11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੱਟਾਂ ਮਾਰ ਕੇ ਜ਼ਖ਼ਮੀ ਕਰਨ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 10 ਸਤੰਬਰ (ਪਰਮਜੀਤ ਜੋਸ਼ੀ)— 2 ਨੌਜਵਾਨਾਂ ਉਪਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਤਰਨ ਾਤਰਨ ਵਿਖੇ ਜਸਕਰਨ ਸਿੰਘ ਜੰਡਿਆਲਾ ਰੋਡ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ 7 ਸਤੰਬਰ ਨੂੰ ਉਸ ਦਾ ਗੋਲਡ ਹੈਲਥ ਕਲੱਬ ਤਰਨ ਤਾਰਨ ਵਿਖੇ ਅਜੀਤ ਸਿੰਘ ਨਾਲ ਐਕਸਰਸਾਈ ਲਗਾਉਂਦੇ ਸਮੇਂ ਝਗੜਾ ਹੋ ਗਿਆ ਸੀ ਅਤੇ ਜਿੰਮ ਦੇ ਮਾਲਕ ਨੇ ਉਨ੍ਹਾਂ ਦਾ ਰਾਜੀਨਾਵਾ ਕਰਵਾ ਦਿੱਤਾ ਪਰ ਅਜੀਤ ਸਿੰਘ ਵਲੋਂ ਉਸ ਨੂੰ ਫੋਨ ਕਰਕੇ ਗਾਂਧੀ ਪਾਰਕ ਤਰਨ ਤਾਰਨ ਵਿਖੇ ਬੁਲਾਇਆ ਗਿਆ ਤਾਂ ਉਹ ਅਤੇ ਉਸ ਦਾ ਦੋਸਤ ਅੰਕਤ ਦੇਵਗਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਥੇ ਚਲੇ ਗਏ।

ਅਜੀਤ ਡੈਸਕ 11-09-2026
ਤਰਨ ਤਾਰਨ, 10 ਸਤੰਬਰ (ਪਰਮਜੀਤ ਜੋਸ਼ੀ)— 2 ਨੌਜਵਾਨਾਂ ਉਪਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਤਰਨ ਾਤਰਨ ਵਿਖੇ ਜਸਕਰਨ ਸਿੰਘ ਜੰਡਿਆਲਾ ਰੋਡ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ 7 ਸਤੰਬਰ ਨੂੰ ਉਸ ਦਾ ਗੋਲਡ ਹੈਲਥ ਕਲੱਬ ਤਰਨ ਤਾਰਨ ਵਿਖੇ ਅਜੀਤ ਸਿੰਘ ਨਾਲ ਐਕਸਰਸਾਈ ਲਗਾਉਂਦੇ ਸਮੇਂ ਝਗੜਾ ਹੋ ਗਿਆ ਸੀ ਅਤੇ ਜਿੰਮ ਦੇ ਮਾਲਕ ਨੇ ਉਨ੍ਹਾਂ ਦਾ ਰਾਜੀਨਾਵਾ ਕਰਵਾ ਦਿੱਤਾ ਪਰ ਅਜੀਤ ਸਿੰਘ ਵਲੋਂ ਉਸ ਨੂੰ ਫੋਨ ਕਰਕੇ ਗਾਂਧੀ ਪਾਰਕ ਤਰਨ ਤਾਰਨ ਵਿਖੇ ਬੁਲਾਇਆ ਗਿਆ ਤਾਂ ਉਹ ਅਤੇ ਉਸ ਦਾ ਦੋਸਤ ਅੰਕਤ ਦੇਵਗਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਥੇ ਚਲੇ ਗਏ। ਜਿਥੇ ਅਜੀਤ ਸਿੰਘ, ਸਿਮਰਨ ਸਿੰਘ, ਜਸਪ੍ਰੀਤ ਸਿੰਘ ਆਦਿ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਹਥਿਆਰਾਂ ਨਾਲ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਅਤੇ ਗੰਭੀਰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਫਾਇਰਿੰਗ ਕਰਨ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਆਲ ਇੰਡੀਆ ਸਕੂਲ ਐਸੋਸੀਏਸ਼ਨ ਵਲੋਂ ਕਰਵਾਏ ਸਨਮਾਨ ਸਮਾਰੋਹ ਮੌਕੇ ਪ੍ਰਿੰਸੀਪਲ ਮੈਡਮ ਜਗਪ੍ਰੀਤ ਕੌਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।