10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦਿਨ ਢਲਦੇ ਸੜਕ ’ ਤੇ ਰੇਹੜੀਆਂ ਵਾਲਿਆਂ ਦਾ ਹੋ ਜਾਂਦਾ ਹੈ ਕਬਜ਼ਾ

ਅੰਮ੍ਰਿਤਸਰ, 9 ਨਵੰਬਰ (ਹਰਮਿੰਦਰ ਸਿੰਘ)-ਆਵਾਜਾਈ ਜਾਮ ਸ਼ਹਿਰ ਦੀਆਂ ਅਹਿਮ ਸਮੱਸਿਆਵਾਂ ਵਿਚੋਂ ਇਕ ਬਹੁਤ ਵੱਡੀ ਸਮੱਸਿਆ ਹੈ ਜਿਸ ਨਾਲ ਸਥਾਨਕ ਲੋਕਾਂ ਦੇ ਨਾਲ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਟਰੈਫਿਕ ਪੁਲਿਸ ਵਲੋਂ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਟਰੈਫਿਕ ਮੁਲਾਜ਼ਮਾਂ ਦੇ ਡਿਊਟੀ ਖਤਮ ਕਰਕੇ ਜਾਣ ਤੋਂ ਬਾਅਦ ਸੜਕਾਂ ਨਾਜਾਇਜ਼ ਕਬਜ਼ਿਆਂ ਦੇ ਹੇਠ ਆ ਜਾਂਦੀਆਂ ਹਨ।

ਅਜੀਤ ਡੈਸਕ 10-11-2026
ਅੰਮ੍ਰਿਤਸਰ, 9 ਨਵੰਬਰ (ਹਰਮਿੰਦਰ ਸਿੰਘ)-ਆਵਾਜਾਈ ਜਾਮ ਸ਼ਹਿਰ ਦੀਆਂ ਅਹਿਮ ਸਮੱਸਿਆਵਾਂ ਵਿਚੋਂ ਇਕ ਬਹੁਤ ਵੱਡੀ ਸਮੱਸਿਆ ਹੈ ਜਿਸ ਨਾਲ ਸਥਾਨਕ ਲੋਕਾਂ ਦੇ ਨਾਲ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਟਰੈਫਿਕ ਪੁਲਿਸ ਵਲੋਂ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਟਰੈਫਿਕ ਮੁਲਾਜ਼ਮਾਂ ਦੇ ਡਿਊਟੀ ਖਤਮ ਕਰਕੇ ਜਾਣ ਤੋਂ ਬਾਅਦ ਸੜਕਾਂ ਨਾਜਾਇਜ਼ ਕਬਜ਼ਿਆਂ ਦੇ ਹੇਠ ਆ ਜਾਂਦੀਆਂ ਹਨ। ਪੀਲੀ ਲਕੀਰ ਤੋਂ ਬਾਹਰ ਤੱਕ ਰੇਹੜੀਆਂ ਲੱਗ ਜਾਂਦੀਆਂ ਹਨ ਅਤੇ ਉਨ੍ਹਾਂ ਰੇਹੜੀਆਂ ਦੇ ਅਗੇ ਪਾਸੇ ਖਰੀਦਦਾਰਾਂ ਦੇ ਵਾਹਨ ਖੜ੍ਹੇ ਹੋ ਜਾਂਦੇ ਹਨ ਜਿਸ ਕਾਰਨ ਅਕਸਰ ਹੀ ਆਵਾਜਾਈ ਦੀ ਸਮੱਸਿਆ ਪੈਦਾ ਹੁੰਦੀ ਹੈ। ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਦਿਨ ਪ੍ਰਤੀ ਦਿਨ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਦਿਨ ਢੱਲਣ ਤੋਂ ਬਾਅਦ ਦੇ ਮੁਕਾਬਲੇ ਦਿਨ ਦੇ ਸਮੇਂ ਨਾਜਾਇਜ਼ ਕਬਜ਼ੇ ਘੱਟ ਹੁੰਦੇ ਹਨ ਪਰ ਦਿਨ ਢੱਲਦਿਆ ਹੀ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੋ ਜਾਂਦੀ ਹੈ। ਸੜਕਾਂ ਦਾ ਵਧੇਰੇ ਹਿੱਸਾਂ ਨਾਜਾਇਜ਼ ਕਬਜ਼ਿਆਂ ਦੇ ਅਧੀਨ ਹੋ ਜਾਂਦਾ ਹੈ ਅਵਾਜਾਈ ਲਈ ਸੜਕਾਂ ਦੀ ਚੌੜਾਈ ਸੌੜੀ ਹੋ ਜਾਂਦੀ ਹੈ। ਸੜਕਾਂ ਦੇ ਵਿਚਕਾਰ ਤੱਕ ਰੇਹੜੀਆਂ ਲੱਗ ਜਾਂਦੀਆਂ ਹਨ ਜੋ ਆਵਾਜਾਈ ‘ਚ ਵਿਘਣ ਪਾਉਂਦੀਆਂ ਹਨ। ਇਨ੍ਹਾਂ ਰੇਹੜੀਆਂ ਦੇ ਅਗਲੇ ਪਾਸੇ ਰੇਹੜੀਆਂ ਵਾਲਿਆਂ ਤੋਂ ਸਮਾਨ ਦੀ ਖਰੀਦੋ ਫਿਰੋਕ ਕਰਨ ਵਾਲੇ ਲੋਕਾਂ ਦੇ ਵਾਹਨ ਆ ਖੜ੍ਹੇ ਹੋ ਜਾਂਦੇ ਹਨ। ਜਿਸ ਕਾਰਨ ਅਕਸਰ ਹੀ ਸੜਕਾਂ ‘ਤੇ ਜਾਮ ਲੱਗ ਜਾਂਦੇ ਹਨ। ਭਾਵੇ ਕਿ ਟਰੈਫਿਕ ਪੁਲਿਸ ਅਤੇ ਨਗਰ ਨਿਗਮ ਵਲੋਂ ਵਲੋਂ ਨਾਜਾਇਜ਼ ਕਬਜ਼ਿਆ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾਂਦੀ ਹੈ ਪਰ ਦਿਨ ਢੱਲਦਿਆ ਹੀ ਨਿਗਮ ਮੁਲਾਜ਼ਮਾਂ ਦੇ ਘਰੋ ਘਰੀ ਚਲੇ ਜਾਣ ਅਤੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਘੱਟ ਹੋਣ ਕਾਰਨ ਰੇਹੜੀਆਂ ਵਾਲੇ ਆਪਣੀਆਂ ਰੇਹੜੀਆਂ ਦਾ ਰੁਖ ਸੜਕ ਵੱਲ ਕਰ ਦਿੰਦੇ ਹਨ। ਜਿਉਂ ਜਿਉਂ ਸਮੇਂ ਵੱਧਦਾ ਜਾਂਦਾ ਹੈ ਰੇਹੜੀਆਂ ਸੜਕਾਂ ‘ਤੇ ਆ ਜਾਂਦੀਆਂ ਹਨ। ਰੇਹੜੀਆਂ ਵਾਲਿਆਂ ‘ਚ ਗਾਹਕ ਵਰਜਨ ਲਈ ਇਕ ਦੂਸਰੇ ਤੋਂ ਅੱਗੇ ਕਰਕੇ ਰੇਹੜੀ ਲਗਾਉਣ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਅਤੇ ਸੜਕ ਦਾ ਵੱਡਾ ਹਿੱਸਾ ਰੇਹੜੀਆਂ ਦੇ ਕਬਜ਼ੇ ਹੇਠ ਆ ਜਾਂਦਾ ਹੈ ਅਤੇ ਆਵਾਜਾਈ ਲਈ ਸੜਕਾਂ ਘੱਟ ਪੈਣ ਲੱਗਦੀਆਂ ਹਨ। ਜੋ ਕਈ ਵਾਰ ਹਾਦਸਿਆ ਦਾ ਕਾਰਨ ਬਣਦੀਆਂ ਹਨ। ਇਥੋਂ ਥਾਣਾ ਰਾਮ ਬਾਗ਼ ਤੇ ਬਾਹਰਵਾਰ, ਚਿਤਰਾ ਸਿਨੇਮਾ ਦੇ ਸਾਹਮਣੇ, ਨਿਊ ਰਿਆਲਟੋ ਦੇ ਸਾਹਮਣੇ, ਪੁਤਲੀਘਰ, ਹਾਥੀ ਗੇਟ ਤੋਂ ਸਿਕੰਦਰੀ ਗੇਟ, ਚਾਟੀਵਿੰਡ ਚੌਕ, ਲੋਹਗੜ੍ਹ ਚੌਕ, ਸੁਲਤਾਨਵਿੰਡ ਰੋਡ ਆਦਿ ਅਜਿਹੇ ਇਲਾਕੇ ਹਨ ਜਿਥੇ ਸੜਕ ਦੀ ਜਗ੍ਹਾ ’ਤੇ ਰੇਹੜੀਆਂ ਲਗਾ ਕੇ ਆਜਾਵਾਈ ਲਈ ਸੜਕਾਂ ਦੀ ਚੌੜਾਈ ਘਟਾਈ ਜਾਂਦੀ ਹੈ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਲੋਂ ਰਵਾਇਤੀ ਤੇ ਵਾਤਾਵਰਨ ਅਨੁਕੂਲ ਗਰੀਨ ਦੀਵਾਲੀ ਮਨਾਈ ਅਗਲੀ ਖ਼ਬਰ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।