ਲੋਹਗੜ ਨੇੜੇ ਐਕਟਿਵਾ ਸਵਾਰ ਲੁਟੇਰੇ ਵਲੋਂ ਪਰਸ ਖੋਹਣ ਮੌਕੇ ਸੜਕ ’ਤੇ ਡਿਗਣ ਕਾਰਨ ਔਰਤ ਜ਼ਖ਼ਮੀ * 2 ਮੋਬਾਈਲ ਤੇ ਨਕਦੀ ਵਾਲਾ ਪਰਸ ਖੋਹ ਕੇ ਲੁਟੇਰਾ ਹੋਇਆ ਫ਼ਰਾਰ ਵੀਡੀਓ ਵਾਇਰਲ
ਅੰਮ੍ਰਿਤਸਰ, 20 ਨਵੰਬਰ (ਰੇਸ਼ਮ ਸਿੰਘ)- ਸ਼ਹਿਰ ’ਚ ਔਰਤਾਂ ਨਾਲ ਲਗਾਤਾਰ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਦੌਰਾਨ ਇਕ ਹੋਰ ਵਾਰਦਾਤ ਦੀ ਵੀਡੀਓ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਔਰਤ ਪਾਸੋਂ ਐਕਟਿਵਾ ਸਵਾਰ ਪਰਸ ਖੋਹ ਕੇ ਫ਼ਰਾਰ ਹੋ ਗਿਆ ਤੇ ਔਰਤ ਸੜਕ ’ਤੇ ਹੇਠਾ ਡਿਗਣ ਕਾਰਨ ਮਾਮੂਲੀ ਜ਼ਖ਼ਮੀਂ ਵੀ ਹੋ ਗਈ। ਇਸ ਘਟਨਾ ਉਪਰੰਤ ਪੁਲਿਸ ਵਲੋਂ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਲਿਆ ਗਿਆ ਹੈ।
ਲੁੱਟ ਖੋਹ ਦੀ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਸੁਰਿੰਦਰ ਸਿੰਘ। ਤਸਵੀਰ : ਹਰਜੀਤ ਸਿੰਘ
21-11-2026