26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਦੁਕਾਨਦਾਰ ਨੂੰ ਜ਼ਖ਼ਮੀ ਕਰਕੇ ਗੱਲੇ ’ਚੋਂ 30 ਹਜ਼ਾਰ ਦੀ ਨਕਦੀ ਕੱਢਣ ’ਤੇ ਮਾਮਲਾ ਦਰਜ

ਗੋਇੰਦਵਾਲ, 25 ਅਗਸਤ (ਸਕੱਤਰ ਸਿੰਘ ਅਟਵਾਲ)—ਦੁਕਾਨਦਾਰ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਉਸਦੇ ਗੱਲੇ ਵਿਚੋਂ 30 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋਣ ਵਾਲੇ 2 ਵਿਅਕਤੀਆਂ ਖਿਲਾਫ਼ ਥਾਣਾ ਗੋਇੰਦਵਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਥਾਣਾ ਗੋਇੰਦਵਾਲ ਵਿਖੇ ਸੰਜੀਵ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਗੋਇੰਦਵਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਪਿੰਡ ਧੂੰਦਾ ਵਿਖੇ ਦੁਕਾਨ ਹੈ, ਜਿੱਥੇ ਉਹ ਅਧਾਰ ਕਾਰਡ ਰਾਹੀਂ ਪੈਸੇ ਵੀ ਕੱਢਦਾ ਹੈ।

ਅਜੀਤ ਡੈਸਕ 26-08-2026
ਗੋਇੰਦਵਾਲ, 25 ਅਗਸਤ (ਸਕੱਤਰ ਸਿੰਘ ਅਟਵਾਲ)—ਦੁਕਾਨਦਾਰ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਉਸਦੇ ਗੱਲੇ ਵਿਚੋਂ 30 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋਣ ਵਾਲੇ 2 ਵਿਅਕਤੀਆਂ ਖਿਲਾਫ਼ ਥਾਣਾ ਗੋਇੰਦਵਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਥਾਣਾ ਗੋਇੰਦਵਾਲ ਵਿਖੇ ਸੰਜੀਵ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਗੋਇੰਦਵਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਪਿੰਡ ਧੂੰਦਾ ਵਿਖੇ ਦੁਕਾਨ ਹੈ, ਜਿੱਥੇ ਉਹ ਅਧਾਰ ਕਾਰਡ ਰਾਹੀਂ ਪੈਸੇ ਵੀ ਕੱਢਦਾ ਹੈ। ਉਸਦੀ ਦੁਕਾਨ ’ਤੇ ਹਰਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਘੁੱਗਸ਼ੋਰ ਜ਼ਿਲ੍ਹਾ ਕਪੂਰਥਲਾ ਜੋ ਕਿ ਪਹਿਲਾਂ ਵੀ ਪੈਸੇ ਕਢਵਾਉਣ ਆਉਦੇ ਸਨ, ਆਏ ਜਿਨ੍ਹਾਂ ਨੇ ਹੱਥਾਂ ਵਿਚ ਡੰਡੇ ਫੜੇ ਹੋਏ ਸਨ, ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਉਹ ਜ਼ਖਮੀ ਹੋ ਗਿਆ। ਉਕਤ ਵਿਅਕਤੀ ਉਸ ਦੇ ਗੱਲੇ ਵਿਚੋਂ 30 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ । ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪਿਸਟਲ, ਕਾਰਤੂਸ ਅਤੇ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸਿੰਥੈਟਿਕ ਮਠਿਆਈਆਂ ਦੀ ਵਿਕਰੀ ਦਾ ਖਦਸ਼ਾ- ਕਾ. ਮਹਾਂਵੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।