31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹਰੀਕੇ ਪੱਤਣ ਵਾਸੀਆਂ ਲਈ ਮੁਸੀਬਤ ਬਣੇ ਅਵਾਰਾ ਬਾਂਦਰ ਹਰੀਕੇ ਪੰਛੀ ਰੱਖ ਦੇ ਜੰਗਲ ’ਚੋਂ ਨਿਕਲ ਹਰੀਕੇ ਪੱਤਣ ਦੇ ਰਿਹਾਇਸ਼ੀ ਇਲਾਕੇ ’ਚ ਪੁੱਜੇ ਬਾਂਦਰ

ਹਰੀਕੇ ਪੱਤਣ, 30 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਵਿਚ ਅਵਾਰਾ ਬਾਂਦਰ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ। ਜ਼ਿਕਰਯੋਗ ਹੈ ਕਸਬਾ ਹਰੀਕੇ ਪੱਤਣ ਜੋ ਹਰੀਕੇ ਪੰਛੀ ਰੱਖ ਦੇ ਬਿਲਕੁਲ ਨਜ਼ਦੀਕ ਹੈ ਤੇ ਪੰਛੀ ਰੱਖ ਦੇ ਜੰਗਲ ਏਰੀਏ ਵਿਚ ਬਹੁਤ ਜ਼ਿਆਦਾ ਤਦਾਦ ਵਿਚ ਬਾਂਦਰ ਮੌਜੂਦ ਹਨ ਤੇ ਇਹ ਇਸ ਜੰਗਲ ਵਿਚੋਂ ਨਿਕਲ ਕੇ ਕਸਬਾ ਹਰੀਕੇ ਪੱਤਣ ਦੇ ਰਿਹਾਇਸ਼ੀ ਇਲਾਕੇ ਵਿਚ ਪਹੁੰਚ ਗਏ ਹਨ, ਜੋ ਲੋਕਾਂ ਲਈ ਅਨੇਕਾਂ ਮੁਸ਼ਕਿਲਾਂ ਦਾ ਅਤੇ ਖੌਫ਼ ਦਾ ਕਾਰਨ ਬਣੇ ਹੋਏ ਹਨ।

ਹਰੀਕੇ ਪੱਤਣ ਬਜ਼ਾਰ ਵਿਚ ਬੱਸ ਅੱਡੇ ਦੀ ਛੱਤ ’ਤੇ ਪਈਆਂ ਪਾਣੀ ਵਾਲੀਆਂ ਟੈਂਕੀਆਂ ’ਤੇ ਚੜ੍ਹੇ ਬਾਂਦਰ ਅਤੇ ਕਰਿਆਨੇ ਵਾਲੀ ਦੁਕਾਨ ਤੋਂ ਨਮਕੀਨ ਦੇ ਪੈਕੇਟ ਚੁੱਕ ਕੇ ਖਾਂਦਾ ਹੋਇਆ ਬਾਂਦਰ। ਤਸਵੀਰਾਂ: ਕੁੰਦਰਾ 31-08-2026
ਹਰੀਕੇ ਪੱਤਣ, 30 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਵਿਚ ਅਵਾਰਾ ਬਾਂਦਰ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ। ਜ਼ਿਕਰਯੋਗ ਹੈ ਕਸਬਾ ਹਰੀਕੇ ਪੱਤਣ ਜੋ ਹਰੀਕੇ ਪੰਛੀ ਰੱਖ ਦੇ ਬਿਲਕੁਲ ਨਜ਼ਦੀਕ ਹੈ ਤੇ ਪੰਛੀ ਰੱਖ ਦੇ ਜੰਗਲ ਏਰੀਏ ਵਿਚ ਬਹੁਤ ਜ਼ਿਆਦਾ ਤਦਾਦ ਵਿਚ ਬਾਂਦਰ ਮੌਜੂਦ ਹਨ ਤੇ ਇਹ ਇਸ ਜੰਗਲ ਵਿਚੋਂ ਨਿਕਲ ਕੇ ਕਸਬਾ ਹਰੀਕੇ ਪੱਤਣ ਦੇ ਰਿਹਾਇਸ਼ੀ ਇਲਾਕੇ ਵਿਚ ਪਹੁੰਚ ਗਏ ਹਨ, ਜੋ ਲੋਕਾਂ ਲਈ ਅਨੇਕਾਂ ਮੁਸ਼ਕਿਲਾਂ ਦਾ ਅਤੇ ਖੌਫ਼ ਦਾ ਕਾਰਨ ਬਣੇ ਹੋਏ ਹਨ। ਇਸ ਸਮੇਂ ਕਈ ਬਾਂਦਰ ਵੱਖ ਵੱਖ ਮੁਹੱਲਿਆਂ ਵਿਚ ਦੇਖੇ ਗਏ, ਜੋ ਕਿ ਹਰੀਕੇ ਵਾਸੀਆਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ, ਜੋ ਕਦੇ ਕਿਸੇ ਦੀ ਦੁਕਾਨ, ਕਦੇ ਕਿਸੇ ਦੇ ਘਰ ਤੇ ਮੌਜ ਮਸਤੀ ਕਰ ਰਹੇ ਹਨ। ਇਹ ਬਾਂਦਰ ਘਰਾਂ, ਦੁਕਾਨਾਂ ਦੀਆਂ ਛੱਤਾਂ ’ਤੇ ਪਈਆਂ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣ ਖੋਲ੍ਹ ਕੇ ਪਾਣੀ ਗੰਦਾ ਕਰ ਦਿੰਦੇ ਹਨ। ਇਸ ਤੋਂ ਇਲਾਵਾ ਫਲ-ਫਰੂਟ ਅਤੇ ਕਰਿਆਨੇ ਦੀਆਂ ਦੁਕਾਨਾਂ ਤੋਂ ਖਾਣ-ਪੀਣ ਵਾਲਾ ਸਾਮਾਨ ਚੁੱਕ ਕੇ ਲੈ ਜਾਂਦੇ ਹਨ। ਜੇਕਰ ਲੋਕ ਇਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਹਮਲਾ ਕਰ ਦਿੰਦੇ ਹਨ। ਲੋਕਾਂ ਨੇ ਜੰਗਲੀਂ ਜੀਵ ਤੇ ਵਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਾਂਦਰਾਂ ਨੂੰ ਕਾਬੂ ਕਰਕੇ ਮੁਸੀਬਤ ਤੋਂ ਛੁਟਕਾਰਾ ਦਿਵਾਇਆ ਜਾਵੇ।
ਪਿਛਲੀ ਖ਼ਬਰ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਵਿਤਾ ਮੁਕਾਬਲੇ ਕਰਵਾਏ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਨੂੰ ਜਾਂਦੇ ਰਸਤਿਆਂ ਦੀ ਕੀਤੀ ਸਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।