28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਕੂਲ ਤੋਂ ਕੱਢੀ ਅਧਿਆਪਕਾ ਦੇ ਪਿਤਾ ਨੇ ਪ੍ਰਿੰਸੀਪਲ ਨਾਲ ਕੀਤਾ ਦੁਰਵਿਹਾਰ

ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)-ਨਿੱਜੀ ਸਕੂਲ ਦੀ ਇਕ ਅਧਿਆਪਕਾ ਨੂੰ ਕੰਟਰੈਕਟ ਖ਼ਤਮ ਹੋਣ ’ਤੇ ਸਕੂਲ ਤੋਂ ਫ਼ਾਰਗ ਕੀਤੇ ਜਾਣ ਦੇ ਗੁੱਸੇ ’ਚ ਆ ਕੇ ਅਧਿਆਪਕਾ ਦੇ ਪਿਤਾ ਨੇ ਸਕੂਲ ਦੀ ਪ੍ਰਿੰਸੀਪਲ ਨਾਲ ਦੁਰਵਿਹਾਰ ਕਰਨ, ਵੀਡੀਓ ਬਣਾਉਣ ਤੇ ਧਮਕਾਉਣ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਮਜਦ ਕਰ ਲਿਆ ਗਿਆ ਹੈ। ਇਹ ਸ਼ਿਕਾਇਤ ਥਾਣਾ ਗੇਟ ਹਕੀਮਾ ਦੀ ਪੁਲਿਸ ਕੋਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਲਬਿਕ ਸਕੂਲ ਦੀ ਪ੍ਰਿੰਸੀਪਲ ਜਸਪਾਲ ਕੌਰ ਵਲੋਂ ਦਰਜ ਕਰਵਾਈ ਗਈ ਹੈ।

ਅਜੀਤ ਡੈਸਕ 29-11-2026
ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)-ਨਿੱਜੀ ਸਕੂਲ ਦੀ ਇਕ ਅਧਿਆਪਕਾ ਨੂੰ ਕੰਟਰੈਕਟ ਖ਼ਤਮ ਹੋਣ ’ਤੇ ਸਕੂਲ ਤੋਂ ਫ਼ਾਰਗ ਕੀਤੇ ਜਾਣ ਦੇ ਗੁੱਸੇ ’ਚ ਆ ਕੇ ਅਧਿਆਪਕਾ ਦੇ ਪਿਤਾ ਨੇ ਸਕੂਲ ਦੀ ਪ੍ਰਿੰਸੀਪਲ ਨਾਲ ਦੁਰਵਿਹਾਰ ਕਰਨ, ਵੀਡੀਓ ਬਣਾਉਣ ਤੇ ਧਮਕਾਉਣ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਮਜਦ ਕਰ ਲਿਆ ਗਿਆ ਹੈ। ਇਹ ਸ਼ਿਕਾਇਤ ਥਾਣਾ ਗੇਟ ਹਕੀਮਾ ਦੀ ਪੁਲਿਸ ਕੋਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਲਬਿਕ ਸਕੂਲ ਦੀ ਪ੍ਰਿੰਸੀਪਲ ਜਸਪਾਲ ਕੌਰ ਵਲੋਂ ਦਰਜ ਕਰਵਾਈ ਗਈ ਹੈ। ਜਿਸ ਨੇ ਦੱਸਿਆ ਕਿ ਸਕੂਲ ’ਚ ਮਨਮੀਤ ਕੌਰ ਨੂੰ 89 ਦਿਨਾਂ ਦੇ ਕੰਟਰੈਕਟਰ ’ਤੇ ਰੱਖਿਆ ਗਿਆ ਸੀ ਕਿ ਕੰਟਰੈਕਟ ਖ਼ਤਮ ਹੋਣ ’ਤੇ ਜਦੋਂ ਨੌਕਰੀ ਤੋਂ ਮੁਕਤ ਕੀਤਾ ਗਿਆ ਤਾਂ ਉਕਤ ਅਧਿਆਪਕਾ ਨੇ ਆਪਣੇ ਪਿਤਾ ਨੂੰ ਭੜਕਾ ਕੇ ਸਕੂਲ ਭੇਜਿਆ। ਜਿਸ ਨੇ ਸਕੂਲ ’ਚ ਦਾਖ਼ਲ ਹੋ ਕੇ ਉਸ ਨਾਲ ਬਦਸਲੂਕੀ ਕੀਤੀ । ਧਮਕੀਆਂ ਦਿੱਤੀਆਂ ਤੇ ਵੀਡਿਓ ਬਣਾਈ ਜਦੋਂ ਉਸਨੇ ਵੀਡਿਓ ਬਣਾਉਣ ਤੋਂ ਰੋਕਿਆ ਤਾਂ ਉਸ ਨਾਲ ਹਥੋਪਾਈ ਕੀਤੀ ਤੇ ਉਸਦੇ ਸਟਾਫ਼ ਨਾਲ ਵੀ ਹਥੋਪਾਈ ਹੋਇਆ ਤੇ ਬੱਚਿਆਂ ਦੇ ਸਾਹਮਣੇ ਪ੍ਰਿੰਸੀਪਲ ਨੂੰ ਧਮਕੀਆਂ ਦਿੱਤੀਆਂ। ਪੁਲਿਸ ਵਲੋਂ ਅਮਰੀਕ ਸਿੰਘ ਵਾਸੀ ਸੈਲੀਬਰੇਸ਼ਨ ਇਨਕਲੇਵ ਤਰਨ ਤਾਰਨ ਰੋਡ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਵਲੋਂ ਰਾਹ ਨਾ ਦੇਣ ’ਤੇ ਕਾਰ ਸਵਾਰ ਨੇ ਚਲਾਈਆਂ ਅੰਨੇਵਾਹ ਗੋਲੀਆਂ, ਮੋਟਰਸਾਇਕਲ ਸਵਾਰ ਜ਼ਖ਼ਮੀ ਅਗਲੀ ਖ਼ਬਰ ਡਾ. ਜਤਿੰਦਰ ਸਿੰਘ ਲਾਹੌਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਮੁਜੰਗ ਦੇ ਗ੍ਰੰਥੀ ਨਿਯੁੱਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।