23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪੰਜਾਬੀ ਲੈਂਸ ਅੰਮ੍ਰਿਤਸਰ ਦੀ ਮਾਸਿਕ ਮਿਲਣੀ ’ਚ ਡਾ. ਭਾਈ ਵੀਰ ਸਿੰਘ ਦੀ ਸਾਹਿਤਕ ਵਿਰਾਸਤ ਨੂੰ ਕੀਤਾ ਯਾਦ

ਅੰਮ੍ਰਿਤਸਰ, 23 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਤੇ ਪ੍ਰਚਾਰ-ਪ੍ਰਸਾਰ ਲਈ ਸਰਗਰਮ ਭਾਈਚਾਰੇ ਪੰਜਾਬੀ ਲੈਂਸ ਅੰਮ੍ਰਿਤਸਰ ਦੀ ਮਾਸਿਕ ਮਿਲਣੀ ਟਾਈਮਲੈਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਹੈਰੀਟੇਜ ਮਿਊਜ਼ੀਅਮ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ ਕਰਵਾਈ ਗਈ। ਇਸ ਦਾ ਮਕਸਦ ਸ਼ਹਿਰ ਦੀ ਸਾਹਿਤਕ, ਸੱਭਿਆਚਾਰਕ ਅਤੇ ਰਚਨਾਤਮਕ ਵਿਰਾਸਤ ਨੂੰ ਨਵੇਂ ਨਜ਼ਰੀਏ ਨਾਲ ਸਮਝਣਾ ਅਤੇ ਲੋਕਾਂ ਨੂੰ ਇਸ ਨਾਲ ਜੋੜਨਾ ਹੈ।

ਅਜੀਤ ਡੈਸਕ 24-11-2026
ਅੰਮ੍ਰਿਤਸਰ, 23 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਤੇ ਪ੍ਰਚਾਰ-ਪ੍ਰਸਾਰ ਲਈ ਸਰਗਰਮ ਭਾਈਚਾਰੇ ਪੰਜਾਬੀ ਲੈਂਸ ਅੰਮ੍ਰਿਤਸਰ ਦੀ ਮਾਸਿਕ ਮਿਲਣੀ ਟਾਈਮਲੈਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਹੈਰੀਟੇਜ ਮਿਊਜ਼ੀਅਮ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ ਕਰਵਾਈ ਗਈ। ਇਸ ਦਾ ਮਕਸਦ ਸ਼ਹਿਰ ਦੀ ਸਾਹਿਤਕ, ਸੱਭਿਆਚਾਰਕ ਅਤੇ ਰਚਨਾਤਮਕ ਵਿਰਾਸਤ ਨੂੰ ਨਵੇਂ ਨਜ਼ਰੀਏ ਨਾਲ ਸਮਝਣਾ ਅਤੇ ਲੋਕਾਂ ਨੂੰ ਇਸ ਨਾਲ ਜੋੜਨਾ ਹੈ। ਇਸ ਵਾਰ ਦੀ ਮਿਲਣੀ ਦਾ ਮੁੱਖ ਵਿਸ਼ਾ ਪੰਜਾਬੀ ਸਾਹਿਤ ਦੇ ਮਹਾਨ ਸਾਹਿਤਕਾਰ, ਕਵੀ ਅਤੇ ਚਿੰਤਕ ਡਾ. ਭਾਈ ਵੀਰ ਸਿੰਘ ਦਾ ਜੀਵਨ, ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਅਤੇ ਪੰਜਾਬੀ ਸਮਾਜ ਨੂੰ ਦਿੱਤਾ ਗਿਆ ਅਮੁੱਲ ਯੋਗਦਾਨ ਰਿਹਾ। ਇਸ ਸਮਾਗਮ ਨੂੰ ਸਿਰਫ਼ ਸਾਹਿਤਕ ਵਿਚਾਰ-ਵਟਾਂਦਰੇ ਤੱਕ ਸੀਮਤ ਨਾ ਰੱਖਦਿਆਂ ਅੰਮ੍ਰਿਤਸਰ ਦੀ ਇਤਿਹਾਸਕ ਅਤੇ ਸਾਹਿਤਕ ਵਿਰਾਸਤ ਨਾਲ ਜੁੜਨ ਦਾ ਇਕ ਵਿਸ਼ੇਸ਼ ਅਨੁਭਵ ਬਣਾਇਆ ਗਿਆ। ਇਸ ਸਮਾਗਮ ’ਚ ਸੀ. ਏ. ਦਵਿੰਦਰ ਸਿੰਘ ਸੰਸਥਾਪਕ ਟਾਈਮਲੈਸ ਅੰਮ੍ਰਿਤਸਰ, ਪੰਕਜ ਮਿਸ਼ਰਾ ਅਤੇ ਡਾ. ਜੋਗਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ। ਡਾ. ਜੋਗਿੰਦਰ ਸਿੰਘ ਨੇ ਹਾਜ਼ਰ ਮੈਂਬਰਾਂ ਨੂੰ ਡਾ. ਭਾਈ ਵੀਰ ਸਿੰਘ ਹੈਰੀਟੇਜ ਮਿਊਜ਼ੀਅਮ ਅਤੇ ਉਨ੍ਹਾਂ ਦੇ ਇਤਿਹਾਸਕ ਨਿਵਾਸ ਦਾ ਵਿਸ਼ੇਸ਼ ਦੌਰਾ ਕਰਵਾਇਆ। ਮਾਸਿਕ ਮਿਲਣੀ ਦੌਰਾਨ ਡਾ. ਭਾਈ ਵੀਰ ਸਿੰਘ ਦੀ ਸਾਹਿਤਕ ਸ਼ਖ਼ਸੀਅਤ, ਉਨ੍ਹਾਂ ਦੀ ਸਿਰਜਣਾਤਮਕ ਸੋਚ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ’ਚ ਉਨ੍ਹਾਂ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਦੌਰਾਨ ਰਸ਼ਮੀ ਕਟਾਰੀਆ ਅਤੇ ਹਰਿੰਦਰ ਸਿੰਘ ਨੇ ਆਪਣੀ ਕਵਿਤਾਗਾਯਨ ਰਾਹੀਂ ਸਾਹਿਤਕ ਸੰਵੇਦਨਾਵਾਂ ਨੂੰ ਬਾਖੂਬੀ ਪੇਸ਼ ਕੀਤਾ, ਜਦਕਿ ਗੋਬਿੰਦਪ੍ਰੀਤ ਸਿੰਘ ਨੇ ਰਬਾਬ ਦੀਆਂ ਮਿੱਠੀਆਂ ਧੁਨਾਂ ਨਾਲ ਇਤਿਹਾਸਕ ਮਾਹੌਲ ਨੂੰ ਇਕ ਵਿਲੱਖਣ ਰੂਹਾਨੀ ਅਤੇ ਸੱਭਿਆਚਾਰਕ ਰੰਗ ਦਿੱਤਾ। ਇਸ ਮੌਕੇ ਸਾਹਿਤ ਪ੍ਰੇਮੀਆਂ, ਕਲਾਕਾਰਾਂ ਅਤੇ ਸੱਭਿਆਚਾਰਕ ਗਤੀਵਿਧੀਆਂ ‘ਚ ਦਿਲਚਸਪੀ ਰੱਖਣ ਵਾਲੇ ਵੱਖ-ਵੱਖ ਖੇਤਰਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ’ਚ ਕੂੜੇ ਦੇ ਢੇਰ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ‘ਅੰਮ੍ਰਿਤਸਰ 450 : ਦੁਰਲੱਭ ਪੁਸਤਕਾਂ ਅਤੇ ਹੱਥ-ਲਿਖਤਾਂ ਦੀ ਪ੍ਰਦਰਸ਼ਨੀ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।