31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਇਕੱਲੇ ਸੁਭਾਸ਼ ਚੰਦਰ ਦਾ 22 ਹਜ਼ਾਰ ਕਰੋੜ ਮੁਆਫ਼, ਕਿਸਾਨਾਂ ਮਜ਼ਦੂਰਾਂ ਦਾ ਦੁੱਕੀ ਨਹੀਂ- ਸੰਯੁਕਤ ਕਿਸਾਨ ਮੋਰਚਾ

ਨੌਸ਼ਹਿਰਾ ਪੰਨੂੰਆਂ, 30 ਅਗਸਤ (ਦੀਪਕ ਮੈਣੀ)- ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂਆਂ ਦਲਜੀਤ ਸਿੰਘ ਦਿਆਲਪੁਰਾ, ਤਰਸੇਮ ਸਿੰਘ ਲੁਹਾਰ, ਇੰਦਰਜੀਤ ਸਿੰਘ ਮਰਹਾਣਾ, ਜੱਸਾ ਸਿੰਘ ਕੱਦਗਿੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂ ਨੇ ਕਿਹਾ ਕਿ ਅੱਜ ਕੇਂਦਰ ਦੀ ਭਾਜਪਾ ਸਰਕਾਰ ਨੇ ਜੀ. ਟੀ.

ਅਜੀਤ ਡੈਸਕ 31-08-2026
ਨੌਸ਼ਹਿਰਾ ਪੰਨੂੰਆਂ, 30 ਅਗਸਤ (ਦੀਪਕ ਮੈਣੀ)- ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂਆਂ ਦਲਜੀਤ ਸਿੰਘ ਦਿਆਲਪੁਰਾ, ਤਰਸੇਮ ਸਿੰਘ ਲੁਹਾਰ, ਇੰਦਰਜੀਤ ਸਿੰਘ ਮਰਹਾਣਾ, ਜੱਸਾ ਸਿੰਘ ਕੱਦਗਿੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂ ਨੇ ਕਿਹਾ ਕਿ ਅੱਜ ਕੇਂਦਰ ਦੀ ਭਾਜਪਾ ਸਰਕਾਰ ਨੇ ਜੀ.ਟੀ.ਵੀ. ਚੈਨਲਾਂ ਦੇ ਮਾਲਕ ਸੁਭਾਸ਼ ਚੰਦਰ ਦੇ 22 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ, ਪਰ ਕਿਸਾਨਾਂ ਮਜ਼ਦੂਰਾਂ ਤੇ ਹੋਰ ਛੋਟੇ ਕਾਰੋਬਾਰੀਆਂ ਨੂੰ ਕਰਜ਼ੇ ਦਾ ਵਿਆਜ਼ ਵੀ ਨਹੀਂ ਛੱਡਿਆ ਜਾਂਦਾ। ਹੁਣ ਜਿਸ ਤਰ੍ਹਾਂ ਖੰਡ ਸਮੇਤ ਸਭ ਰਸੋਈ ਦੀਆਂ ਵਸਤਾਂ ਮਹਿੰਗੀਆ ਹੋਈਆਂ, ਇਸ ਤੋਂ ਪਤਾ ਲੱਗਦਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਲੁੱਟਣ ਦੀ ਕਿੰਨੀ ਖੁੱਲ੍ਹ ਦਿੱਤੀ ਹੋਈ ਹੈ। ਇਸੇ ਕਰਕੇ ਸੰਯੁਕਤ ਕਿਸਾਨ ਮੋਰਚਾ ਚਾਹੁੰਦਾ ਹੈ ਕਿ ਸਹਿਕਾਰੀ ਜਾਂ ਸਰਕਾਰੀ ਖੇਤਰ ਰਾਹੀਂ ਸਮੁੱਚੀ ਖੁਰਾਕ ਤੇ ਸਰਕਾਰੀ ਕੰਟਰੋਲ ਹੋਵੇ ਤਾਂ ਕਿ ਆਮ ਆਦਮੀ ਨੂੰ ਜਿਊਣ ਲਈ ਚੰਗੀ ਖ਼ੁਰਾਕ ਮਿਲਦੀ ਰਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਵਾਅਦੇ ਅਨੁਸਾਰ ਐਮ.ਐਸ.ਪੀ. ਨਹੀਂ ਦਿੱਤੀ ਜਾ ਰਹੀ, ਸਾਰੀਆਂ ਫਸਲਾਂ ਤੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮਹਿੰਗਾਈ ਕਰਨ ਦੀ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਕੇਂਦਰ ਸਰਕਾਰ ਕੰਟਰੋਲ ਕਰਕੇ ਪੰਜਾਬ ਦੀ ਵੱਡਮੁੱਲੀ ਦੌਲਤ ਹੋਰਾਂ ਨੂੰ ਮੁਫ਼ਤ ਦੇ ਰਹੀ ਹੈ ਜਦੋਂ ਹੜ੍ਹਾਂ ਨਾਲ ਰੁੜ੍ਹਣਾ ਹੁੰਦਾ ਹੈ, ਉਦੋਂ ਪੰਜਾਬ ਰੁੜ੍ਹਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀਂ ਰਾਜਧਾਨੀ ਪੰਜਾਬ ਨੂੰ ਨਹੀਂ ਦਿੱਤੀ ਗਈ। ਇਸ ਮੌਕੇ ਜਸਬੀਰ ਸਿੰਘ ਨਿੱਜਰਪੁਰਾ, ਰੇਸ਼ਮ ਸਿੰਘ ਫੈਲੋਕੇ, ਮਨਜੀਤ ਸਿੰਘ ਰੰਧਾਵਾ, ਸੁੱਖਬਾਜ ਸਿੰਘ ਸਿੱਧੂ, ਅਜੀਤ ਸਿੰਘ, ਬਲਵਿੰਦਰ ਸਿੰਘ ਨਿਹੰਗ, ਬਲਦੇਵ ਸਿੰਘ ਸੇਰੋਂ ਕਮਿਸ਼ਨ ਏਜੰਟ, ਚਮਕੌਰ ਸਿੰਘ, ਅਮਰਜੀਤ ਸਿੰਘ ਤੁੜ, ਮੁਖਤਾਰ ਸਿੰਘ ਜੌਹਲ ਢਾਏਵਾਲਾ ਸਮੇਤ ਕਈ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਅਣ-ਮੈਪਡ ਵੋਟਰਾਂ ਦੇ ਕੇਸਾਂ ਸੰਬੰਧੀ ਸੁਣਵਾਈ ਦੌਰਾਨ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦੀ ਅਪੀਲ ਅਗਲੀ ਖ਼ਬਰ ਬਰੀਜ਼ਾ ਗੱਡੀ ਸਵਾਰ ਵਲੋਂ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।