13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖੇਮਕਰਨ ’ਚ ਪੁਰਾਤਨ ਮਜ਼ਾਰ ਪੰਜ ਪੀਰਾਂ ਦੀ ਯਾਦ ’ਚ ਸਾਲਾਨਾ ਜੋੜ ਮੇਲਾ ਮਨਾਇਆ

ਖੇਮਕਰਨ, 12 ਸਤੰਬਰ (ਰਾਕੇਸ਼ ਬਿੱਲਾ)-ਸਥਾਨਕ ਕਸਬੇ ’ਚ ਸਥਿਤ ਪੁਰਾਤਨ ਪੀਰਾਂ ਦੀ ਮਜ਼ਾਰ ਪੀਰ ਬਾਬਾ ਪੰਜ ਪੀਰਾ ਦੀ ਯਾਦ ’ਚ ਸਾਲਾਨਾ ਮੇਲਾ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਮਜਾਰਾਂ ’ਤੇ ਚਾਦਰਾਂ ਚੜਾ ਕੇ ਕੀਤੀ ਗਈ।

ਅਜੀਤ ਡੈਸਕ 13-09-2026
ਖੇਮਕਰਨ, 12 ਸਤੰਬਰ (ਰਾਕੇਸ਼ ਬਿੱਲਾ)-ਸਥਾਨਕ ਕਸਬੇ ’ਚ ਸਥਿਤ ਪੁਰਾਤਨ ਪੀਰਾਂ ਦੀ ਮਜ਼ਾਰ ਪੀਰ ਬਾਬਾ ਪੰਜ ਪੀਰਾ ਦੀ ਯਾਦ ’ਚ ਸਾਲਾਨਾ ਮੇਲਾ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਮਜਾਰਾਂ ’ਤੇ ਚਾਦਰਾਂ ਚੜਾ ਕੇ ਕੀਤੀ ਗਈ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹਜ਼ਾਰਾਂ ਦੀ ਤਦਾਦ ’ਚ ਸ਼ਰਧਾਲੂਆਂ ਨੇ ਮਜ਼ਾਰ ’ਤੇ ਮੱਥਾ ਟੇਕ ਕੇ ਆਪਣੀ ਸ਼ਰਧਾ ਦੇ ਫੁੱਲ ਅਕੀਦਤ ਕੀਤੇ। ਮੇਲਾ ਪ੍ਰਬੰਧਕਾਂ ਵਲੋਂ ਸਾਰਾ ਦਿਨ ਅਟੁੱਟ ਲੰਗਰ ਵਰਤਾਇਆ ਗਿਆ। ਰਾਤ ਨੂੰ ਸਟੇਜ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਨਾਮਵਰ ਗਾਇਕ ਕਲੇਰ ਕੰਠ ਪ੍ਰੋਗਰਾਮ ਪੇਸ਼ ਕਰਕੇ ਸ਼ਰਧਾਲੂਆਂ ਦਾ ਮੰਨੋਰੰਜਨ ਕਰਨਗੇ। ਪੀਰਾਂ ਦੀ ਮਜ਼ਾਰ ਨੂੰ ਰੰਗਦਾਰ ਲਾਈਟਾਂ ਲੱਗਾ ਕੇ ਸਜਾਇਆ ਗਿਆ। ਇਸ ਸੇਵਾ ਵਿਚ ਸਾਬਕਾ ਕੌਂਸਲਰ ਰਮਨ ਧਵਨ, ਤੇਜਿੰਦਰ ਗੋਰਖਾ, ਰਾਕੇਸ਼ ਖੰਨਾ, ਗਿੰਦਰ ਸੋਨੀ, ਪ੍ਰੇਮ ਧੀਰ, ਲਾਡਾ ਸਿੰਘ, ਦੀਪਕ ਅਰੋੜਾ, ਵਿਸ਼ਾਲ ਧੀਰ, ਸ਼ਿਵ ਸੋਈ, ਕੇਸ਼ਵ ਮਹਿਤਾ ਤੋਂ ਇਲਾਵਾ ਅਨੇਕਾਂ ਸੇਵਾਦਾਰਾਂ ਨੇ ਹਿੱਸਾ ਪਾਇਆ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਭਿੱਖੀਵਿੰਡ ਵਿਖੇ ਦਿਲਚਸਪ ਮੁਕਾਬਲੇ ਅਗਲੀ ਖ਼ਬਰ ਅਜੀਤ, ਜਲੰਧਰ ਕੌਮੀ ਲੋਕ ਅਦਾਲਤ ’ਚ 16726 ਕੇਸਾਂ ਦਾ ਕੀਤਾ ਗਿਆ ਨਿਪਟਾਰਾ- ਜ਼ਿਲ੍ਹਾ ਸੈਸ਼ਨ ਜੱਜ ਸੁਮੀਤ ਮਲਹੋਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।