‘ਨਸ਼ਾ ਛੱਡੋ ਭਾਰਤ ਜੋੜੋ’ ਮੁਹਿੰਮ ਤਹਿਤ ਗੁਰੂ ਨਾਨਕ ਦੇਵ ਸਟੇਡੀਅਮ ਤੋਂ ਮੈਰਾਥਨ ਦੌੜ ਹੋਈ ਸੰਪੰਨ- ਦਿਹਾਤੀ ਪ੍ਰਧਾਨ : ਕਰਮਜੀਤ ਸਿੰਘ ਓਠੀਆਂ
ਅੰਮ੍ਰਿਤਸਰ, 15 ਨੰਵਬਰ (ਰੇਸ਼ਮ ਸਿੰਘ)-ਕਾਂਗਰਸ ਸੇਵਾ ਦਲ ਵਲੋਂ ‘ਨਸ਼ਾ ਛੱਡੋ ਭਾਰਤ ਜੋੜੋ ਮੁਹਿੰਮ’ ਤਹਿਤ ਮੈਰਾਥਨ ਦੌੜ ਦਾ ਅੱਜ ਇਥੇ ਗੁਰੂ ਨਾਨਕ ਦੇਵ ਸਟੇਡੀਅਮ ਗਾਂਧੀ ਗਰਾਊਂਡ ਵਿਖੇ ਆਯੋਜ਼ਨ ਕੀਤਾ ਗਿਆ ਜਿਸ ’ਚ ਕਾਂਗਰਸ ਦੇ ਦਿੱਗਜ਼ ਆਗੂਆਂ ਦੇ ਨਾਲ ਕੌਮੀ ਮੁਖੀ ਕਾਂਗਰਸ ਸੇਵਾ ਦਲ ਬੀ. ਵੀ.
ਅੰਮ੍ਰਿਤਸਰ, 15 ਨੰਵਬਰ (ਰੇਸ਼ਮ ਸਿੰਘ)-ਕਾਂਗਰਸ ਸੇਵਾ ਦਲ ਵਲੋਂ ‘ਨਸ਼ਾ ਛੱਡੋ ਭਾਰਤ ਜੋੜੋ ਮੁਹਿੰਮ’ ਤਹਿਤ ਮੈਰਾਥਨ ਦੌੜ ਦਾ ਅੱਜ ਇਥੇ ਗੁਰੂ ਨਾਨਕ ਦੇਵ ਸਟੇਡੀਅਮ ਗਾਂਧੀ ਗਰਾਊਂਡ ਵਿਖੇ ਆਯੋਜ਼ਨ ਕੀਤਾ ਗਿਆ ਜਿਸ ’ਚ ਕਾਂਗਰਸ ਦੇ ਦਿੱਗਜ਼ ਆਗੂਆਂ ਦੇ ਨਾਲ ਕੌਮੀ ਮੁਖੀ ਕਾਂਗਰਸ ਸੇਵਾ ਦਲ ਬੀ.ਵੀ. ਸ੍ਰੀਨਿਵਾਸ ਵਲੋਂ ਹਰੀ ਝੰਡੀ ਦਿਖਾ ਕੇ ਇਸ ਮੈਰਾਥਨ ਦੌੜ ਨੂੰ ਰਵਾਨਾ ਕੀਤਾ। ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਕਰਮਜੀਤ ਸਿੰਘ ਓਠੀਆਂ ਨੇ ਦੱਸਿਆ ਕਿ ਇਸ ਮੈਰਾਥਨ ਵਿਚ ਵੱਖ-ਵੱਖ ਪੰਜ ਕੈਟਾਗਰੀਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਮੈਰਾਥਨ ਦੌੜ ਵਿਚ ਕਰੀਬ 2 ਹਜ਼ਾਰ ਤੋਂ ਵੱਧ ਖਿਡਾਰੀਆਂ, ਦੌੜਾਕਾਂ ਤੇ ਸਮਾਜ ਸੇਵੀਆਂ ਨੇ ਭਾਗ ਲਿਆ। ਦੂਜੇ ਪਾਸੇ ਇਸ ਇਸ ਮੈਰਾਥਨ ’ਚ ਭਾਗ ਲੈਣ ਵਾਲੇ ਖਿਡਾਰੀਆਂ ਤੇ ਦੌੜਾਕਾਂ ਤੋਂ ਇਲਾਵਾ ਜਿਆਦਾ ਭੀੜ ਆਮ ਲੋਕਾਂ ਦੀ ਸੀ। ਇਸ ਮੌਕੇ ਇਨਾਮ ਵੰਡ ਸਮਾਗਮ ਦੌਰਾਨ ਹਰੇਕ ਭਾਗ ਲੈਣ ਤੇ ਜੇਤੂ ਖਿਡਾਰੀ ਨੂੰ ਇਨਾਮ ਤਕਸੀਮ ਕੀਤੇ ਗਏ। ਸ: ਓਠੀਆਂ ਨੇ ਦੱਸਿਆ ਕਿ ਸੜਕ ਸਾਰ ਇਹ ਮੈਰਾਥਨ ਦੌੜ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਮਾਲ ਰੋਡ ਰਾਹੀਂ ਹੁੰਦੀ ਹੋਈ ਮਾਲ ਰੋਡ ਤੋਂ ਵਾਪਸੀ ਕਸਟਮ ਚੌਂਕ ਤੇ ਕਸਟਮ ਚੌਂਕ ਤੋਂ ਨਿਊ ਰਿਆਲਟੂ ਚੌਂਕ ਤੋਂ ਵਾਪਸ ਗੁਰੂ ਨਾਨਕ ਸਟੇਡੀਅਮ ਵਿਚ ਸਮਾਪਤ ਹੋਈ। ਜੇਤੂ ਖਿਡਾਰੀਆਂ ਨੂੰ ਕ੍ਰਮਵਾਰ 20 ਹਜ਼ਾਰ, 15 ਹਜ਼ਾਰ ਤੇ 10 ਹਜ਼ਾਰ ਦੇ ਇਨਾਮ ਵੰਡ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸ੍ਰੀ ਸੁਨੀਲ ਦੱਤੀ ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਮਿੱਠੂ ਮੈਦਾਨ ਤੇ ਹੋਰ ਆਗੂਆਂ ਨੇ ਵੀ ਭਾਗ ਲਿਆ ਤੇ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੂਥ ਬਰਗੇਡ ਦੇ ਪੰਜਾਬ ਪ੍ਰਧਾਨ ਵੱਲੋਂ ਆਪਣੀ ਪੂਰੀ ਟੀਮ ਸਮੇਤ ਇਸ ਪ੍ਰੋਗਰਾਮ ਦੀ ਰੇਖ ਦੇਖ ਤੇ ਮੈਨੇਜਮੈਂਟ ਦੀ ਜ਼ਿੰਮੇਵਾਰੀ ਨਿਭਾਈ ਗਈ ਇਸ ਮੌਕੇ ਪੰਜਾਬ ਪ੍ਰਧਾਨ ਕਾਂਗਰਸ ਸੇਵਾ ਦਲ ਸ੍ਰੀ ਸੁਭਾਸ਼ ਭਾਰਗਵ ਸ਼੍ਰੀਮਤੀ ਲੀਲਾ ਵਰਮਾ ਵਾਈਸ ਪ੍ਰਧਾਨ ਜੋਗਰਾਜ ਸਿੰਘ ਫੌਜੀ ਸੈਕਟਰੀ ਸ੍ਰੀ ਸੰਦੀਪ ਸਰੀਨ ਆਦਿ ਵੀ ਹਾਜ਼ਰ ਸਨ।