02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਕੰਧਾਰ ਨੇ ਛੇ ਮਹੀਨਿਆਂ ਦੌਰਾਨ ਕੀਤਾ 9.75 ਕਰੋੜ ਡਾਲਰ ਦਾ ਨਿਰਯਾਤ

ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਤੋਂ ਚਾਲੂ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਭਾਰਤ, ਚੀਨ, ਯੂ. ਏ.

ਅਜੀਤ ਡੈਸਕ 02-11-2026
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਤੋਂ ਚਾਲੂ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਭਾਰਤ, ਚੀਨ, ਯੂ.ਏ.ਈ., ਸਾਊਦੀ ਅਰਬ ਤੇ ਯੂਰਪੀ ਦੇਸ਼ਾਂ ਨੂੰ 9.75 ਕਰੋੜ ਅਮਰੀਕੀ ਡਾਲਰ ਦਾ ਸਾਮਾਨ ਨਿਰਯਾਤ ਕੀਤਾ ਗਿਆ ਹੈ। ਕੰਧਾਰ ਚੈਂਬਰ ਆਫ਼ ਕਾਮਰਸ ਐਂਡ ਇਨਵੈਸਟਮੈਂਟ ਅਨੁਸਾਰ, ਪਿਛਲੇ ਛੇ ਮਹੀਨਿਆਂ ਦੌਰਾਨ ਲਗਭਗ 43,504 ਟਨ ਸੁੱਕੇ ਤੇ ਤਾਜ਼ੇ ਮੇਵੇ, ਅਨਾਜ ਅਤੇ ਖਣਿਜ ਪਦਾਰਥ ਵਿਦੇਸ਼ਾਂ ਨੂੰ ਭੇਜੇ ਗਏ ਹਨ। ਕੰਧਾਰ ਦੇ ਜ਼ਿਆਦਾਤਰ ਸੁੱਕੇ ਮੇਵੇ ਭਾਰਤ ਨੂੰ ਈਰਾਨ ਦੀਆਂ ਬੰਦਰ ਅੱਬਾਸ ਅਤੇ ਚਾਬਹਾਰ ਬੰਦਰਗਾਹਾਂ ਰਾਹੀਂ ਪਹੁੰਚਾਏ ਜਾ ਰਹੇ ਹਨ। ਇਸ ਤੋਂ ਇਲਾਵਾ ਉੱਚ ਮੁੱਲ ਵਾਲੇ ਉਤਪਾਦ ਹਵਾਈ ਰਸਤੇ ਭੇਜੇ ਜਾਂਦੇ ਹਨ । ਭਾਰਤ ਨੇ ਅਫ਼ਗਾਨਿਸਤਾਨ ਨਾਲ ਵਪਾਰਕ ਸੰਪਰਕ ਮਜ਼ਬੂਤ ਕਰਨ ਲਈ ਜ਼ਰੰਜ-ਡੇਲਾਰਾਮ ਹਾਈਵੇਅ ਦਾ ਨਿਰਮਾਣ ਵੀ ਕੀਤਾ ਹੈ। ਭਾਰਤ ਵਲੋਂ ਅਫ਼ਗਾਨਿਸਤਾਨ ਨੂੰ ਦਵਾਈਆਂ, ਮੈਡੀਕਲ ਉਪਕਰਨ, ਮਸ਼ੀਨਰੀ, ਆਟੋ ਪਾਰਟਸ, ਕੱਪੜੇ ਅਤੇ ਖੇਤੀਬਾੜੀ ਉਤਪਾਦ ਭੇਜੇ ਜਾਂਦੇ ਹਨ, ਜਦਕਿ ਅਫ਼ਗਾਨਿਸਤਾਨ ਤੋਂ ਭਾਰਤ ਨੂੰ ਕਿਸ਼ਮਿਸ਼, ਬਦਾਮ, ਅਖਰੋਟ, ਕੇਸਰ, ਅੰਜੀਰ, ਸੇਬ, ਅਨਾਰ ਤੇ ਕਾਰਪੇਟ ਨਿਰਯਾਤ ਕੀਤੇ ਜਾਂਦੇ ਹਨ । ਕੰਧਾਰ ਚੈਂਬਰ ਦੇ ਡਿਪਟੀ ਹੈੱਡ ਅਬਦੁਲ ਬਾਕੀ ਬੀਨਾ ਅਨੁਸਾਰ, ਗੁਆਂਢੀ ਦੇਸ਼ਾਂ ਨਾਲ ਵਪਾਰਕ ਰਸਤੇ ਨਿਯਮਤ ਤੌਰ ’ਤੇ ਖੁੱਲ੍ਹੇ ਨਾ ਹੋਣ ਦੇ ਬਾਵਜੂਦ ਨਿਰਯਾਤ ਵਿਚ ਇਹ ਸਫਲਤਾ ਹਾਸਲ ਕੀਤੀ ਗਈ ਹੈ।
ਪਿਛਲੀ ਖ਼ਬਰ ਪਾਕਿ ’ਚ ਅੱਤਵਾਦੀ ਫੰਡਿੰਗ ’ਤੇ ਐੱਫ.ਏ.ਟੀ.ਐੱਫ. ਵਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਅਗਲੀ ਖ਼ਬਰ ਵਿਧਾਇਕ ਧਾਲੀਵਾਲ, ਵਿਧਾਇਕ ਸ਼ੈਰੀ ਕਲਸੀ ਨੂੰ ‘ਆਪ’ ਵਲੋਂ ਟਿਕਟ ਦੇਣਾ ਜਿੱਤ ਦਾ ਆਗਾਜ਼ ਹੈ-ਗੋਲਡੀ ਬੱਲੇ ਬੱਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।