ਮਜੀਠੀਆ 24 ਨੂੰ ਪਿੰਡ ਢੋਟਾ ਵਿਖੇ ਪਹੁੰਚਣਗੇ- ਜਥੇ ਨਾਗੌਕੇ
ਖਡੂਰ ਸਾਹਿਬ, 22 ਅਗਸਤ (ਰਸ਼ਪਾਲ ਸਿੰਘ ਕੁਲਾਰ)– ਸਾਚਾ ਗੁਰੂ ਲਾਧੋ ਰੇ ਮੇਲਾ ਰੱਖੜ ਪੁੰਨਿਆ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾ ਰਹੀ ਰੈਲੀ ਸਬੰਧੀ ਵਰਕਰਾਂ ਨੂੰ ਲਾਮਬੰਧ ਕਰਨ ਲਈ ਮਾਝੇ ਦੇ ਧਾਕੜ ਜਰਨੈਲ ਬਿਕਰਮ ਸਿੰਘ ਮਜੀਠੀਆ ਹਲਕਾ ਬਾਬਾ ਬਕਾਲਾ ਦੇ ਪਿੰਡ ਢੋਟਾ ਵਿਖੇ ਪੁੱਜਣਗੇ। ਇਹ ਜਾਣਕਾਰੀ ਜਥੇਦਾਰ ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਾਂਝੀ ਕਰਦਿਆਂ ਕਿਹਾ ਕਿ ਪਿੰਡ ਢੋਟਾ ਵਿਖੇ ਮਜੀਠੀਆ ਵਲੋਂ 24 ਅਗਸਤ ਨੂੰ ਵਰਕਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਸਬੰਧੀ ਲਾਮਬੰਦ ਕੀਤਾ ਜਾਵੇਗਾ।
ਅਜੀਤ ਡੈਸਕ
23-08-2026