13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸੈਂਟਰ ਸਕੂਲ ਘਣੂੰਪੁਰ ਵਿਖੇ ਸੈਂਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਛੇਹਰਟਾ, 12 ਨਵੰਬਰ (ਪੱਤਰ ਪ੍ਰੇਰਕ)-ਸੈਂਟਰ ਸਕੂਲ ਘਣੂੰਪੁਰ, ਬਲਾਕ ਵੇਰਕਾ ਵਿਖੇ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ. ਕਵਲਜੀਤ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਤੇ ਬਲਾਕ ਸਿੱਖਿਆ ਅਫ਼ਸਰ ਵੇਰਕਾ ਸ੍ਰ.

ਅਜੀਤ ਡੈਸਕ 13-11-2026
ਛੇਹਰਟਾ, 12 ਨਵੰਬਰ (ਪੱਤਰ ਪ੍ਰੇਰਕ)-ਸੈਂਟਰ ਸਕੂਲ ਘਣੂੰਪੁਰ, ਬਲਾਕ ਵੇਰਕਾ ਵਿਖੇ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ. ਕਵਲਜੀਤ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਤੇ ਬਲਾਕ ਸਿੱਖਿਆ ਅਫ਼ਸਰ ਵੇਰਕਾ ਸ੍ਰ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੈਂਟਰ ਹੈਡ ਟੀਚਰ ਮੈਡਮ ਸ਼੍ਰੀਮਤੀ ਚੰਦਰ ਕਿਰਨ ਦੀ ਅਗਵਾਈ ਹੇਠ ਸੈਂਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸੈਂਟਰ ਘਣੂੰਪੁਰ ਅਧੀਨ ਆਉਂਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀ ਸੁੰਦਰ ਲਿਖਾਈ, ਭਾਸ਼ਣ,ਗੀਤ, ਕਵਿਤਾ, ਲੋਕ-ਗੀਤ, ਆਮ ਗਿਆਨ, ਪੰਜਾਬੀ ਤੇ ਅੰਗਰੇਜ਼ੀ ਦੀ ਬੋਲ-ਲਿਖਤ, ਪਹਾੜੇ ਤੇ ਚਿੱਤਰਕਲਾ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਅਧਿਆਪਕਾਂ ਦੀ ਸੁੰਦਰ ਲਿਖਾਈ ਦਾ ਮੁਕਾਬਲਾ ਵੀ ਕਰਵਾਇਆ ਗਿਆ। ਮੁਕਾਬਲਿਆਂ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਂਟਰ ਮੁੱਖ ਅਧਿਆਪਕਾ ਮੈਡਮ ਚੰਦਰ ਕਿਰਨ, ਹੈੱਡ ਟੀਚਰ ਸੁਖਵਿੰਦਰ ਸਿੰਘ ਮਾਨ, ਹੈੱਡ ਟੀਚਰ ਰਾਮ ਸਿੰਘ ਝੀਤਾ, ਹੈੱਡ ਟੀਚਰ ਪ੍ਰਭਜੋਤ ਕੌਰ, ਹੈੱਡ ਟੀਚਰ ਕਮਲਜੀਤ ਕੌਰ, ਹੈੱਡ ਟੀਚਰ ਮੈਡਮ ਸ਼ੈਲੀ ਮਾਹਲ, ਹੈੱਡ ਟੀਚਰ ਜਗਜੀਤ ਸਿੰਘ ਤੇ ਹੈੱਡ ਟੀਚਰ ਗੁਰਵੇਲ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਖ਼ਾਲਸਾ ’ਵਰਸਿਟੀ ਵਲੋਂ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਤਲਾਸ਼ਣ ਲਈ ‘ਟੈਲੈਂਟ ਹੰਟ-2026’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ਉਰਦੂ ਵਿਅੰਗ ਅਤੇ ਦਾਸਤਾਨਗੋਈ ’ਤੇ ਆਧਾਰਿਤ ‘ਅਦਬੀ ਬੈਠਕ’ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।