06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਫਤਿਆਬਾਦ ਵਿਖੇ ਸੀ.ਪੀ.ਆਈ. ਦੀ ਹੰਗਾਮੀ ਮੀਟਿੰਗ

ਫਤਿਆਬਾਦ, 5 ਸਤੰਬਰ (ਹਰਵਿੰਦਰ ਸਿੰਘ ਧੂੰਦਾ)–ਸੀ. ਪੀ.

ਅਜੀਤ ਡੈਸਕ 06-09-2026
ਫਤਿਆਬਾਦ, 5 ਸਤੰਬਰ (ਹਰਵਿੰਦਰ ਸਿੰਘ ਧੂੰਦਾ)–ਸੀ.ਪੀ.ਆਈ. ਬਲਾਕ ਖਡੂਰ ਸਾਹਿਬ ਦੀ ਮੀਟਿੰਗ ਫਤਿਆਬਾਦ ਵਿਖੇ ਮੇਜਰ ਸਿੰਘ ਦਾਰਾਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ’ਤੇ ਸੀ.ਪੀ.ਆਈ. ਵਲੋਂ ਰਾਜਨੀਤਕ ਕਾਨਫਰੰਸ ਤੇ ਨਾਟਕ ਮੇਲਾ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ, ਗੁਰਪ੍ਰੀਤ ਸਿੰਘ ਗੰਡੀਵਿੰਡ ਤੇ ਦਫਤਰ ਸਕੱਤਰ ਚਰਨ ਸਿੰਘ ਤਰਨ ਤਾਰਨ ਨੇ ਕਿਹਾ ਕਿ ਗੁਰਗੱਦੀ ਦਿਵਸ ਤੇ ਕਾਨਫਰੰਸ ਉਸ ਸਮੇਂ ਹੋ ਰਹੀ ਹੈ ਜਦੋਂ ਮਹਿੰਗਾਈ ਹੱਦਾਂ ਬੰਨੇ ਪਾਰ ਕਰ ਕਰ ਗਈ ਹੈ। ਖੰਡ 7 0 ਰੁਪਏ ਕਿੱਲੋ, ਸਬਜ਼ੀਆਂ ਬਨਾਉਣ ਵਾਲੇ ਤੇਲ ਦੀਆਂ ਕੀਮਤਾਂ ਵੀ ਅਥਾਹ ਵੱਧ ਗਈਆਂ ਹਨ। ਮੀਟਿੰਗ ਵਿੱਚ ਦੂਜਾ ਮਤਾ ਪਾਸ ਕੀਤਾ ਗਿਆ ਕਿ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਨੂੰ ਮੋਟਰਾਂ ਦੀ ਬਿਜਲੀ ਪੂਰੀ ਦਿੱਤੀ ਜਾਵੇ। ਐਸ ਵੇਲੇ ਹਾਲਤ ਇਹ ਹੈ ਕਿ ਬਿਜਲੀ ਸਿਰਫ ਦੋ ਚਾਰ ਘੰਟੇ ਹੀ ਮਿਲ ਰਹੀ ਹੈ। ਲੋਕਾਂ ਦਾ ਝੋਨਾ ਸੁੱਕ ਰਿਹਾ ਹੈ। ਜੇਕਰ ਲਾਈਨ ਵਿਚ ਨੁਕਸ ਪੈ ਜਾਂਦਾ ਹੈ ਤੇ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਦੋ ਤਿੰਨ ਦਿਨ ਨੁਕਸ ਹੀ ਨਹੀਂ ਨਿਕਲਦਾ। ਮੀਟਿੰਗ ਨੂੰ ਸੀ.ਪੀ.ਆਈ.ਦੇ ਜ਼ਿਲ੍ਹਾ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਾਕ ਸਕੱਤਰ ਬਲਜੀਤ ਸਿੰਘ ਫਤਿਆਬਾਦ, ਮੀਤ ਸਕੱਤਰ ਮੇਜਰ ਸਿੰਘ ਦਾਰਾਪੁਰ ਤੇ ਜਗਤਾਰ ਸਿੰਘ ਖਡੂਰ ਸਾਹਿਬ, ਬਲਾਕ ਦੇ ਖਜਾਨਚੀ ਤੇ ਕਿਸਾਨ ਆਗੂ ਬਲਦੇਵ ਸਿੰਘ ਧੂੰਦਾ ਤੇ ਦਰਸ਼ਨ ਸਿੰਘ ਬਿਹਾਰੀਪੁਰ, ਹਰਜੀਤ ਕੌਰ ਫਤਿਆਬਾਦ, ਨੌਜਵਾਨ ਆਗੂ ਗੁਰਚਰਨ ਸਿੰਘ ਕੰਢਾ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਵਲੋਂ ਜਨਮ ਅਸ਼ਟਮੀ ਮੌਕੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਸਰਬੱਤ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਰਜ ਮਰਹਾਣਾ ਵਿਖੇ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।