20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

20ਵਾਂ ਪਾਈਟੈਕਸ ਅੰਮ੍ਰਿਤਸਰ ’ਚ 3 ਦਸੰਬਰ ਤੋਂ ਸ਼ੁਰੂ; ਵਿਸ਼ਾ ਹੋਵੇਗਾ ਸਾਂਝੀ ਵਿਰਾਸਤ

ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪੀ. ਐੱਚ.

ਅਜੀਤ ਡੈਸਕ 20-11-2026
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੁਆਰਾ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) ਇਸ ਵਾਰ 3-7 ਦਸੰਬਰ ਤੱਕ ਅੰਮ੍ਰਿਤਸਰ ’ਚ ਆਯੋਜਿਤ ਕੀਤਾ ਜਾਵੇਗਾ। ਚੈਂਬਰ ਦੇ ਪੰਜਾਬ ਸਟੇਟ ਚੈਪਟਰ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਈਟੈਕਸ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ’ਚ ਅਜਿਹਾ ਪਹਿਲਾ ਸਮਾਗਮ ਹੈ, ਜਿਸ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇੱਕੋ ਥਾਂ ’ਤੇ 20 ਸਾਲਾਂ ਦਾ ਸਫ਼ਰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2005 ’ਚ ਲਗਭਗ 50 ਸਟਾਲਾਂ ਨਾਲ ਸ਼ੁਰੂ ਹੋਇਆ ਪਾਈਟੈਕਸ ਉੱਤਰੀ ਭਾਰਤ ਦੀਆਂ ਪ੍ਰਮੁੱਖ ਵਪਾਰਕ ਪ੍ਰਦਰਸ਼ਨੀਆਂ ’ਚੋਂ ਇਕ ਬਣ ਗਿਆ ਹੈ। ਇਸ ਵਾਰ ਪਾਈਟੈਕਸ ’ਚ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਦੇ 600 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈਣਗੇ ਅਤੇ ਇਸ ’ਚ ਤਿੰਨ ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਗਿਲਹੋਤਰਾ ਨੇ ਪੰਜਾਬ ਨੂੰ ਵਪਾਰ ਅਤੇ ਨਿਵੇਸ਼ ਲਈ ਇਕ ਪ੍ਰਮੁੱਖ ਕੇਂਦਰ ਵਜੋਂ ਸਥਾਪਿਤ ਕਰਨ ’ਚ ਪਾਈਟੈਕਸ ਦੇ 20 ਸਾਲਾਂ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਪ੍ਰਦਰਸ਼ਨੀ ਕਾਰੋਬਾਰਾਂ ਨੂੰ ਨਵੇਂ ਬਾਜ਼ਾਰਾਂ ਦੀ ਪੜਚੋਲ ਕਰਨ, ਭਾਈਵਾਲੀ ਬਣਾਉਣ ਅਤੇ ਆਪਣੇ ਕਾਰਜਾਂ ਦਾ ਵਿਸਥਾਰ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਚੈਂਬਰ ਦੀ ਪੰਜਾਬ ਸਟੇਟ ਚੈਪਟਰ ਦੀ ਕੋ-ਚੇਅਰ ਹਿਮਾਨੀ ਅਰੋੜਾ ਨੇ ਕਿਹਾ ਕਿ ਇਸ ਸਾਲ ਪਾਈਟੈਕਸ ਐਡੀਸ਼ਨ ਦਾ ਥੀਮ ਸਾਂਝੀ ਵਿਰਾਸਤ ਹੈ ਅਤੇ ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੰਮ੍ਰਿਤਸਰ ਦਾ 450ਵਾਂ ਸਥਾਪਨਾ ਦਿਵਸ ਵੀ ਮਨਾਏਗਾ। ਇਸ ਪ੍ਰਦਰਸ਼ਨੀ ’ਚ ਰਵਾਇਤੀ ਸ਼ਿਲਪਕਾਰੀ, ਫੁਲਕਾਰੀ, ਟੈਕਸਟਾਈਲ, ਭੋਜਨ ਉਤਪਾਦਾਂ ਅਤੇ ਸਥਾਨਕ ਉੱਦਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਈਟੈਕਸ ਇਸ ਸਮੇਂ ਮਹਿਲਾ ਉੱਦਮੀਆਂ, ਸਵੈ-ਸਹਾਇਤਾ ਸਮੂਹਾਂ, ਕਾਰੀਗਰਾਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਸਸ਼ਕਤ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਚੈਂਬਰ ਦੇ ਸਕੱਤਰ ਜਨਰਲ ਡਾ: ਰਣਜੀਤ ਮਹਿਤਾ ਨੇ ਕਿਹਾ ਕਿ ਪਾਈਟੈਕਸ ਦੌਰਾਨ ਅੰਮ੍ਰਿਤਸਰ ’ਚ ਲੌਜਿਸਟਿਕਸ, ਆਵਾਜਾਈ, ਰਿਹਾਇਸ਼, ਕੇਟਰਿੰਗ ਅਤੇ ਹੋਰ ਸੇਵਾਵਾਂ ਦੀ ਮੰਗ ਵਧਦੀ ਹੈ, ਜਿਸ ਨਾਲ ਸਥਾਨਕ ਕਾਰੋਬਾਰਾਂ ਨੂੰ ਫ਼ਾਇਦਾ ਹੁੰਦਾ ਹੈ।
ਪਿਛਲੀ ਖ਼ਬਰ ਸੀਨੀਅਰ ਮਹਿਲਾ ਅਕਾਲੀ ਆਗੂ ਡਾ. ਜਸਵਿੰਦਰ ਕੌਰ ਸੋਹਲ ਭਾਜਪਾ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਏਅਰਪੋਰਟ ਰੋਡ ’ਤੇ ਗੰਦਗੀ ਦੇ ਛੱਪੜ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ- ਕੁੰਭਕਰਨੀ ਨੀਂਦ ਸੁੱਤਾ ਜ਼ਿਲ੍ਹਾ ਪ੍ਰਸ਼ਾਸਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।