31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਵਲੋਂ ਬਾਬਾ ਬੁੱਢਾ ਜੀ ਲੰਗਰ ਹਾਲ ਦਾ ਲੈਂਟਰ ਪਾਇਆ

ਤਰਨ ਤਾਰਨ, 30 ਅਗਸਤ (ਹਰਿੰਦਰ ਸਿੰਘ)- ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ਬਾਬਾ ਬੁੱਢਾ ਜੀ ਲੰਗਰ ਹਾਲ ’ਤੇ ਲੈਂਟਰ ਪਿਆ। ਇਤਿਹਾਸਿਕ ਨਗਰ ਸੁਰ ਸਿੰਘ ਵਿਖੇ ਬਾਬਾ ਬੁੱਢਾ ਜੀ ਲੰਗਰ ਹਾਲ ਤੇ ਸੰਤ ਬਾਬਾ ਅਵਤਾਰ ਸਿੰਘ ਮੁਖੀ ਸੰਪ੍ਰਦਾਸੀਏ ਦਲ ਬਾਬਾ ਬਿਧੀ ਚੰਦ ਜੀ ਦੀ ਯੋਗ ਅਗਵਾਈ ਹੇਠ ਪੱਧਰੀ ਮੋੜ ’ਤੇ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ, ਕਿਉਂਕਿ ਜਦੋਂ ਬਾਬਾ ਬੁੱਢਾ ਸਾਹਿਬ ਦਾ ਸਲਾਨਾ ਜੋੜ ਮੇਲਾ ਹੁੰਦਾ ਹੈ, ਉਸ ਮੌਕੇ ਜਦ ਬਾਰਿਸ਼ ਹੋ ਜਾਂਦੀ ਹੈ, ਉਸ ਸਮੇਂ ਦੂਰ ਦੁਰਾਂਡੇ ਤੋਂ ਆਈ ਹੋਈ ਸੰਗਤ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜੀਤ ਡੈਸਕ 31-08-2026
ਤਰਨ ਤਾਰਨ, 30 ਅਗਸਤ (ਹਰਿੰਦਰ ਸਿੰਘ)- ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ਬਾਬਾ ਬੁੱਢਾ ਜੀ ਲੰਗਰ ਹਾਲ ’ਤੇ ਲੈਂਟਰ ਪਿਆ। ਇਤਿਹਾਸਿਕ ਨਗਰ ਸੁਰ ਸਿੰਘ ਵਿਖੇ ਬਾਬਾ ਬੁੱਢਾ ਜੀ ਲੰਗਰ ਹਾਲ ਤੇ ਸੰਤ ਬਾਬਾ ਅਵਤਾਰ ਸਿੰਘ ਮੁਖੀ ਸੰਪ੍ਰਦਾਸੀਏ ਦਲ ਬਾਬਾ ਬਿਧੀ ਚੰਦ ਜੀ ਦੀ ਯੋਗ ਅਗਵਾਈ ਹੇਠ ਪੱਧਰੀ ਮੋੜ ’ਤੇ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ, ਕਿਉਂਕਿ ਜਦੋਂ ਬਾਬਾ ਬੁੱਢਾ ਸਾਹਿਬ ਦਾ ਸਲਾਨਾ ਜੋੜ ਮੇਲਾ ਹੁੰਦਾ ਹੈ, ਉਸ ਮੌਕੇ ਜਦ ਬਾਰਿਸ਼ ਹੋ ਜਾਂਦੀ ਹੈ, ਉਸ ਸਮੇਂ ਦੂਰ ਦੁਰਾਂਡੇ ਤੋਂ ਆਈ ਹੋਈ ਸੰਗਤ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਾਂਪੁਰਖਾਂ ਵਲੋਂ ਕੀਤੀ ਗਈ ਅਰਦਾਸ ਤੋਂ ਬਾਅਦ ਲੈਂਟਰ ਦੀ ਸੇਵਾ ਦਾ ਕਾਰਜ ਆਰੰਭ ਹੋਇਆ। ਇਸ ਮੌਕੇ ਬਾਬਾ ਪ੍ਰੇਮ ਸਿੰਘ, ਬਾਬਾ ਚਰਨਜੀਤ ਸਿੰਘ, ਗਿਆਨੀ ਭਗਵਾਨਪੁਰਾ ਬਾਬਾ ਸਤਨਾਮ ਸਿੰਘ ਨਰਸਿੰਗਾ ਵਾਲੇ, ਨਿਰਮਲ ਸਿੰਘ, ਲਖਵਿੰਦਰ ਸਿੰਘ, ਡਾ. ਸੁਖਦੇਵ ਸਿੰਘ ਢਿੱਲੋਂ, ਮੈਂਬਰ ਰਣਬੀਰ ਸਿੰਘ, ਮੈਂਬਰ ਬਲਾਕ ਸੰਮਤੀ ਭਿੱਖੀਵਿੰਡ ਦਿਲਬਾਗ ਸਿੰਘ ਢਿੱਲੋਂ , ਸਰਪੰਚ ਕਿਰਪਾਲ ਸਿੰਘ ਲੱਡਾ, ਸਰਪੰਚ ਡਾ. ਲਖਵਿੰਦਰ ਸਿੰਘ, ਪਾਲ ਸਿੰਘ ਫਗਵਾੜਾ, ਬਾਬਾ ਜਾਹਮਣ ਬਾਬਾ ਛੀਨਾ ਜੀ, ਬਾਬਾ ਸਾਧ ਜੀ ਟੂਟੀਆਂ, ਬਾਬਾ ਸਵਾਇਆ ਸਿੰਘ ਚਾਟੀਵਿੰਡ ਗੇਟ, ਬਾਬਾ ਨਿਹਾਲ ਸਿੰਘ ਸਭਰਾ, ਜਰਨੈਲ ਸਿੰਘ ਟੂਟੀਆਂ, ਬਾਬਾ ਡਾ. ਲਖਵਿੰਦਰ ਸਿੰਘ, ਸੁਖਦੇਵ ਸਿੰਘ ਢਿੱਲੋਂ, ਲਖਵਿੰਦਰ ਸਿੰਘ ਲੱਖਾ ਪ੍ਰਧਾਨ ਸਮੇਤ ਗੁਰੂ ਘਰ ਦੇ ਸੇਵਾਦਾਰ, ਜਿਨ੍ਹਾਂ ਨੇ ਸਵੇਰ ਤੋਂ ਸ਼ਾਮ ਤੱਕ ਗੁਰੂ ਕੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਪਿਛਲੀ ਖ਼ਬਰ ਸੇਵਾ ਮੁਕਤੀ ’ਤੇ ਵਿਸ਼ੇਸ਼-ਲੈਕਚਰਾਰ ਸੁਖਵੰਤ ਸਿੰਘ ਅਗਲੀ ਖ਼ਬਰ ਮੰਮਣਕੇ ਵਿਖੇ ‘ਆਪ’ ਤੇ ਕਾਂਗਰਸ ਛੱਡ ਕਈ ਪਰਿਵਾਰ ਅਕਾਲੀ ਦਲ (ਬ) ’ਚ ਸ਼ਾਮਿਲ ਰਮਨਦੀਪ ਕੌਰ ਸੇਰੋਂ ਤੇ ਬਿੱਲਾ ਸੇਰੋਂ ਨੇ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।