07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬ ’ਚ ਸਚਿਨ ਪਾਇਲਟ ਦੀ ਨਿਯੁਕਤੀ ਕਰਕੇ ਹਰ ਕਾਂਗਰਸੀ ਵਰਕਰ ’ਚ ਖੁਸ਼ੀ ਦੀ ਲਹਿਰ ਦੌੜੀ ਨੌਜਵਾਨ ਆਗੂ ਪਾਇਲਟ ਪੰਜਾਬ ਕਾਂਗਰਸ ਨੂੰ ਇੱਕਜੁੱਟ ਤੇ ਮਜ਼ਬੂਤ ਕਰਨ ਦੇ ਸਮਰੱਥ-ਕਿਰਨਜੀਤ ਸਿੰਘ ਮਿੱਠਾ

ਖੇਮਕਰਨ/ਅਮਰਕੋਟ, 6 ਸਤੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਆਲ ਇੰਡੀਅਨ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜੁੱਨ ਖੜਗੇ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਦੇਸ਼ ਦੇ ਹਰ ਕਾਂਗਰਸੀ ਵਰਕਰ ਦੇ ਦਿਲਾਂ ਦੀ ਧੜਕਨ ਰਾਹੁਲ ਗਾਂਧੀ ਵਲੋਂ ਕਾਂਗਰਸ ਪਾਰਟੀ ਦੇ ਨੌਜਵਾਨ ਕਾਂਗਰਸੀ ਆਗੂ ਸਚਿਨ ਪਾਇਲਟ ਸਾਬਕਾ ਡਿਪਟੀ ਮੁੱਖ ਮੰਤਰੀ ਰਾਜਸਥਾਨ ਨੂੰ ਪੰਜਾਬ ਕਾਗਰਸ ਦਾ ਇੰਚਾਰਜ ਨਿਯੁਕਤ ਕਰਨ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਕਰਕੇ ਸੂਬੇ ਦੇ ਹਰ ਕਾਂਗਰਸੀ ਵਰਕਰ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਪਾਇਲਟ ਬਹੁਤ ਮਿਹਨਤੀ, ਹਰਮਨ ਪਿਆਰੇ ਨੌਜਵਾਨ ਆਗੂ ਹਨ, ਜਿੰਨਾ ਪ੍ਰਤੀ ਨੌਜਵਾਨਾਂ ’ਚ ਬਹੁਤ ਉਤਸ਼ਾਹ ਹੈ। ਉਹ ਪੰਜਾਬ ’ਚ ਕਾਂਗਰਸ ਪਾਰਟੀ ਨੂੰ ਪੂਰੀ ਤਰਾਂ ਇਕਜੁੱਟ ਕਰਨ ਦੇ ਸਮਰੱਥ ਹਨ।

ਪੰਜਾਬ ਕਾਂਗਰਸ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਬਿੱਲਾ 07-09-2026
ਖੇਮਕਰਨ/ਅਮਰਕੋਟ, 6 ਸਤੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਆਲ ਇੰਡੀਅਨ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜੁੱਨ ਖੜਗੇ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਦੇਸ਼ ਦੇ ਹਰ ਕਾਂਗਰਸੀ ਵਰਕਰ ਦੇ ਦਿਲਾਂ ਦੀ ਧੜਕਨ ਰਾਹੁਲ ਗਾਂਧੀ ਵਲੋਂ ਕਾਂਗਰਸ ਪਾਰਟੀ ਦੇ ਨੌਜਵਾਨ ਕਾਂਗਰਸੀ ਆਗੂ ਸਚਿਨ ਪਾਇਲਟ ਸਾਬਕਾ ਡਿਪਟੀ ਮੁੱਖ ਮੰਤਰੀ ਰਾਜਸਥਾਨ ਨੂੰ ਪੰਜਾਬ ਕਾਗਰਸ ਦਾ ਇੰਚਾਰਜ ਨਿਯੁਕਤ ਕਰਨ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਕਰਕੇ ਸੂਬੇ ਦੇ ਹਰ ਕਾਂਗਰਸੀ ਵਰਕਰ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਪਾਇਲਟ ਬਹੁਤ ਮਿਹਨਤੀ, ਹਰਮਨ ਪਿਆਰੇ ਨੌਜਵਾਨ ਆਗੂ ਹਨ, ਜਿੰਨਾ ਪ੍ਰਤੀ ਨੌਜਵਾਨਾਂ ’ਚ ਬਹੁਤ ਉਤਸ਼ਾਹ ਹੈ। ਉਹ ਪੰਜਾਬ ’ਚ ਕਾਂਗਰਸ ਪਾਰਟੀ ਨੂੰ ਪੂਰੀ ਤਰਾਂ ਇਕਜੁੱਟ ਕਰਨ ਦੇ ਸਮਰੱਥ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਦੀ ਕਾਰਗੁਜ਼ਾਰੀ ਤੋਂ ਹਰ ਕੋਈ ਵਾਕਿਫ ਹੈ। ਉਹ ਕਾਂਗਰਸ ਪਾਰਟੀ ਪ੍ਰਤੀ ਸੁਹਿਰਦ ਹਨ, ਉਨ੍ਹਾਂ ਹਮੇਸ਼ਾਂ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਸੂਬਾ ਕਿਸਾਨ ਆਗੂ ਨੇ ਅੱਗੇ ਪੰਜਾਬ ਪੁਲਿਸ ਵਲੋਂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਇਕ ਨੌਜਵਾਨ ਮੋਹਨਜੀਤ ਸਿੰਘ ਸੇਰੋਂ ’ਤੇ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਕਰੜੇ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਕਰੇਗੀ। ਉਨ੍ਹਾਂ ਕਿਸਾਨਾਂ ਵਲੋਂ ਅਮਰੀਕਾ ਨਾਲ ਕੀਤੇ ਜਾ ਸਮਝੌਤੇ ਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ’ਚ ਲਗਾਏ ਗਏ ਕਿਸਾਨਾਂ ਦੇ ਰੋਸ ਧਰਨਿਆਂ ਦੀ ਪੂਰਨ ਹਮਾਇਤ ਕਰਦੇ ਹੋਏ ਕਿਹਾ ਕਿ ਆਲ ਇੰਡੀਅਨ ਕਾਂਗਰਸ ਕਿਸਾਨ ਕਮੇਟੀ ਦੇ ਕੌਮੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀਆਂ ਹਦਾਇਤਾਂ ’ਤੇ ਸੂਬਾ ਕਮੇਟੀ ਵਲੋਂ ਕਿਸਾਨਾਂ ਦਾ ਰੋਸ ਪ੍ਰਦਰਸ਼ਨ ’ਚ ਪੂਰਾ ਸਾਥ ਦੇਣ ਲਈ ਰੋਸ ਪ੍ਰਦਰਸ਼ਨ ’ਚ ਸ਼ਮੂਲੀਅਤ ਕਰਨ ਲਈ ਲਗਾਤਾਰ ਜ਼ਿਲ੍ਹਾ ਵਾਰ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ।
ਪਿਛਲੀ ਖ਼ਬਰ ਮਰਦਮਸ਼ੁਮਾਰੀ ਦੌਰਾਨ ਪੰਜਾਬ ਦਾ ਹਰ ਵਸਨੀਕ ਆਪਣੀ ਮਾਂ ਬੋਲੀ ‘ਪੰਜਾਬੀ’ ਵਿਚ ਹੀ ਦਰਜ ਕਰਵਾਏ - ਕਰਨੈਲ ਸਿੰਘ ਪੀਰ ਮੁਹੰਮਦ ਅਗਲੀ ਖ਼ਬਰ ਆਖਰ ਕਿੰਨੇ ਕੁ ਲੋਕਾਂ ਦੀ ਆਵਾਜ਼ ਦਬਾਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ - ਸੁਰਜੀਤ ਸਿੰਘ ਭੂਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।