ਤਰਨ ਤਾਰਨ, 5 ਸਤੰਬਰ (ਹਰਿੰਦਰ ਸਿੰਘ)— ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਪਿਛਲੇ 25 ਸਾਲ ਤੋ ਚਲ ਰਹੇ ਮਾਈ ਭਾਗੋ ਗਰੁੱਪ ਆਫ਼ ਕਾਲਜਿਜ਼ ਨਰਸਿੰਗ, ਫਾਰਮੇਸੀ ਅਤੇ ਹੈਲਥ ਸਾਇੰਸਜ਼ ਵਿਖੇ ਅਧਿਆਪਕ ਬੜੇ ਹੀ ਉਤਸ਼ਾਹ, ਸਤਿਕਾਰ ਅਤੇ ਖੁਸ਼ੀ ਭਰੇ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਨਰਸਿੰਗ, ਫਾਰਮੇਸੀ ਅਤੇ ਹੈਲਥ ਸਾਇੰਸਜ਼ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਮੈਨੇਜਮੈਂਟ ਡਾਇਰੈਕਟਰ ਇੰਦਰਪਾਲ ਸਿੰਘ, ਜਸਮੀਤ ਸਿੰਘ, ਹਰਜਿੰਦਰ ਕੌਰ ਅਤੇ ਪ੍ਰਿੰਸੀਪਲ ਵਲੋਂ ਕੇਕ ਕੱਟ ਕੇ ਅਧਿਆਪਕ ਦਿਵਸ ਦੀ ਖੁਸ਼ੀ ਮਨਾਈ ਗਈ। ਇਸ ਵਿਸ਼ੇਸ਼ ਮੌਕੇ ’ਤੇ ਨਰਸਿੰਗ, ਫਾਰਮੇਸੀ ਅਤੇ ਹੈਲਥ ਸਾਇੰਸਜ਼ ਦੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਦਿਆਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਇਹ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਪੂਰੇ ਸਮਾਗਮ ਦੌਰਾਨ ਕਾਲਜ ਦਾ ਮਾਹੌਲ ਖੁਸ਼ੀ, ਉਤਸ਼ਾਹ ਅਤੇ ਆਪਣੇਪਣ ਨਾਲ ਭਰਿਆ ਰਿਹਾ। ਵਿਦਿਆਰਥੀਆਂ ਵਲੋਂ ਅਧਿਆਪਕਾਂ ਦੇ ਸਨਮਾਨ ਵਿਚ ਕੀਤਾ ਗਿਆ ਇਹ ਸਮਾਗਮ ਸਭ ਲਈ ਯਾਦਗਾਰ ਬਣ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਾਈ ਭਾਗੋ ਕਾਲਜ ਆਫ ਨਰਸਿੰਗ ਨੇ ਨਰਸਿੰਗ ਦੇ ਨਤੀਜਿਆ ਮੁਤਾਬਿਕ ਪੰਜਾਬ ਭਰ ਵਿਚ ਪਹਿਲੀ ਥਾਂ ਬਣਾਈ ਹੋਈ ਹੈ। ਸੰਸਥਾ ਦੇ ਐਮ.ਡੀ. ਇੰਦਰਪਾਲ ਸਿੰਘ ਵਾਲੀਆ, ਜਸਮੀਤ ਸਿੰਘ ਵਾਲੀਆ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵਿਦਿਆਰਥਣਾ ਵਲੋ ਬੀ.ਐਸ.ਸੀ ਨਰਸਿੰਗ, ਜੀ.ਐਨ.ਐਮ, ਬੀ. ਫਾਰਮੇਸੀ, ਡੀ. ਫਾਰਮੇਸੀ, ਬੀ.ਐਸ.ਸੀ ੳ.ਟੀ.ਏ.ਟੀ, ਬੀ.ਐਸ.ਸੀ ਰੇਡਿੳਲੋਜੀ, ਬੀ.ਐਸ.ਸੀ ਲੈਬ ਸਾਇੰਸਜ ਕੌਰਸ ਵਿਚ ਦਾਖਲਾ ਲੈਣ ਲਈ ਵਿਸਿਆਰਥਣਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਰਟਸ ਕਮਰਸ ਵਾਲੀਆਂ ਵਿਦਿਆਰਥਣਾਂ ਲਈ ਬੀ.ਐਸ.ਸੀ ਹੋਟਲ ਮੈਨੇਜਮੈਂਟ, ਨੈਨੀ ਕੇਅਰ, ਬੀ.ਵਾਕ ਬਿਊਟੀਸੀਅਨ, ਫੈਸ਼ਨ ਡਿਜਾਇੰਨਿੰਗ, ਬੀ.ਐਸ.ਸੀ ਕੰਮਪਿਊਟਰ ਸਾਇੰਸ ਦੇ ਕੋਰਸ ਵੀ ਮਾਈ ਭਾਗੋ ਗਰੁੱਪ ਆਫ ਕਾਲਜਿਜ ਵਿਚ ਵਿਦਿਆਰਥਣਾ ਲਈ ਸ਼ੁਰੂ ਕਰ ਦਿੱਤੇ ਗਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਈ ਭਾਗੋ ਕਾਲਜ ਦੀ ਮੈਨੇਜਮੈਂਟ ਵਲੋਂ ਪਿਛਲੇ ਸਾਲ ਨਰਸਿੰਗ ਕਾਲਜ ਦੀ ਤਰ੍ਹਾਂ ਮਾਈ ਭਾਗੋ ਕਾਲਜ ਆਫ਼ ਫਾਰਮੇਸੀ ਵੀ ਸੁਰੂ ਕੀਤਾ ਗਿਆ ਹੈ ਅਤੇ ਇਹ ਵੀ ਸਿਰਫ ਲੜਕੀਆ ਲਈ ਹੈ। ਜਿਨ੍ਹਾਂ ਵਿਦਿਆਰਥਣਾਂ ਨੇ ਮੈਡੀਕਲ ਅਤੇ ਨਾਨ ਮੈਡੀਕਲ ਸਬਜੈਕਟ ਵਿਚ ਬਾਂਰਵੀ ਪਾਸ ਕੀਤੀ ਹੈ, ਉਹ ਡੀ. ਫਾਰਮੈਸੀ ਦੋ ਸਾਲ ਦਾ ਡਿਪਲੋਮਾ ਅਤੇ ਚਾਰ ਸਾਲ ਦੀ ਬੀ. ਫਾਰਮੈਸੀ ਡਿਗਰੀ ਕਰ ਸਕਦੀਆ ਹਨ।
ਮਾਈ ਭਾਗੋ ਕਾਲਜ ਆਫ਼ ਨਰਸਿੰਗ, ਫਾਰਮੇਸੀ ਕਾਲਜ ਅਤੇ ਹੈਲਥ ਸਾਇੰਸਜ਼ ਦੀਆਂ ਵਿਦਿਆਰਥਣਾਂ, ਸਟਾਫ਼ ਅਤੇ ਸਮੂਹ ਮੈਨੇਜਮੈਂਟ ਵਲੋਂ ਅਧਿਆਪਕ ਦਿਵਸ ਮਨਾਇਆ
ਤਰਨ ਤਾਰਨ, 5 ਸਤੰਬਰ (ਹਰਿੰਦਰ ਸਿੰਘ)— ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਪਿਛਲੇ 25 ਸਾਲ ਤੋ ਚਲ ਰਹੇ ਮਾਈ ਭਾਗੋ ਗਰੁੱਪ ਆਫ਼ ਕਾਲਜਿਜ਼ ਨਰਸਿੰਗ, ਫਾਰਮੇਸੀ ਅਤੇ ਹੈਲਥ ਸਾਇੰਸਜ਼ ਵਿਖੇ ਅਧਿਆਪਕ ਬੜੇ ਹੀ ਉਤਸ਼ਾਹ, ਸਤਿਕਾਰ ਅਤੇ ਖੁਸ਼ੀ ਭਰੇ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਨਰਸਿੰਗ, ਫਾਰਮੇਸੀ ਅਤੇ ਹੈਲਥ ਸਾਇੰਸਜ਼ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਮੈਨੇਜਮੈਂਟ ਡਾਇਰੈਕਟਰ ਇੰਦਰਪਾਲ ਸਿੰਘ, ਜਸਮੀਤ ਸਿੰਘ, ਹਰਜਿੰਦਰ ਕੌਰ ਅਤੇ ਪ੍ਰਿੰਸੀਪਲ ਵਲੋਂ ਕੇਕ ਕੱਟ ਕੇ ਅਧਿਆਪਕ ਦਿਵਸ ਦੀ ਖੁਸ਼ੀ ਮਨਾਈ ਗਈ।
ਅਜੀਤ ਡੈਸਕ
06-09-2026