ਸ੍ਰੀ ਗੁਰੂ ਰਵਿਦਾਸ ਜੀ ਸੰਬੰਧੀ ਵਿਸ਼ਾਲ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਬੈਠਕ ਹੋਈ
ਅੰਮ੍ਰਿਤਸਰ, 17 ਨਵੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਸੰਬੰਧੀ 19 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਪਹੁੰਚ ਰਹੀ ਵਿਸ਼ਾਲ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਸ੍ਰੀ ਗੁਰੂ ਰਵੀਦਾਸ ਮੰਦਿਰ ਹਾਲ ਗੇਟ ਵਿਖੇ ਬੈਠਕ ਹੋਈ, ਜਿਸ ਵਿਚ ਭਾਜਪਾ ਵਲੋਂ ਸਲਿਲ ਕਪੂਰ, ਜਨਰਲ ਸਕੱਤਰ ਗੌਤਮ ਅਰੋੜਾ, ਸਰਬਜੀਤ ਸਿੰਘ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਸੰਜੀਵ ਕੁਮਾਰ, ਕਮੁਾਰ ਅਮਿਤ, ਜ਼ਿਲ੍ਹਾ ਸਕੱਤਰ ਸਤਪਾਲ ਡੋਗਰਾ, ਕਰਨ ਕਪਿਲਾ, ਨਰਿੰਦਰ ਗੋਲਡੀ, ਮੰਦਿਰ ਕਮੇਟੀ ਦੇ ਪ੍ਰਧਾਨ ਹਰੀਸ਼ ਕੁਮਾਰ, ਚੇਅਰਮੈਨ ਯੁਧਵੀਰ, ਚਮਰੰਗ ਰੋਡ ਸਮੇਤ ਗੁਰੂ ਰਵੀਦਾਸ ਮੰਦਿਰ ਕਮੇਟੀ ਪ੍ਰਧਾਨ ਜੁਗਲ ਕਿਸ਼ੋਰ ਤੋਂ ਇਲਾਵਾ ਵੱਖ ਵੱਖ ਕਮੇਟੀਆਂ ਤੋਂ ਆਏ ਪੰਕਜ ਅਮਰੋਹੀ, ਓਮ ਪ੍ਰਕਾਸ਼ ਕਾਕਾ, ਵੇਦ ਪ੍ਰਕਾਸ਼ , ਲੱਖਪਤ ਰਾਏ, ਸੁਨੀਲ ਕੁਮਾਰ, ਸੁਨੀਲ ਮੌਰਿਆ ਆਦਿ ਮੌਜੂਦ ਸਨ। ਇਸ ਦੌਰਾਨ ਵਿਸ਼ਾਲ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਚਰਚਾ ਕੀਤੀ ।