02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅੰਮ੍ਰਿਤਸਰ-ਜੈਨਗਰ ਸਪੈਸ਼ਲ ਤੇ ਫਿਰੋਜ਼ਪੁਰ ਛਾਉਣੀ-ਪਟਨਾ ਸਪੈਸ਼ਲ ’ਚ ਈ-ਟੈਂਡਰ ਰਾਹੀਂ ਐੱਸ. ਐੱਲ. ਆਰ. ਲੀਜ਼ਿੰਗ ਕੰਟਰੈਕਟ

ਅੰਮ੍ਰਿਤਸਰ, 1 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਵਲੋਂ ਟਰੇਨ ਨੰਬਰ 04652 (ਅੰਮ੍ਰਿਤਸਰ-ਜੈਨਗਰ ਸਪੈਸ਼ਲ), ਟਰੇਨ ਨੰਬਰ 04668 (ਫਿਰੋਜ਼ਪੁਰ ਛਾਉਣੀ-ਪਟਨਾ ਸਪੈਸ਼ਲ), ਅਤੇ ਟਰੇਨ ਨੰਬਰ 04624 (ਫਿਰੋਜ਼ਪੁਰ ਛਾਉਣੀ-ਪਟਨਾ ਸਪੈਸ਼ਲ) ਲਈ ਈ-ਟੈਂਡਰਿੰਗ ਰਾਹੀਂ 90 ਦਿਨਾਂ ਲਈ ਐੱਸ. ਐੱਲ.

ਅਜੀਤ ਡੈਸਕ 02-11-2026
ਅੰਮ੍ਰਿਤਸਰ, 1 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਵਲੋਂ ਟਰੇਨ ਨੰਬਰ 04652 (ਅੰਮ੍ਰਿਤਸਰ-ਜੈਨਗਰ ਸਪੈਸ਼ਲ), ਟਰੇਨ ਨੰਬਰ 04668 (ਫਿਰੋਜ਼ਪੁਰ ਛਾਉਣੀ-ਪਟਨਾ ਸਪੈਸ਼ਲ), ਅਤੇ ਟਰੇਨ ਨੰਬਰ 04624 (ਫਿਰੋਜ਼ਪੁਰ ਛਾਉਣੀ-ਪਟਨਾ ਸਪੈਸ਼ਲ) ਲਈ ਈ-ਟੈਂਡਰਿੰਗ ਰਾਹੀਂ 90 ਦਿਨਾਂ ਲਈ ਐੱਸ. ਐੱਲ. ਆਰ. ਲੀਜ਼ਿੰਗ ਕੰਟਰੈਕਟ ਸਫਲਤਾਪੂਰਵਕ ਅਲਾਟ ਕੀਤੇ ਗਏ ਹਨ। ਇਹ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰੇਗਾ ਅਤੇ ਰੇਲਵੇ ਮਾਲੀਆ ਵਧਾਏਗਾ। ਰੇਲਵੇ ਅਧਿਕਾਰੀ ਮੁਤਾਬਕ ਇਨ੍ਹਾਂ ਟਰੇਨਾਂ ਲਈ ਐੱਸ. ਐੱਲ. ਆਰ. ਲੀਜ਼ਿੰਗ ਕੰਟਰੈਕਟ ਰੇਲਵੇ ਲਈ 17.38 ਲੱਖ ਦਾ ਮਾਲੀਆ ਇੱਕਠਾ ਹੋਵੇਗਾ। ਐੱਸ. ਐੱਲ. ਆਰ. ਲੀਜ਼ਿੰਗ ਸਿਸਟਮ ਰੇਲਵੇ ਲਈ ਵਾਧੂ ਮਾਲੀਆ ਪੈਦਾ ਕਰਦਾ ਹੈ ਅਤੇ ਟਰੇਨਾਂ ‘ਚ ਉਪਲਬਧ ਜਗ੍ਹਾ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ। ਇਹ ਵਪਾਰੀਆਂ ਨੂੰ ਆਪਣਾ ਸਾਮਾਨ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਲਿਜਾਣ ਦੀ ਆਗਿਆ ਦਿੰਦਾ ਹੈ। ਇਹ ਪ੍ਰਬੰਧ ਰੇਲਵੇ ਅਤੇ ਵਪਾਰੀਆਂ ਦੋਵਾਂ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ, ਸਮਾਂ ਅਤੇ ਲਾਗਤ ਦੋਵਾਂ ਦੀ ਬਚਤ ਕਰਦਾ ਹੈ। ਈ-ਟੈਂਡਰਿੰਗ ਰਾਹੀਂ ਪਾਰਦਰਸ਼ੀ ਢੰਗ ਨਾਲ ਕੰਟਰੈਕਟ ਅਲਾਟ ਕਰਨ ਕਾਰਨ, ਰੇਲਵੇ ਦੀ ਆਮਦਨ ਵਧ ਰਹੀ ਹੈ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ।
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ, ਵਿਧਾਇਕ ਸ਼ੈਰੀ ਕਲਸੀ ਨੂੰ ‘ਆਪ’ ਵਲੋਂ ਟਿਕਟ ਦੇਣਾ ਜਿੱਤ ਦਾ ਆਗਾਜ਼ ਹੈ-ਗੋਲਡੀ ਬੱਲੇ ਬੱਲੇ ਅਗਲੀ ਖ਼ਬਰ ਇੰਦਰਜੀਤ ਸਿੰਘ ਸੰਧੂ ਵਲੋਂ ਸਰਗਰਮੀਆਂ ਹੋਰ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।