘਟਨਾ ਅੱਜ ਦੁਪਹਿਰ ਵੇਲੇ ਦੀ ਹੈ ਦਜੋਂ ਕਿ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਤੇ ਉਸਦੀ ਭੈਣ ਬੁਲੇਟ ਮੋਟਰਸਾਇਕਲ ’ਤੇ ਸਵਾਰ ਹੋ ਕੇ ਰਾਮ ਤੀਰਥ ਰੋਡ ’ਤੇ ਜਾ ਰਹੇ ਸਨ ਜਦੋਂ ਕਿ ਮੁੱਖ ਮੰਤਰੀ ਤੀਰਥ ਯਾਤਰਾ ਦੀ ਤੇਜ ਰਫ਼ਤਾਰ ਬੱਸ ਵਲੋਂ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ ਤੇ ਨੌਵਜਾਨ ਹੇਠਾ ਡਿੱਗ ਪਿਆ ਉਸਦਾ ਸਿਰ ਬੱਸ ਹੇਠਾ ਆਉਣ ਕਾਰਨ ਬੁਰੀ ਤਰਾਂ ਕੁਚਲਿਆ ਗਿਆ ਤੇ ਗੰਭੀਰ ਜ਼ਖ਼ਮੀਂ ਹੋਣ ਕਾਰਨ ਉਹ ਦਮ ਤੜ ਗਿਆ। ਇਸ ਹਾਦਸੇ ’ਚ ਮ੍ਰਿਤਕ ਦੀ ਭੈਣ ਵੀ ਜ਼ਖ਼ਮੀਂ ਹੋ ਗਈ। ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਬੱਸ ਡਰਾਇਵਰ ਵਲੋਂ ਹਾਦਸੇ ਉਪਰੰਤ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਬਾਅਦ ’ਚ ਪੁਲਿਸ ਵਲੋਂ ਬੱਸ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਬੱਸ ਨੂੰ ਕਬਜੇ ’ਚ ਲੈ ਲਿਆ ਗਿਆ ਹੈ।
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸੈਦੂਪੁਰ ਦੀ ਖੋ-ਖੋ ਟੀਮ ਨੇ ਜਿੱਤਿਆ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸਕੂਲ ਪ੍ਰਬੰਧਕਾਂ ਨੇ ਜੇਤੂ... ਅਗਲੀ ਖ਼ਬਰ 253 ਅਧਿਆਪਕਾਂ ਨੂੰ ਨੌਕਰੀਓ ਕੱਢਣ ਖ਼ਿਲਾਫ਼ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ * ਸਾਢੇ ਤਿੰਨ ਸਾਲ ਸੇਵਾਵਾਂ ਲੈਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।