05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਦੁਆਰਾ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪ੍ਰੋਗਰਾਮ ਧੂੰਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸਾਧਵੀ ਗਰਿਮਾ ਭਾਰਤੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਚਰਿੱਤਰ ਏਨਾ ਵਿਸ਼ਾਲ ਹੈ ਕਿ ਉਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਅਜੀਤ ਡੈਸਕ 05-09-2026
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਦੁਆਰਾ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪ੍ਰੋਗਰਾਮ ਧੂੰਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸਾਧਵੀ ਗਰਿਮਾ ਭਾਰਤੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਚਰਿੱਤਰ ਏਨਾ ਵਿਸ਼ਾਲ ਹੈ ਕਿ ਉਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨੂੰ ਦੇਖੀਏ ਤਾਂ ਕਿਤੇ ਤਾਂ ਉਹ ਵਰਿੰਦਾਵਨ ਦੀਆਂ ਗਲੀਆਂ ਵਿਚ ਗਊਆਂ ਨੂੰ ਚਰਾਉਂਦੇ ਹੋਏ ਗਊਪਾਲਕ ਕਹਾਉਂਦੇ ਹਨ। ਕਿਤੇ ਆਪਣੇ ਬੰਸਰੀ ਦੀਆਂ ਧੁੰਨ ਨਾਲ ਸਭ ਨੂੰ ਮੋਹ ਲੈਣ ਵਾਲੇ ਬੰਸਰੀ ਵਾਧਕ। ਕਿਤੇ ਗੋਪੀਆਂ ਦੇ ਘਰ ਮੱਖਣ ਚਰਾਉਣ ਵਾਲੇ ਮੱਖਣ ਚੋਰ, ਕਿਤੇ ਆਪਣੀ ਛੋਟੀ ਉਂਗਲੀ ਤੇ ਗੋਵਰਧਨ ਉਠਾਉਣ ਵਾਲੇ ਗੋਵਰਧਨਧਾਰੀ ਹਨ। ਕਦੇ ਅਧਰਮੀ ਕੰਸ, ਸ਼ਿਸ਼ੂਪਾਲ ਦਾ ਅੰਤ ਕਰਕੇ ਕਲਿਆਣ ਕਰਦੇ ਹਨ। ਕਦੇ ਕੁਰਕਸ਼ੇਤਰ ਦੇ ਯੁੱਧ ਦੇ ਮੈਦਾਨ ਦੇ ਵਿਚ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦੇਣ ਵਾਲੇ ਯੋਗੇਸ਼ਵਰ ਪਰਮ ਯੋਗੀ ਕਹਾਉਂਦੇ ਹਨ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਕਥਾ ਸੁਣ ਕੇ ਮਨੁੱਖ ਨੂੰ ਆਪਣੇ ਜੀਵਨ ਦੇ ਅਸਲ ਮਕਸਦ ਦਾ ਅਹਿਸਾਸ ਹੁੰਦਾ ਹੈ ਕਿ ਕੇਵਲ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੀ ਜੀਵਨ ਦਾ ਉਦੇਸ਼ ਹੈ। ਉੁਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਜਾਨਣ ਤੋਂ ਬਾਅਦ ਹੀ ਮਨੁੱਖ ਪ੍ਰਭੂ ਦੀਆਂ ਲੀਲਾਵਾਂ ਨੂੰ ਸਮਝ ਸਕਦਾ ਹੈ। ਮਨੁੱਖੀ ਸਮਾਜ ਦਾ ਜੀਵਨ ਪ੍ਰਮਾਤਮਾ ਤੋਂ ਬਿਨਾਂ ਮਾਰੂਥਲ ਹੈ। ਉਹ ਜੀਵਨ ਤੋਂ ਮੌਤ ਵੱਲ ਵੱਧ ਰਿਹਾ ਹੈ। ਉਨ੍ਹਾਂ ਇਸ ਸਮੱਸਿਆ ਦਾ ਹੱਲ ਦੱਸਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਬਦਲਣ ਦੇ ਲਈ ਮਨੁੱਖ ਨੂੰ ਭਗਵਾਨ ਦੀ ਭਗਤੀ ਨਾਲ ਜੁੜਨਾ ਪਵੇਗਾ। ਉਹ ਕੇਵਲ ਇਕ ਪੂਰਨ ਸਤਿਗੁਰੂ ਹੀ ਸਾਡੇ ਅੰਦਰ ਪ੍ਰਮਾਤਮਾ ਦੀ ਭਗਤੀ ਨੂੰ ਪ੍ਰਗਟ ਕਰ ਸਕਦਾ ਹੈ। ਪ੍ਰੋਗਰਾਮ ਦੇ ਦੌਰਾਨ ਸਾਧਵੀ ਕਿਰਨ ਭਾਰਤੀ, ਸਾਧਵੀ ਪੂਰਨਿਮਾ ਭਾਰਤੀ, ਸਾਧਵੀ ਸ਼ਬਦਪ੍ਰੀਆ ਭਾਰਤੀ, ਸਾਧਵੀ ਸ਼ੀਤਲ ਭਾਰਤੀ, ਸਾਧਵੀ ਸੰਦੀਪ ਭਾਰਤੀ, ਸਾਧਵੀ ਚੰਦਰਕਲਾ ਭਾਰਤੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਾਵ ਪੂਰਨ ਭਜਨਾਂ ਦਾ ਗਾਇਨ ਕੀਤਾ। ਇਸ ਮੌਕੇ ਕੌਂਸਲਰ ਜਸਕਰਨ ਸਿੰਘ, ਕੌਂਸਲਰ ਨਰਿੰਦਰ ਸਿੰਘ ਨਾਨੀ, ਕੌਂਸਲਰ ਮਨੋਜ ਅਗਨੀਹੋਤਰੀ, ਕੌਂਸਲਰ ਸਵਿੰਦਰ ਸਿੰਘ, ਕੌਂਸਲਰ ਸ਼ਾਮ ਸਿੰਘ, ਰਾਜਬੀਰ ਸਿੰਘ ਭੁੱਲਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਤਰਨ ਤਾਰਨ, ਹਰਜੀਤ ਸਿੰਘ ਸੰਧੂ ਹਲਕਾ ਪ੍ਰਧਾਨ ਤਰਨ ਤਾਰਨ ਬੀ.ਜੇ.ਪੀ., ਪਵਨ ਦੇਵਗਨ, ਗੌਰਵ ਦੇਵਗਨ, ਰੋਹਿਤ ਬੇਦੀ, ਹਰਪ੍ਰੀਤ ਸਿੰਘ ਸਿੰਧਬਾਦ, ਸ਼੍ਰੀਮਤੀ ਅੰਜੂ ਵਰਮਾ, ਅਨੀਤਾ ਵਰਮਾ ਨੇ ਪਹੁੰਚ ਆਪਣੀ ਹਾਜ਼ਰੀ ਲਗਵਾਈ।
ਪਿਛਲੀ ਖ਼ਬਰ ਮੂੰਹ ਵਿਚ ਵਾਰ-ਵਾਰ ਛਾਲੇ ਹੋਣ ’ਤੇ ਲਾਪ੍ਰਵਾਹੀ ਨਾ ਵਰਤੋ - ਡਾ. ਰੰਧਾਵਾ ਅਗਲੀ ਖ਼ਬਰ ਵਿੱਤ ਮੰਤਰੀ ਪੰਜਾਬ ਨੇ ਦਿਵਿਆਂਗ ਐਕਸ਼ਨ ਕਮੇਟੀ ਨੂੰ ਜਲਦੀ ਪੈਨਸ਼ਨਾਂ ਵਧਾਉਣ ਦਾ ਦਿੱਤਾ ਭਰੋਸਾ- ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।