30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਗੇਟ ਹਕੀਮਾਂ ਦੀ ਫਤਿਹ ਸਿੰਘ ਕਾਲੋਨੀ ਵਿਖੇ ਚੱਲੀਆਂ ਗੋਲੀਆਂ

ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਬੀਤੀ ਅੱਧੀ ਰਾਤ ਤੋਂ ਬਾਅਦ ਥਾਣਾ ਗੇਟ ਹਕੀਮਾਂ ਦੇ ਖੇਤਰ ਫਤਹਿ ਸਿੰਘ ਕਾਲੋਨੀ ਵਿਖੇ ਹਥਿਆਰਬੰਦਾਂ ਵਲੋਂ ਇਕ ਵਿਅਕਤੀ ਦੇ ਘਰ ’ਤੇ ਹਮਲਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ ਜੋ ਕਿ ਵਿਅਕਤੀ ਨੇ ਆਪਣੇ ਘਰ ’ਚ ਵੜ੍ਹ ਕੇ ਆਪਣੀ ਜਾਨ ਬਚਾਈ ਤੇ ਗੋਲੀਆਂ ਗੇਟ ਨੂੰ ਲੱਗੀਆਂ। ਹਾਲਾਂਕਿ ਪੁਲਿਸ ਅਨੁਸਾਰ ਇਹ ਮਾਮਲਾ ਪੁਰਾਣੀ ਦੁਸ਼ਮਣੀ ਦਾ ਹੈ ਅਤੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਏ.ਡੀ.ਸੀ.ਪੀ. ਸ਼ਹਿਰੀ-1 ਯੋਗੇਸ਼ਵਰ ਸਿੰਘ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ । ਤਸਵੀਰ : ਨਿਰਮਲ ਸਟੂਡੀਓ 30-11-2026
ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਬੀਤੀ ਅੱਧੀ ਰਾਤ ਤੋਂ ਬਾਅਦ ਥਾਣਾ ਗੇਟ ਹਕੀਮਾਂ ਦੇ ਖੇਤਰ ਫਤਹਿ ਸਿੰਘ ਕਾਲੋਨੀ ਵਿਖੇ ਹਥਿਆਰਬੰਦਾਂ ਵਲੋਂ ਇਕ ਵਿਅਕਤੀ ਦੇ ਘਰ ’ਤੇ ਹਮਲਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ ਜੋ ਕਿ ਵਿਅਕਤੀ ਨੇ ਆਪਣੇ ਘਰ ’ਚ ਵੜ੍ਹ ਕੇ ਆਪਣੀ ਜਾਨ ਬਚਾਈ ਤੇ ਗੋਲੀਆਂ ਗੇਟ ਨੂੰ ਲੱਗੀਆਂ। ਹਾਲਾਂਕਿ ਪੁਲਿਸ ਅਨੁਸਾਰ ਇਹ ਮਾਮਲਾ ਪੁਰਾਣੀ ਦੁਸ਼ਮਣੀ ਦਾ ਹੈ ਅਤੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਏ.ਡੀ.ਸੀ.ਪੀ. ਸ਼ਹਿਰੀ-1 ਯੋਗੇਸ਼ਵਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਦੀ ਹੈ ਜਦੋਂ ਕਿ ਫਤਿਹ ਸਿੰਘ ਕਾਲੋਨੀ ਵਿਖੇ ਗੋਲੀਆਂ ਚਲਣ ਦੀ ਘਟਨਾਂ ਦਾ ਪਤਾ ਚਲਿਆ ਸੀ। ਇਸ ਸੰਬੰਧੀ ਵਿਜੈ ਕੁਮਾਰ ਵਾਸੀ ਫਤਿਹ ਸਿੰਘ ਕਾਲੋਨੀ ਨੇ ਦੱਸਿਆ ਕਿ ਉਹ ਬੀਤੀ ਅੱਧੀ ਰਾਤ ਤੋਂ ਬਾਅਦ ਕਰੀਬ 1 ਵਜੇ ਦੀ ਹੈ ਜਦੋਂ ਉਸਦੇ ਘਰ ਦੇ ਬਾਹਰ ਸਮੀਰ ਤੇ ਹੋਰ 4-5 ਵਿਅਕਤੀਆਂ ਨੇ ਗਾਲੀ ਗਲੋਚ ਕੀਤਾ ਤੇ ਜਦੋਂ ਉਹ ਦੇਖਣ ਲਈ ਘਰ ਦੇ ਬਾਹਰ ਆਇਆ ਤਾਂ ਉਨ੍ਹਾਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਉਹ ਘਰ ਦੇ ਅੰਦਰ ਚਲਿਆ ਗਿਆ ਤੇ ਗੋਲੀਆਂ ਗੇਟ ਨੂੰ ਲੱਗੀਆਂ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਰਕਾਰੀ ਜੰਗਲ ’ਚੋਂ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਦਿਆਂ ਦੋ ਕਾਬੂ ਅਗਲੀ ਖ਼ਬਰ ਏ. ਐਸ. ਆਈ ਗਗਨਦੀਪ ਸਿੰਘ ਚੌਂਕੀ ਇੰਚਾਰਜ ਸੜੋਆ ਵਲੋਂ ਕਾਬੂ ਕੀਤਾ ਕਥਿਤ ਦੋਸ਼ੀ ਨਾਲ ਪੁਲਿਸ ਪਾਰਟੀ। ਨਸ਼ੀਲੀਆਂ ਗੋਲੀਆਂ ਸਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।