11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਖੁਰਾਣਾ ਵਰਲਡ ਟੀ.ਵੀ. ਸ਼ੋਅ ਰੂਮ ਫਤਿਆਬਾਦ ’ਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵਲੋਂ ਫਿਰੌਤੀ ਦੀ ਖਾਤਰ ਮੁੜ ਫਾਇਰਿੰਗ

ਫਤਿਆਬਾਦ 10 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਦਿਨ ਦਿਹਾੜੇ ਖੁਰਾਣਾ ਵਰਲਡ ਟੀ. ਵੀ.

ਅਜੀਤ ਡੈਸਕ 11-09-2026
ਫਤਿਆਬਾਦ 10 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਦਿਨ ਦਿਹਾੜੇ ਖੁਰਾਣਾ ਵਰਲਡ ਟੀ.ਵੀ. ਸ਼ੋਅ ਰੂਮ ਵਿਖੇ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਗੋਲੀ ਚਲਾਉਣ ਨੂੰ ਲੈ ਕੇ ਫਤਿਆਬਾਦ ਵਿਖੇ ਕਾਰੋਬਾਰੀਆਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਕਾਰੋਬਾਰ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ’ਤੇ ਸਵਾਲ ਚੁੱਕੇ ਜਾ ਰਹੇ ਹਨ । ਇਸ ਬਾਰੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖੁਰਾਣਾ ਵਰਲਡ ਟੀ.ਵੀ. ਸੈਂਟਰ ਦੇ ਮਾਲਕ ਰਣਜੀਤ ਸਿੰਘ ਮਨੀ ਨੇ ਦੱਸਿਆ ਕਿ ਫਿਰੌਤੀ ਦੀ ਮੰਗ ਨੂੰ ਲੈ ਕੇ ਇਸ ਤੋ ਪਹਿਲਾਂ ਵੀ ਸਾਡੇ ਸ਼ਟਰਾਂ ਵਿਚ ਗੋਲੀਆਂ ਮਾਰੀਆਂ ਗਈਆਂ ਹਨ ਅਤੇ ਸਾਡੇ ਘਰ ’ਤੇ ਲੁਟੇਰਿਆਂ ਵਲੋਂ ਫਾਇਰਿੰਗ ਕੀਤੀ ਗਈ ਹੈ, ਪਰ ਲੁਟੇਰੇ ਫੜੇ ਨਹੀਂ ਗਏ। ਪੁਲਿਸ ਵਲੋਂ ਕਿਹਾ ਜਾ ਰਿਹਾ ਹੈ ਕਿ ਲੁਟੇਰੇ ਜਲਦ ਫੜ ਲਏ ਜਾਣਗੇ। ਇਸ ਮੌਕੇ ਸ਼ੋਅ ਰੂਮ ਵਿਖੇ ਇਕੱਤਰ ਹੋਏ ਪੀੜਤ ਦੁਕਾਨਦਾਰਾਂ ਮੋਹਣ ਸਿੰਘ ਬਜਾਜ, ਉਪਕਾਰ ਸਿੰਘ, ਸੋਨੂੰ ਸ਼ਰਮਾ, ਆਸ਼ੂ ਚੋਪੜਾ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਸਾਡੀਆਂ ਦੁਕਾਨਾਂ ’ਤੇ ਵੀ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਫਾਇਰਿੰਗ ਕੀਤੀ ਗਈ, ਪਰ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਪੁਲਿਸ ਦੇ ਅਫਸਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ, ਪਰ ਨਤੀਜਾ ਜੀਰੋ ਦਿਖਾਈ ਦਿੱਤਾ, ਕਿਉਂਕਿ ਲੋਕਾਂ ਦੇ ਮਨਾਂ ਵਿਚ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮੋਟਰਸਾਈਕਲ ਸਵਾਰ ਲੁਟੇਰੇ ਫਾਇਰਿੰਗ ਕਰਕੇ ਦੌੜ ਜਾਂਦੇ ਹਨ, ਜਿਨ੍ਹਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਹਰਿੰਦਰ ਸਿੰਘ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਦੁਕਾਨਦਾਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਖੁਰਾਣਾ ਟੀ.ਵੀ. ਵਾਲਿਆਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਖੁਰਾਣਾ ਵਰਲਡ ਦੇ ਦੂਜੇ ਕੱਪੜੇ ਦੇ ਸ਼ੋਅ ਰੂਮ ’ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਗਏ ਸਨ, ਪਰ ਲੁਟੇਰੇ ਪੁਲਿਸ ਦੀ ਪਕੜ ਤੋਂ ਦੂਰ ਹਨ।
ਪਿਛਲੀ ਖ਼ਬਰ ਫਿਰੌਤੀ ਅਤੇ ਫਾਇਰਿੰਗ ਦੇ ਮਾਮਲਿਆਂ ਵਿਚ ਲੋੜੀਂਦੇ ਦੋ ਮੁਲਜ਼ਮ ਤਰਨ ਤਾਰਨ ਪੁਲਿਸ ਨਾਲ ਮੁਕਾਬਲੇ ਦੌਰਾਨ ਜ਼ਖ਼ਮੀ ਅਗਲੀ ਖ਼ਬਰ 13 ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ-ਕੁਲਦੀਪ ਸਿੰਘ ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।