09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜਾਬ ਕਾਂਗਰਸ ਦੇ ਰੋਸ ਧਰਨੇ ਲਈ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਤਰਨ ਤਾਰਨ ਤੋਂ ਸੈਂਕੜੇ ਕਾਂਗਰਸੀ ਚੰਡੀਗੜ੍ਹ ਲਈ ਰਵਾਨਾ

ਤਰਨ ਤਾਰਨ, 8 ਸਤੰਬਰ (ਹਰਿੰਦਰ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ, ਭ੍ਰਿਸ਼ਟਾਚਾਰ, ਵਿਗੜਦੀ ਕਾਨੂੰਨ-ਵਿਵਸਥਾ, ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਪੰਜਾਬ ਵਿਚ ਵੱਧ ਰਹੀ ਨਸ਼ਿਆਂ ਦੀ ਵੱਡੀ ਸਮੱਸਿਆ ਵਿਰੁੱਧ ਪੰਜਾਬ ਕਾਂਗਰਸ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਤਰਨ ਤਾਰਨ ਤੋਂ ਸੈਂਕੜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਕਾਫ਼ਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਅਜੀਤ ਡੈਸਕ 09-09-2026
ਤਰਨ ਤਾਰਨ, 8 ਸਤੰਬਰ (ਹਰਿੰਦਰ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ, ਭ੍ਰਿਸ਼ਟਾਚਾਰ, ਵਿਗੜਦੀ ਕਾਨੂੰਨ-ਵਿਵਸਥਾ, ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਪੰਜਾਬ ਵਿਚ ਵੱਧ ਰਹੀ ਨਸ਼ਿਆਂ ਦੀ ਵੱਡੀ ਸਮੱਸਿਆ ਵਿਰੁੱਧ ਪੰਜਾਬ ਕਾਂਗਰਸ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਤਰਨ ਤਾਰਨ ਤੋਂ ਸੈਂਕੜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਕਾਫ਼ਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਵਾਨਗੀ ਤੋਂ ਪਹਿਲਾਂ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਦਾ ਹਰੇਕ ਵਰਗ ਮੌਜੂਦਾ ਝਾੜੂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਡਾਹਢਾ ਦੁਖੀ ਹੈ ਅਤੇ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਹੀ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ, ਬੇਰੁਜ਼ਗਾਰੀ, ਮੁਲਾਜ਼ਮਾਂ ਦੀਆਂ ਮੰਗਾਂ ਅਤੇ ਆਮ ਲੋਕਾਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਲੈ ਕੇ ਝਾੜੂ ਸਰਕਾਰ ਭੱਜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਅਤੇ ਜ਼ਮੀਨੀ ਹਕੀਕਤ ਵਿਚ ਵੱਡਾ ਅੰਤਰ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੱਢਿਆ ਜਾ ਰਿਹਾ ਇਹ ਵਿਸ਼ਾਲ ਰੋਸ ਮਾਰਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣੇਗਾ। ਇਸ ਮੌਕੇ ਰਮਨ ਕੁਮਾਰ ਚੇਅਰਮੈਨ ਝਬਾਲ, ਪ੍ਰਦੀਪ ਚੋਪੜਾ ਫਤਿਆਬਾਦ, ਪ੍ਰਦੀਪ ਸਿੰਘ ਕੋਟ ਦਸੰਧੀ ਮੱਲ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਕਾਹਲਵਾਂ ਬਲਾਕ ਪ੍ਰਧਾਨ ਚੋਹਲਾ ਸਾਹਿਬ, ਸੁਖਬੀਰ ਸਿੰਘ ਸ਼ਹੀਦ, ਹਰਮਨ ਸੇਖੋਂ ਪੱਟੀ, ਭਾਗ ਸਿੰਘ ਚੱਕਵਾਲੀਆ, ਕਰਨਬੀਰ ਸਿੰਘ ਕੌਂਸਲਰ ਪੱਟੀ, ਰਾਜਦੀਪ ਸਿੰਘ ਖਹਿਰਾ, ਜ਼ਿਲ੍ਹਾ ਮੀਤ ਪ੍ਰਧਾਨ ਰਾਜ ਬਹਾਦਰ ਸਿੰਘ ਵਰਨਾਲਾ, ਸੁਖਵਿੰਦਰ ਸਿੰਘ ਸੁੱਖ ਵਰਨਾਲਾ, ਅਮਰਬੀਰ ਸਿੰਘ ਪੂਹਲਾ, ਹੀਰਾ ਸਿੰਘ ਮੱਲੀ, ਬੌਬੀ ਕਸੇਲ, ਵਿੱਕੀ ਬਲਾਕ ਪ੍ਰਧਾਨ ਐਸ.ਸੀ. ਸੈਲ ਗੰਡੀਵਿੰਡ, ਭੁਪਿੰਦਰ ਸਿੰਘ ਕੰਗ ਗੋਹਲਵੜ, ਭੋਲਾ ਭਲਵਾਨ ਜੋਹਲ ਰਾਜੂ ਸਿੰਘ, ਡਾ. ਪ੍ਰਦੀਪ ਕੁਮਾਰ, ਸੁਖਜੀਤ ਸਿੰਘ, ਵਿੱਕੀ ਝਬਾਲ, ਚਰਨਜੀਤ ਸਿੰਘ ਭੁੱਚਰ, ਕਰਮਜੀਤ ਸਿੰਘ, ਪ੍ਰਗਟ ਸਿੰਘ, ਅੰਮ੍ਰਿਤ ਭੁੱਚਰ, ਬਗੀਚ ਸਿੰਘ ਕੋਟ ਧਰਮ ਚੰਦ ਬਲਾਕ ਪ੍ਰਧਾਨ ਐੱਸ.ਸੀ. ਸੈੱਲ, ਸਰਵਣ ਕੋਟ ਧਰਮ ਚੰਦ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਅੰਮ੍ਰਿਤ ਸਿੰਘ ਕਸੇਲ, ਸਤਪਾਲ ਸਿੰਘ ਲਾਡੀ ਜੋਹਲ ਰਾਜੀ ਸਿੰਘ, ਤਸਵੀਰ ਸਿੰਘ ਠੱਠੀ, ਗੁਰਜੀਤ ਸਿੰਘ ਸਰਪੰਚ ਮੁਰਾਦਪੁਰਾ, ਸਾਹਿਬ ਸਿੰਘ ਸਰਪੰਚ ਮੁਰਾਦਪੁਰਾ, ਪ੍ਰਗਟ ਸਿੰਘ ਬਾਬਾ ਲੰਗਾਹ, ਵਿੱਕੀ ਪੰਡੋਰੀ ਸਿੱਧਵਾਂ, ਗੋਲਡੀ ਪੰਡੋਰੀ ਸਿੱਧਵਾਂ, ਖੁਸ਼ਵੰਤ ਸਿੰਘ ਮੱਲੀ ਮਾਲੂਵਾਲ, ਸਕੱਤਰ ਸਿੰਘ ਰਾਮਰੌਣੀ, ਬਲਵਿੰਦਰ ਸਿੰਘ ਝਾਮਕਾ, ਬਲਜੀਤ ਸਿੰਘ ਰਟੌਲ, ਇੰਦਰਬੀਰ ਸਿੰਘ ਪਹੂਵਿੰਡ, ਹਰਮਨਜੋਤ ਸਿੰਘ ਪਲਾਸੌਰ, ਬਾਬਾ ਸੁਖਚੈਨ ਸਿੰਘ ਕੱਕਾ ਕੰਡਿਆਲਾ, ਬਾਬਾ ਪਵਨਦੀਪ ਸਿੰਘ, ਸਿਮਰਨ ਬਹਿਲਾ, ਸਰਪੰਚ ਹੈਪੀ ਬਾਲੇਚੱਕ਼, ਸੁਖਦੇਵ ਸਿੰਘ ਬੂੰਦੀ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਅਮੀਸ਼ਾਹ ਦਾ ਨੌਜਵਾਨ ਭੇਦ ਭਰੀ ਹਾਲਤ ਵਿਚ ਲਾਪਤਾ ਅਗਲੀ ਖ਼ਬਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਵਿਚ ਸੋਧਾਂ ਲਈ ਪੰਜਾਬ ਸਰਕਾਰ ਬਿਨਾਂ ਦੇਰੀ ਬਣਾਵੇ 5 ਮੈਂਬਰੀ ਕਮੇਟੀ-ਪੀਰ ਮੁਹੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।