24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

..ਜਦੋਂ ਉਮਰਾ ਨੰਗਲ ਨੇ ਅਕਾਲੀ ਦਲ ਧਿਰਾਂ ’ਚ ਕਰਾਈ ਪੰਥਕ ਏਕਤਾ ਸ਼੍ਰੋਮਣੀ ਅਕਾਲੀ ਦਲ ਵਲੋਂ ਮੇਲੇ ’ਤੇ ਹੋਣ ਵਾਲੀ ਕਾਨਫ਼ਰੰਸ ਨੂੰ ਮਿਲਿਆ ਵੱਡਾ ਬੱਲ

ਬਾਬਾ ਬਕਾਲਾ ਸਾਹਿਬ, 23 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਮਾਝੇ ਦੇ ਨਿਧੜਕ ਅਕਾਲੀ ਆਗੂ, ਸਾਬਕਾ ਮਾਲ ਮੰਤਰੀ ਸਵਰਗਵਾਸੀ ਜਥੇ. ਜੀਵਨ ਸਿੰਘ ਉਮਰਾ ਨੰਗਲੇ ਦੇ ਪੋਤਰੇ ਸ: ਪਰਮਰਾਜ ਸਿੰਘ ਉਮਰਾ ਨੰਗਲ (ਸਾ: ਏ.

ਅਜੀਤ ਡੈਸਕ 24-08-2026
ਬਾਬਾ ਬਕਾਲਾ ਸਾਹਿਬ, 23 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਮਾਝੇ ਦੇ ਨਿਧੜਕ ਅਕਾਲੀ ਆਗੂ, ਸਾਬਕਾ ਮਾਲ ਮੰਤਰੀ ਸਵਰਗਵਾਸੀ ਜਥੇ. ਜੀਵਨ ਸਿੰਘ ਉਮਰਾ ਨੰਗਲੇ ਦੇ ਪੋਤਰੇ ਸ: ਪਰਮਰਾਜ ਸਿੰਘ ਉਮਰਾ ਨੰਗਲ (ਸਾ: ਏ.ਡੀ.ਜੀ.ਪੀ.) ਦੀ ਪਹਿਲ ਕਦਮੀ ਤੇ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਦੀਆਂ ਵੱਖ-ਵੱਖ ਧਿਰਾਂ ਵਿਚ ਉਦੋਂ ਪੰਥਕ ਏਕਤਾ ਹੋ ਗਈ, ਜਦੋਂ ਸ: ਉਮਰਾ ਨੰਗਲ ਨੇ ਇਨ੍ਹਾਂ ਸਭ ਦੀਆਂ ਆਪਸੀ ਜੱਫੀਆਂ ਪਵਾ ਦਿੱਤੀਆਂ ਅਤੇ ਇਕ ਪਲੇਟਫਾਰਮ ’ਤੇ ਇਕੱਠੇ ਹੋਕੇ ਚੱਲਣ ਲਈ ਪ੍ਰੇਰਿਆ, ਜਿਸ ਨਾਲ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਹੋਣ ਜਾ ਰਹੀ ਵਿਸ਼ਾਲ ਅਕਾਲੀ ਕਾਨਫਰੰਸ ਨੂੰ ਵੱਡਾ ਬਲ ਮਿਲੇਗਾ । ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ, ਗੁਰਦਿਆਲ ਸਿੰਘ ਬਿੱਲਾ ਪ੍ਰਧਾਨ ਛਾਪਿਆਂਵਾਲੀ ਅਤੇ ਜਥੇ. ਜਰਨੈਲ ਸਿੰਘ ਕੋਟ ਮਹਿਤਾਬ (ਆਗੂ ਦਲਿਤ ਫਰੰਟ) ਬੀਤੇ ਕੁਝ ਸਮੇਂ ਤੋਂ ਆਪੋ-ਆਪਣੇ ਤੌਰ ’ਤੇ ਹਲਕੇ ਵਿਚ ਵਿਚਰ ਰਹੇ ਸਨ । ਹੁਣ ਹਲਕਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਪਿਛੋਕੜ ਵਾਲੇ ਉਮਰਾ ਨੰਗਲ ਪਰਿਵਾਰ ਦੇ ਉੱਦਮ ਸਦਕਾ ਇਹ ਪੰਥਕ ਏਕਤਾ ਨੇਪਰੇ ਚੜ੍ਹਨ ਨਾਲ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਮਿਲੇਗਾ । ਜਿਸ ਨਾਲ ਅਕਾਲੀ ਕਾਨਫਰੰਸ ਵਿਚ ਵੱਡਾ ਇਕੱਠ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ। ਜਥੇ. ਜਲਾਲ ਉਸਮਾ ਨੇ ਜਿੱਥੇ ਉਮਰਾ ਨੰਗਲ ਪਰਿਵਾਰ ਦਾ ਧੰਨਵਾਦ ਕੀਤਾ ਹੈ, ਉਥੇ ਪੰਥਕ ਏਕਤਾ ਲਈ ਜੁੜੇ ਆਗੂਆਂ ਨੂੰ ਜੀ ਆਇਆਂ ਕਿਹਾ ਹੈ । ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਕੌਂਸਲਰ ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ), ਦਿਲਪ੍ਰੀਤ ਸਿੰਘ ਡਿੱਪੀ ਪੂਹਲਾ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਜੰਗੀ ਅਗਮ ਮੋਟਰ, ਠੇਕੇਦਾਰ ਰਵੀ ਜੱਲੂਵਾਲ, ਸਰਬਜੀਤ ਸਿੰਘ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਮੈਂਬਰ ਅਜੀਤ ਸਿੰਘ, ਰਾਜੀਵ ਬਬਲੂ ਬਿਆਸ, ਦਿਆਲ ਸਿੰਘ ਖਿਲ਼ਚੀਆਂ, ਗੁਰਮੀਤ ਸਿੰਘ ਵਡਾਲਾ, ਡਾ: ਗੁਲਜ਼ਾਰ ਸਿੰਘ ਛਾਪਿਆਂਵਾਲੀ, ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ ਕਾਲੇਕੇ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਮੇਲਾ ਰੱਖੜ ਪੁੰਨਿਆਂ ਮੌਕੇ ਹੋਵੇਗਾ ਰਾਜ ਪੱਧਰੀ ਸਮਾਗਮ- ਵਿਧਾਇਕ ਦਲਬੀਰ ਸਿੰਘ ਟੌਂਗ * ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸ... ਅਗਲੀ ਖ਼ਬਰ ਗੁਰੂ ਲਾਧੋ ਰੇ ਦਿਵਸ ਮੇਲੇ ਮੌਕੇ ਗੁਰੂ ਕਾ ਲੰਗਰ 26 ਤੋਂ 30 ਅਗਸਤ ਤੱਕ- ਬਾਬਾ ਸਤਨਾਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।