11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕੁਲਦੀਪ ਸਿੰਘ ਲਾਹੌਰੀਆ ਦੇ ਜਨਰਲ ਕੌਂਸਲ ਮੈਂਬਰ ਬਣਨ ’ਤੇ ਨਗਰ ਨਿਵਾਸੀਆਂ ਵਲੋਂ ਸਨਮਾਨ

ਗੋਇੰਦਵਾਲ ਸਾਹਿਬ, 10 ਸਤੰਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਕੁਲਦੀਪ ਸਿੰਘ ਲਹੌਰੀਆ ਨੂੰ ਜਨਰਲ ਕੌਂਸਲ ਮੈਂਬਰ ਬਣਾਏ ਜਾਣ ’ਤੇ ਨਗਰ ਨਿਵਾਸੀਆਂ ਅਤੇ ਅਕਾਲੀ ਆਗੂਆਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਆਗੂਆਂ ਨੇ ਕੁਲਦੀਪ ਸਿੰਘ ਲਹੌਰੀਆ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਆਸ ਪ੍ਰਗਟਾਈ।

ਅਜੀਤ ਡੈਸਕ 11-09-2026
ਗੋਇੰਦਵਾਲ ਸਾਹਿਬ, 10 ਸਤੰਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਕੁਲਦੀਪ ਸਿੰਘ ਲਹੌਰੀਆ ਨੂੰ ਜਨਰਲ ਕੌਂਸਲ ਮੈਂਬਰ ਬਣਾਏ ਜਾਣ ’ਤੇ ਨਗਰ ਨਿਵਾਸੀਆਂ ਅਤੇ ਅਕਾਲੀ ਆਗੂਆਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਆਗੂਆਂ ਨੇ ਕੁਲਦੀਪ ਸਿੰਘ ਲਹੌਰੀਆ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਆਸ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਕੁਲਦੀਪ ਸਿੰਘ ਲਹੌਰੀਆ ਨੂੰ ਵਧਾਈ ਦਿੰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬੀ ਰਮਨਦੀਪ ਕੌਰ ਸੇਰੋਂ ਪਤਨੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਹੌਰੀਆ ਨੂੰ ਮਿਲੀ ਜ਼ਿੰਮੇਵਾਰੀ ਨਾਲ ਵਰਕਰਾਂ ਵਿਚ ਉਤਸ਼ਾਹ ਵਧਿਆ ਹੈ ਅਤੇ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨਗੇ। ਕੁਲਦੀਪ ਸਿੰਘ ਲਹੌਰੀਆ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਾਬਕਾ ਸੰਮਤੀ ਮੈਂਬਰ ਬਲਵਿੰਦਰ ਸਿੰਘ, ਚੇਅ. ਗੁਰਨਾਮ ਸਿੰਘ ਲਾਡੀ, ਪ੍ਰਧਾਨ ਗੁਰਮੀਤ ਸਿੰਘ, ਸਾਬਕਾ ਮੈਨੇਜ਼ਰ ਦਵਿੰਦਰ ਸਿੰਘ, ਮੈਂਬਰ ਮੋਹਨ ਸਿੰਘ ਰਠੌਰ, ਸੁਖਬੀਰ ਸਿੰਘ ਲੋਧੀ, ਅੰਗਰੇਜ਼ ਸਿੰਘ ਕੈਰੋਂ, ਰਵਿੰਦਰ ਸਿੰਘ ਲਾਹੌਰੀਆ, ਜਸਵਿੰਦਰ ਸਿੰਘ ਲਹੌਰੀਆ, ਬਲਕਾਰ ਸਿੰਘ ਬਾਰਾ, ਦਲਜੀਤ ਸਿੰਘ ਵਿਰਕ, ਸਰਵਨ ਸਿੰਘ ਲਾਹੌਰੀਆ, ਸੁਰਜਨ ਸਿੰਘ ਲਾਹੌਰੀਆ, ਰਜਿੰਦਰ ਸਿੰਘ ਫੌਜੀ, ਅਜੈਬ ਸਿੰਘ ਬਾਜਵਾ, ਡਾ. ਮੱਸਾ ਸਿੰਘ, ਮੈਂਬਰ ਬਲਵੀਰ ਸਿੰਘ, ਸਾਬਕਾ ਮੈਂਬਰ ਸ਼ੇਰ ਸਿੰਘ, ਯਾਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਗਿੱਲ, ਹਰਜੀਤ ਸਿੰਘ ਠੇਕੇਦਾਰ, ਪਰਮਪਾਲ ਸਿੰਘ, ਸੰਦੀਪ ਸਿੰਘ, ਨੱਥਾ ਸਿੰਘ ਰਠੌਰ, ਚਾਹਲ ਸੈਂਡਵਿੱਚ ਵਾਲੇ, ਗਾਇਕ ਜਗਜੀਤ ਸੰਧੂ, ਦਲਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਣਕ ਅਤੇ ਰਾਸ਼ਨ ਕਿੱਟਾਂ ਲੈਣ ਲਈ ਖਪਤਕਾਰਾਂ ਨੂੰ ਹੋਣਾ ਪੈ ਰਿਹਾ ਖੱਜਲ-ਖੁਆਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ 13 ਨੂੰ ਹੋਣ ਜਾ ਰਹੀ ਰੈਲੀ ਨਵਾਂ ਇਤਿਹਾਸ ਸਿਰਜੇਗੀ - ਰਮਨਦੀਪ ਕੌਰ ਸ਼ੇਰੋਂ, ਬਿੱਲਾ ਸ਼ੇਰੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।